ਮਹਾਂਰਾਸ਼ਟਰ ਸਰਕਾਰ/ ਸੁਪਰੀਮ ਕੋਰਟ ਨੇ ਦਸਤਾਵੇਜ਼ ਤਲਬ ਕੀਤੇ
ਅਗਲੀ ਸੁਣਵਾਈ ਭਲਕੇ 25 ਨਵੰਬਰ ਨੂੰ ਸਵੇਰੇ ਸਾਢੇ 10 ਵਜੇ Maharashtra
ਨਵੀਂ ਦਿੱਲੀ (ਏਜੰਸੀ)। ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਨੂੰ ਲੈ ਕੇ ਰੌਲਾ-ਰੱਪਾ ਹੋਰ ਵੀ ਵਧ ਗਿਆ ਹੈ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ Maharashtra ‘ਚ ਫੜਨਵੀਸ ਸਕਰਾਰ ਗਠਨ ਨਾਲ ਸਬੰਧਿਤ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ। ਜਸਟਿਸ ਐੱਨਵੀ ਰਮਨ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁਣਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਟਿਰ ਜਨਰਲ ਤੁਸ਼ਾਰ ਮਹਿਤਾ ਨੂੰ ਨਿਦਰੇਸ਼ ਦਿੱਤੇ ਕਿ ਉਹ ਉਸ ਨੂੰ ਕੱਲ੍ਹ ਸਵੇਰੇ ਸਾਢੇ 10 ਵਜ਼ੇ ਤੱਕ ਰਾਜਪਾਲ ਵੱਲੋਂ ਦਿੱਤੇ ਗਏ ਦੋਵੇਂ ਦਸਤਾਵੇਜ਼ ਪੇਸ਼ ਕਰੇ ਜਿਸ ਦੇ ਤਹਿਤ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਵਿਧਾਇਕਾਂ ਦੇ ਸਮੱਰਥਨ ਦਾ ਪੱਤਰ ਹੋਵੇ। ਦੱਸ ਦਈਏ ਕਿ ਵਿਸ਼ੇਸ਼ ਬੈਂਚ ਮਾਮਲੇ ਦੀ ਅਗਲੀ ਸੁਣਵਾਈ ਭਲਕੇ 25 ਨਵਬੰਰ ਨੂੰ ਸਵੇਰੇ ਸਾਢੇ 10 ਵਜੇ ਕਰੇਗੀ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।