ਆਦਿਵਾਸੀਆਂ ਦੇ ਕਲਿਆਣ ਲਈ ਕੰਮ ਕਰਨ ਰਾਜਪਾਲ

Governor, Working , Tribal , Welfare

ਰਾਸ਼ਟਰਪਤੀ ਭਵਨ ‘ਚ ਰਾਜਪਾਲਾਂ ਅਤੇ ਉਪ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ‘ਚ ਆਪਣੇ ਉਦਘਾਟਨੀ ਸੰਬੋਧਨ ‘ਚ ਬੋਲੇ ਰਾਸ਼ਟਰਪਤੀ ਕੋਵਿੰਦ

ਏਜੰਸੀ/ਨਵੀਂ ਦਿੱਲੀ।  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਆਦਿਵਾਸੀ ਭਾਈਚਾਰੇ ਦਾ ਮਜ਼ਬੂਤੀਕਰਨ ਜ਼ਰੂਰੀ ਹੈ ਅਤੇ ਸਾਰੇ ਰਾਜਾਂ ਦੇ ਰਾਜਪਾਲਾਂ ਨੂੰ ਇਨ੍ਹਾਂ ਦੇ ਜੀਵਨ ਪੱਧਰ ਨੂੰ Àੁੱਪਰ ਚੁੱਕਣ ਲਈ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕੋਵਿੰਦ ਨੇ ਇੱਥੇ ਰਾਸ਼ਟਰਪਤੀ ਭਵਨ ‘ਚ ਰਾਜਪਾਲਾਂ ਅਤੇ ਉਪ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ‘ਚ ਆਪਣੇ ਉਦਘਾਟਨੀ ਸੰਬੋਧਨ ‘ਚ ਕਿਹਾ ਕਿ  ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਆਦਿਵਾਸੀ ਭਾਈਚਾਰੇ ਦੇ ਮਜ਼ਬੂਤੀਕਰਨ ਅਤੇ ਵਿਕਾਸ ‘ਤੇ ਜ਼ੋਰ ਦੇਣਾ ਚਾਹੀਦਾ ਹੈ ਇਹ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ।  ਰਾਜਪਾਲ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਆਦਿਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਦਿਸ਼ਾ-ਨਿਰਦੇਸ਼ ਦੇ ਸਕਦੇ ਹਨ ਕਿਉਂਕਿ ਇਹ ਭਾਈਚਾਰਾ ਵਿਕਾਸ ਦੇ ਮਾਮਲੇ ‘ਚ ਪਿੱਛੇ ਰਹਿ ਗਿਆ ਹੈ।

ਰਾਜਪਾਲ ਦੀ ਭੂਮਿਕਾ ਅਤੀ ਮਹੱਤਵਪੂਰਨ

ਉਨ੍ਹਾਂ ਕਿਹਾ ਕਿ ਸੰਮੇਲਨ ‘ਚ ਸਹਿਕਾਰੀ ਸੰਘਵਾਦ ਅਤੇ ਸਿਹਤਮੰਦ ਮੁਕਾਬਲੇਬਾਜ਼ ਸੰਘਵਾਦ ‘ਤੇ ਚਰਚਾ ਦੇ ਮੱਦੇਨਜ਼ਰ ਰਾਜਪਾਲ ਦੀ ਭੂਮਿਕਾ ਹੋਰ ਜਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਸਾਰੇ ਰਾਜਪਾਲਾਂ ਨੂੰ ਜਨਤਕ ਜੀਵਨ ਦਾ ਤਜ਼ਰਬਾ ਹੈ ਅਤੇ ਦੇਸ਼ ਦੇ ਲੋਕਾਂ ਨੂੰ ਇਸਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲਣਾ ਚਾਹੀਦਾ ਹੈ ਆਖ਼ਰ, ਅਸੀਂ ਸਭ ਜਨਤਾ ਲਈ ਕੰਮ ਕਰਦੇ ਹਾਂ ਅਤੇ ਉਨ੍ਹਾਂ ਪ੍ਰਤੀ ਜਵਾਬਦੇਹ ਹਾਂ ਉਨ੍ਹਾਂ ਜੋਰ ਦੇ ਕੇ ਕਿਹਾ ਕਿ ਰਾਜਪਾਲ ਦੀ ਭੂਮਿਕਾ ਸੰਵਿਧਾਨ ਦੀ ਰੱਖਿਆ ਅਤੇ ਸੁਰੱਖਿਆ ਤੱਕ ਹੀ ਸੀਮਤ ਨਹੀਂ ਹੈ ਸਗੋਂ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਅਤੇ ਕਲਿਆਣ ਉਨ੍ਹਾਂ ਦੀ ਸੰਵਿਧਾਨਕ ਵਚਨਬੱਧਤਾ ਵੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।