ਇੱਕ ਦੋ-ਦਿਨਾਂ ‘ਚ ਸਥਿਤੀ ਸਪੱਸ਼ਟ ਹੋ ਜਾਵੇਗੀ : ਪ੍ਰਿਥਵੀਰਾਜ ਚੌਹਾਨ
ਏਜੰਸੀ/ਮੁੰਬਈ। ਮਹਾਂਰਾਸ਼ਟਰ ‘ਚ ਸ਼ਿਵਸੈਨਾ, ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦਰਮਿਆਨ ਸਰਕਾਰ ਬਣਾਉਣ ਸਬੰਧੀ ਸਹਿਮਤੀ ਲਗਭਗ ਬਣ ਚੁੱਕੀ ਹੈ ਤੇ ਹੁਣ ਇਨ੍ਹਾਂ ਪਾਰਟੀਆਂ ਦਰਮਿਆਨ ਮੰਤਰਾਲਿਆਂ ਦੀ ਵੰਡ ਸਬੰਧੀ ਗੱਲਬਾਤ ਚੱਲ ਰਹੀ ਹੈ ਸੂਤਰਾਂ ਅਨੁਸਾਰ, ਸ਼ਿਵਸੈਨਾ ਨੂੰ ਮੁੱਖ ਮੰਤਰੀ ਅਹੁਦੇ ਸਮੇਤ 16 ਮੰਤਰਾਲੇ ਮਿਲ ਸਕਦੇ ਹਨ ਜਿਸ ‘ਚ 11 ਕੈਬਨਿਟ ਤੇ 5 ਰਾਜ ਮੰਤਰੀ ਸ਼ਾਮਲ ਹੋ ਸਕਦੇ ਹਨ ਜਦੋਂਕਿ ਐਨਸੀਪੀ ਦੇ ਖਾਤੇ ‘ਚ ਉਪ ਮੁੱਖ ਮੰਤਰੀ ਅਹੁਦੇ ਸਮੇਤ 15 ਮੰਤਰਾਲੇ (11 ਕੈਬਨਿਟ ਤੇ 4 ਰਾਜ ਮੰਤਰੀ) ਆ ਸਕਦੇ ਹਨ।
ਉੱਥੇ ਮਹਾਂਰਾਸ਼ਟਰ ‘ਚ ਗਠਜੋੜ ਸਰਕਾਰ ਬਣਾਉਣ ਸਬੰਧੀ ਚੱਲ ਰਹੀ ਗੱਲਬਾਤ ‘ਚ ਅਹਿਮ ਭੂਮਿਕਾ ਨਿਭਾ ਰਹੇ ਕਾਂਗਰਸ ਦੇ ਸੀਨੀਅਰ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਨੇ ਅੱਜ ਪਾਰਟੀ ਆਗੂਆਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਸ਼ਿਵ ਸੈਨਾ ਦੇ ਆਗੂਆਂ ਨਾਲ ਇੱਕ ਮੀਟਿੰਗ ਹੋਵੇਗੀ ਤੇ ਸਾਰੀਆਂ ਗੱਲਾਂ ਇੱਕ-ਦੋ ਦਿਨਾਂ ‘ਚ ਸਪੱਸ਼ਟ ਹੋ ਜਾਣਗੀਆਂ ਜ਼ਿਕਰਯੋਗ ਹੈ ਕਿ ਇਹ ਵਿਧਾਨ ਸਭਾ ਚੋਣਾਂ ਭਾਜਪਾ ਤੇ ਸ਼ਿਵਸੈਨਾ ਨੇ ਮਿਲ ਕੇ ਲੜੀਆਂ ਸਨ ਤੇ ਦੋਵਾਂ ਨੂੰ ਲੜੀਵਾਰ 105 ਤੇ 56 ਸੀਟਾਂ ਮਿਲੀਆਂ ਸਨ 288 ਮੈਂਬਰੀ ਵਿਧਾਨ ਸਭਾ ਚੋਣਾਂ ‘ਚ ਐਨਸੀਪੀ ਤੇ ਕਾਂਗਰਸ ਨੇ ਗਠਜੋੜ ਕੀਤਾ ਸੀ ਤੇ ਉਨ੍ਹਾਂ ਨੇ ਲੜੀਵਾਰ 54 ਤੇ 44 ਸੀਟਾਂ ਜਿੱਤੀਆਂ ਸਨ ਅੱਜ ਮੀਟਿੰਗ ‘ਚ ਗੱਲ ਬਣ ਜਾਂਦੀ ਹੈ ਤਾਂ ਤਿੰਨੇ ਪਾਰਟੀਆਂ ਅਸਾਨੀ ਨਾਲ ਸਰਕਾਰ ਬਣਾ ਲੈਣਗੀਆਂ ਸੂਤਰਾਂ ਅਨੁਸਾਰ ਇਸ ਮੀਟਿੰਗ ‘ਚ ਸ਼ਿਵਸੈਨਾ ਦੇ ਸਰਕਾਰ ਬਣਾਉਣ ਦੇ ਲਈ ਕਾਂਗਰਸ-ਐਨਸੀਪੀ ਵੱਲੋਂ ਹਮਾਇਤ ਪੱਤਰ ਵੀ ਸੌਂਪੇ ਜਾ ਸਕਦੇ ਹਨ।
ਗਠਜੋੜ ਖਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ
ਮਹਾਂਰਾਸ਼ਟਰ ‘ਚ ਚੋਣਾਂ ਤੋਂ ਬਾਅਦ ਐਨਸੀਪੀ-ਕਾਂਗਰਸ-ਸ਼ਿਵਸੈਨਾ ਦੇ ਗਠਜੋੜ ਖਿਲਾਫ਼ ਸੁਪਰੀਮ ਕੋਰਟ ‘ਚ ਅੱਜ ਪਟੀਸ਼ਨ ਦਾਖਲ ਕੀਤੀ ਗਈ ਮਹਾਂਰਾਸ਼ਟਰ ਦੇ ਸੁਰਿੰਦਰ ਇੰਦਰ ਬਹਾਦਰ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਪਟੀਸ਼ਨ ਦਾਖਲ ਕੀਤੀ ਹੈ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੂਬੇ ਦੇ ਵੋਟਰਾਂ ਨੇ ਭਾਜਪਾ-ਸ਼ਿਵਸੈਨਾ ਗਠਜੋੜ ਲਈ ਫਤਿਹ ਦਿੱਤਾ ਹੈ, ਹੁਣ ਚੋਣਾਂ ਤੋਂ ਬਾਅਦ ਕੋਈ ਦੂਜੇ ਗਠਜੋੜ ਨੂੰ ਸਰਕਾਰ ਬਣਾਉਣ ਦਾ ਮੌਕਾ ਵੋਟਰਾਂ ਦੇ ਨਾਲ ਵਿਸ਼ਵਾਸਘਾਤ ਹੋਵੇਗਾ ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਅਦਾਲਤ ਰਾਜਪਾਲ ਨੂੰ ਨਿਰਦੇਸ਼ ਦੇਵੇ ਕਿ ਉਹ ਐਨਸੀਪੀ ਕਾਂਗਰਸ ਸ਼ਿਵਸੈਨਾ ਦੇ ਗਠਜੋੜ ਨੂੰ ਸਰਕਾਰ ਬਣਾਉਣ ਲਈ ਸੱਦਾ ਨਾ ਦੇਣ ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਸ਼ੁੱਕਰਵਾਰ ਦੇਰ ਰਾਤ ਜਾਂ ਸ਼ਨਿੱਚਰਵਾਰ ਸਵੇਰੇ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।