ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਸਭ ਤੋਂ ਜ਼ਿਆਦਾ 91 ਦੌੜਾਂ ਬਣਾਈਆਂ
ਏਜੰਸੀ/ਮਾਊਂਟ ਮਾਨਗਨੁਈ। ਟਿਮ ਸਾਊਥੀ (88 ਦੌੜਾਂ ‘ਤੇ 4 ਵਿਕਟਾਂ) ਅਤੇ ਨੀਲ ਵੈਗਨਰ (90 ਦੌੜਾਂ ‘ਤੇ 3 ਵਿਕਟਾਂ) ਦੀ ਜਬਰਦਸਤ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਪਹਿਲੀ ਪਾਰੀ 353 ਦੌੜਾਂ ‘ਤੇ ਸਮੇਟ ਦਿੱਤੀ ਹਾਲਾਂਕਿ ਦਿਨ ਦੀ ਖੇਡ ਸਮਾਪਤੀ ਤੱਕ ਮੇਜ਼ਬਾਨ ਟੀਮ ਨੇ ਵੀ 144 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗਵਾ ਦਿੱਤੀਆਂ ਇੰਗਲੈਂਡ ਨੇ ਪਹਿਲੀ ਪਾਰੀ ‘ਚ 124 ਓਵਰਾਂ ‘ਚ 353 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ ਦਿਨ ਦੀ ਸਮਾਪਤੀ ਤੱਕ ਚਾਰ ਵਿਕਟਾਂ ‘ਤੇ 144 ਦੌੜਾਂ ਬਣਾ ਲਈਆਂ ਹਨ ਕੀਵੀ ਟੀਮ ਹੁਣ ਵੀ ਇੰਗਲੈਂਡ ਦੇ ਸਕੋਰ ਤੋਂ 209 ਦੌੜਾਂ ਪਿੱਛੇ ਹੈ ਅਤੇ ਉਸ ਕੋਲ ਸਿਰਫ ਛੇ ਵਿਕਟਾਂ ਬਾਕੀ ਹਨ ਬੱਲੇਬਾਜ਼ ਹੈਨਰੀ ਨਿਕੋਲਸ 26 ਅਤੇ ਬੀਜੇ ਵਾਟਲਿੰਗ ਛੇ ਦੌੜਾਂ ਬਣਾ ਕੇ ਨਾਬਾਦ ਹਨ ਅਤੇ ਉਨ੍ਹਾਂ ‘ਤੇ ਤੀਜੇ ਦਿਨ ਟਿਕ ਕੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ ਨਿਊਜ਼ੀਲੈਂਡ ਦੀ ਪਾਰੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਜੀਤ ਰਾਵਲ (19) ਅਤੇ ਟਾਮ ਲਾਥਮ (8) ਨੇ ਪਹਿਲੀ ਵਿਕਟ ਲਈ ਸਿਰਫ 18 ਦੌੜਾਂ ਜੋੜੀਆਂ ਸੈਮ ਕਰੇਨ ਨੇ ਲਾਥਮ ਨੂੰ ਬੋਲਡ ਕਰਕੇ ਸਸਤੇ ‘ਚ ਆਊਟ ਕੀਤਾ ਕਪਤਾਨ ਕੇਨ ਵਿਲੀਅਮਜ਼ ਨੇ ਫਿਰ 85 ਗੇਂਦਾਂ ‘ਚ ਸੱਤ ਚੌਕੇ ਲਾ ਕੇ 51 ਦੌੜਾਂ ਬਣਾਈਅੰਾ ।
ਪਰ ਉਹ ਵੀ ਕਰੇਨ ਦਾ ਸ਼ਿਕਾਰ ਬਣ ਗਏ ਕੇਨ ਨੇ ਰਾਵਲ ਨਾਲ ਦੂਜੀ ਵਿਕਟ ਲਈ 54 ਦੌੜਾਂ ਅਤੇ ਰਾਸ ਟੇਲਰ (25 ਦੌੜਾਂ) ਨਾਲ ਤੀਜੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀਆਂ ਕੀਤੀਆਂ ਇੰਗਲਿਸ਼ ਟੀਮ ਲਈ ਕਰੇਨ ਨੇ 28 ਦੌੜਾਂ ‘ਤੇ ਦੋ ਵਿਕਟਾਂ ਲਈਆਂ ਜੈਕ ਲੀਚ ਅਤੇ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ ਸਵੇਰੇ ਇੰਗਲਿਸ਼ ਟੀਮ ਨੇ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਕੱਲ ੍ਹੇਦੇ ਚਾਰ ਵਿਕਟਾਂ ‘ਤੇ 214 ਦੌੜਾਂ ਤੋਂ ਅੱਗੇ ਕੀਤੀ ਕੀਵੀ ਮੂਲ ਦੇ ਇੰਗਲਿਸ਼ ਖਿਡਾਰੀ ਬੇਨ ਸਟੋਕਸ ਨੇ ਨਾਬਾਦ 67 ਅਤੇ ਓਲੀ ਪੋਪ ਨੇ 18 ਦੌੜਾਂ ਤੋਂ ਪਾਰੀਆਂ ਨੂੰ ਅੱਗੇ ਵਧਾਇਆ ਸਟੋਕਸ ਨੇ 146 ਗੇਂਦਾਂ ‘ਚ 12 ਚੌਕੇ ਲਾ ਕੇ 91 ਦੌੜਾਂ ਦੀ ਪਾਰੀ ਖੇਡੀ ਜਿਨ੍ਹਾਂ ਨੂੰ ਟਿਮ ਸਾਊਥੀ ਨੇ ਪੰਜਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਪੋਪ ਵੀ 29 ਦੌੜਾਂ ਬਣਾ ਕੇ ਸਾਊਥੀ ਦਾ ਸ਼ਿਕਾਰ ਬਣੇ ਦੋਵਾਂ ਨੇ ਪੰਜਵੀਂ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੱਧਕ੍ਰਮ ਦੇ ਕੁਝ ਖਿਡਾਰੀਆਂ ਦੇ ਨਿਰਾਸ਼ ਕਰਨ ਤੋਂ ਬਾਅਦ ਜੋਸ ਬਟਲਰ ਨੇ ਨੌਵੀਂ ਵਿਕਟ ਲਈ ਜੈਕ ਲੀਚ ਨਾਲ 52 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ ਬਟਲਰ ਨੇ 70 ਗੇਂਦਾਂ ‘ਚ ਪੰਜ ਚੌਕੇ ਅਤੇ ਇੱਕ ਛੱਕਾ ਲਾ ਕੇ 43 ਦੌੜਾਂ ਬਣਾਈਆਂ ਲੀਚ 18 ਦੌੜਾਂ ‘ਤੇ ਨਾਬਾਦ ਰਹੇ ਨਿਊਜ਼ੀਲੈਂਡ ਲਈ ਸਾਊਥੀ ਨੇ 32 ਓਵਰਾਂ ‘ਚ 88 ਦੌੜਾਂ ਕੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲੈ ਕੇ ਬਿਹਤਰੀਨ ਗੇਂਦਬਾਜ਼ੀ ਕੀਤੀ ਵੈਗਨਰ ਨੇ 90 ਦੌੜਾਂ ਦੇ ਕੇ ਤਿੰਨ ਅਤੇ ਕਾਲਿਨ ਡੀ ਗ੍ਰੈਂਡਹੋਮੇ ਨੇ 41 ਦੌੜਾਂ ‘ਤੇ 2 ਵਿਕਟਾਂ ਕੱਢੀਆਂ ਟ੍ਰੈਂਟ ਬੋਲਟ ਨੇ ਇੱਕ ਵਿਕਟ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।