ਸਿਫ਼ਰ ਕਾਲ ‘ਚ ਬੋਲੀ ਹੇਮਾ ਮਾਲਿਨੀ- ਜੰਗਲ ਕੱਟਣ ਨਾਲ ਵਧੀ ਸਮੱਸਿਆ
ਏਜੰਸੀ/ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਬਾਂਦਰਾਂ ਦੇ ਵਧਦੇ ਖੌਫ਼ ਦਾ ਮੁੱਦਾ ਅੱਜ ਲੋਕ ਸਭਾ ‘ਚ ਗੂੰਜਿਆਂ ਭਾਜਪਾ ਪਾਰਟੀ ਦੀ ਹੇਮਾ ਮਾਲਿਨੀ ਨੇ ਸਿਫ਼ਰ ਕਾਲ ‘ਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਮਥੁਰਾ ਤੇ ਵ੍ਰਿੰਦਾਵਨ ‘ਚ ਬਾਂਦਰਾਂ ਦਾ ਆਂਤਕ ਵਧਣ ਕਾਰਨ ਸਥਾਨਕ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੀਰਥ ਸਥਾਨ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। Parliament
ਉਨ੍ਹਾਂ ਕਿਹਾ ਕਿ ਵ੍ਰਿੰਦਾਵਨ ‘ਚ ਕਦੇ ਸੰਘਣੇ ਜੰਗਲ ਹੋਇਆ ਕਰਦੇ ਸਨ, ਜਿਸ ‘ਚ ਬਾਂਦਰਾਂ ਨੂੰ ਖਾਣ-ਪੀਣ ਦੀ ਕੋਈ ਮੁਸ਼ਕਲ ਨਹੀਂ ਸੀ ਪਰ ਜੰਗਲਾਂ ਦੇ ਕੱਟਣ ਨਾਲ ਬਾਂਦਰਾਂ ਨੂੰ ਖਾਣਾ ਮਿਲਣਾ ਬੰਦ ਹੋ ਗਿਆ ਤੇ ਉਹ ਰਿਹਾਇਸ਼ੀ ਇਲਾਕਿਆਂ ਤੇ ਮੰਦਰਾਂ ਦੇ ਆਲੇ-ਦੁਆਲੇ ਮੰਡਰਾਉਂਦੇ ਰਹਿੰਦੇ ਹਨ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਮੰਦਰਾਂ ਦੇ ਆਸ-ਪਾਸ ਸ਼ਰਧਾਲੂ ਬਾਂਦਰਾਂ ਨੂੰ ਕਚੌਰੀ, ਸਮੋਸਾ ਖੁਆਉਂਦੇ ਹਨ ਜਿਸ ਨਾਲ ਬਾਂਦਰ ਬਿਮਾਰ ਹੋ ਰਹੇ ਹਨ ਭਾਜਪਾ ਮੈਂਬਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੁਝ ਬਾਂਦਰਾ ਨੂੰ ਬੰਨ੍ਹਿਆ ਵੀ ਗਿਆ ਹੈ ਪਰ ਇਸ ਨਾਲ ਬਾਂਦਰ ਹੋਰ ਗੁੱਸੇ ਹੋ ਕੇ ਲੋਕਾਂ ‘ਤੇ ਹਮਲੇ ਕਰ ਰਹੇ ਹਨ ਉਨ੍ਹਾਂ ਬਾਂਦਰ ਸਫ਼ਾਰੀ ਬਣਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। Parliament
ਲੁਟੀਅਨ ਜੋਨ ਵੀ ਸੁਰੱਖਿਅਤ ਨਹੀਂ
ਲੋਕ ਜਨ ਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ ਨੇ ਬਾਂਦਰਾਂ ਦੇ ਖੌਫ਼ ਨੂੰ ਗੰਭੀਰ ਸਮੱਸਿਆ ਦੱਸਦਿਆਂ ਕਿਹਾ ਕਿ ਇਸ ਨਾਲ ਰਾਜਧਾਨੀ ਦਾ ਲੁਟੀਅੰਸ ਜੋਨ ਵੀ ਸੁਰੱਖਿਅਤ ਨਹੀਂ ਹੈ ਇੱਥੇ ਘਰਾਂ ਦੇ ਅੰਦਰ ਬਾਂਦਰ ਵੜ ਕੇ ਲੋਕਾਂ ਨੂੰ ਵੱਢਦੇ ਹਨ ਤੇ ਸਾਮਾਨ ਦਾ ਨੁਕਸਾਨ ਕਰਦੇ ਹਨ ਉਨ੍ਹਾਂ ਕਿਹਾ ਕਿ ਜੰਗਲਾਂ ਦੇ ਕੱਟਣ ਕਾਰਨ ਬਾਂਦਰਾਂ ਦਾ ਘਰ ਬਰਬਾਦ ਹੋ ਗਿਆ ਹੈ ਜਿਸ ਨਾਲ ਉਹ ਸਾਡੇ ਘਰਾਂ ‘ਚ ਆ ਰਹੇ ਹਨ ਬਾਂਦਰਾਂ ਦੇ ਖੌਫ਼ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਲੁਟੀਅੰਸ ਜੋਨ ‘ਚ ਬਾਂਦਰਾਂ ਤੋਂ ਸਾਵਧਾਨ ਦਾ ਬੋਰਡ ਦੇਖਣ ਨੂੰ ਮਿਲਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।