ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਦਾ ਅਰਥ ਹੈ ਸੱਚ ਦਾ ਸਾਥ ਸੱਚ ਉਸ ਨੂੰ ਕਹਿੰਦੇ ਹਨ ਜੋ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹੀ ਇਸ ਦੁਨੀਆਂ ‘ਚ ਇੱਕੋ-ਇੱਕ ਸੱਚ ਹੈ ਭਗਵਾਨ ਦੇ ਕਈ ਨਾਮ ਹਨ ਪਰ ਉਹ ਸੁਪਰੀਮ ਪਾਵਰ ਭਾਵ ਸਭ ਤੋਂ ਵੱਡੀ ਤਾਕਤ ਇੱਕ ਹੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ, ਪ੍ਰਭੂ, ਪਰਮਾਤਮਾ ਹਮੇਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗਾ ਕਿਉਂਕਿ ਉਹ ਜਨਮ-ਮਰਨ ਦੇ ਚੱਕਰ ‘ਚ ਨਹੀਂ ਆਉਂਦਾ ਹਾਲਾਂਕਿ ਉਹ ਪ੍ਰਭੂ, ਪਰਮਾਤਮਾ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਹੈਰਾਨੀ ਦੀ ਗੱਲ ਹੈ ਕਿ ਉਹ ਸਾਰਿਆਂ ਦੇ ਅੰਦਰ ਹੈ ਪਰ ਜਨਮ-ਮਰਨ ‘ਚ ਨਹੀਂ ਆਉਂਦਾ ਇਸ ਲਈ ਉਸ ਨੂੰ ਸੁਪਰੀਮ ਪਾਵਰ ਕਿਹਾ ਜਾਂਦਾ ਹੈ ਕੋਈ ਵੀ ਜਗ੍ਹਾ ਉਸ ਤੋਂ ਖਾਲੀ ਨਹੀਂ ਹਰ ਜਗ੍ਹਾ, ਕਣ-ਕਣ, ਜੱਰ੍ਹੇ-ਜੱਰ੍ਹੇ ‘ਚ ਉਸ ਦੀ ਮੌਜ਼ੂਦਗੀ ਦਾ ਅਹਿਸਾਸ ਹੁੰਦਾ ਹੈ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ ਉੱਥੋਂ ਤੱਕ ਉਹ ਮਾਲਕ,ਪਰਮਾਤਮਾ ਹੈ ਅਤੇ ਜਿੱਥੋਂ ਤੱਕ ਨਜ਼ਰ ਨਹੀਂ ਜਾਂਦੀ ਉਹ ਉੱਥੋਂ ਤੱਕ ਵੀ ਹੈ ਦੋਵਾਂ ਜਹਾਨਾਂ ਭਾਵ ਤ੍ਰਿਲੋਕੀ, ਜਿੱਥੇ ਆਤਮਾ ਜਾਂਦੀ ਹੈ ਅਤੇ ਜਿੱਥੇ ਸਰੀਰ ਨਹੀਂ ਜਾਂਦਾ ਉੱਥੇ ਵੀ ਉਹ ਹੈ ਅਜਿਹਾ ਮਾਲਕ, ਈਸ਼ਵਰ, ਪ੍ਰਭੂ, ਪਰਮਾਤਮਾ, ਸੁਪਰੀਮ ਪਾਵਰ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਹੈ, ਉਸ ਨੂੰ ਦੇਖਿਆ, ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਦੇ ਲਈ ਭਗਤੀ ਕਰਨੀ ਬਹੁਤ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਕੋਈ ਵੀ ਕੰਮ-ਧੰਦਾ ਕਰਦੇ ਹੋ ਤਾਂ ਉਸ ਦੇ ਲਈ ਮਿਹਨਤ ਵੀ ਜ਼ਰੂਰ ਕਰਦੇ ਹੋ ਕਿਉਂਕਿ ਮਿਹਨਤ ਤੋਂ ਬਿਨਾ ਸਫ਼ਲਤਾ ਨਹੀਂ ਮਿਲ ਸਕਦੀ ਕਿਸਾਨ ਵੀਰ ਆਪਣੇ ਖੇਤ ‘ਚ ਚੰਗੀ ਫ਼ਸਲ ਪੈਦਾ ਕਰਨ ਲਈ ਜ਼ਮੀਨ ਨੂੰ ਸਾਫ਼-ਸੁਥਰਾ ਕਰਦੇ ਹਨ, ਬਿਜਾਈ, ਵਹਾਈ, ਗੁਡਾਈ, ਖਾਦ, ਸਪਰੇਅ ਹਰ ਤਰ੍ਹਾਂ ਨਾਲ ਉਸ ਨੂੰ ਸੰਭਾਲਦੇ ਹਨ ਬੀਜ ਪਾਉਂਦੇ ਸਮੇਂ ਵੀ ਸੰਭਾਲ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਬਿਮਾਰੀਆਂ ਹਨ ਜੋ ਧਰਤੀ ‘ਚ ਹੀ ਲੱਗ ਜਾਂਦੀਆਂ ਹਨ
ਆਪ ਜੀ ਫ਼ਰਮਾਉਂਦੇ ਹਨ ਕਿ ਜੇਕਰ ਪੌਦੇ ਦੀ ਚੰਗੀ ਤਰ੍ਹਾਂ ਨਾਲ ਸੰਭਾਲ ਕੀਤੀ ਜਾਵੇ ਤਾਂ ਉਹ ਬਹੁਤ ਛੇਤੀ ਲਹਿਲਹਾਉਣ ਲਗਦਾ ਹੈ ਇਸੇ ਤਰ੍ਹਾਂ ਇਨਸਾਨ ਨੂੰ ਮਨੁੱਖੀ ਸਰੀਰ ਰੂਪੀ ਧਰਤੀ ਤਾਂ ਮਿਲ ਚੁੱਕੀ ਹੈ ਇਸ ਵਿੱਚ ਪਾਪ-ਕਰਮ, ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਨਸ਼ਿਆਂ ਰੂਪੀ ਨਦੀਨ ਵੀ ਬਹੁਤ ਉੱਗੇ ਹੋਏ ਹਨ ਇਸ ਤਰ੍ਹਾਂ ਇਹ ਧਰਤੀ ਉਪਜਾਊ ਹੁੰਦੇ ਹੋਏ ਵੀ ਝਾੜ-ਫੂਸ ਨਾਲ ਭਰ ਗਈ ਹੈ ਧਰਤੀ ਨੂੰ ਸਾਫ਼ ਕਰਨ ਲਈ ਹਲ ਚਲਾਉਣਾ ਪੈਂਦਾ ਹੈ, ਉਸੇ ਤਰ੍ਹਾਂ ਇਸ ਸਰੀਰ ਰੂਪੀ ਧਰਤੀ ‘ਚ ਵੀ ਜੋ ਘਾਹ-ਫੂਸ, ਬੁਰਾਈ ਪੈਦਾ ਹੋ ਗਈ ਹੈ, ਉਸ ਨੂੰ ਰਾਮ-ਨਾਮ ਰੂਪੀ ਹਲ ਨਾਲ ਸਾਫ਼ ਕਰਨਾ ਹੋਵੇਗਾ ਜਿਵੇਂ-ਜਿਵੇਂ ਘਾਹ-ਫੂਸ ਸਾਫ਼ ਹੁੰਦਾ ਜਾਵੇਗਾ, ਉਵੇਂ-ਉਵੇਂ ਰਾਮ-ਨਾਮ ਦਾ ਬੀਜ ਫਲਦਾ-ਫੁਲਦਾ ਜਾਵੇਗਾ ਜਿਸ ਧਰਤੀ ਰੂਪੀ ਸਰੀਰ ‘ਚ ਪਹਿਲਾਂ ਤੋਂ ਪਾਪ-ਕਰਮ ਘੱਟ ਹੁੰਦੇ ਹਨ ਜਾਂ ਹੁੰਦੇ ਹੀ ਨਹੀਂ ਉਸ ਧਰਤੀ ‘ਚ ਬੀਜ ਪੈਂਦੇ ਹੀ ਪੌਦਾ ਛੇਤੀ ਹੀ ਵਧਣ-ਫੁੱਲਣ ਲੱਗ ਜਾਂਦਾ ਹੈ
ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਸਾਰੀਆਂ ਸਤਿਸੰਗਾਂ ‘ਚ ਅਜਿਹਾ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਨਾਮ ਲਿਆ ਉਨ੍ਹਾਂ ਨੇ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਜਿਵੇਂ ਉਨ੍ਹਾਂ ਦੀ ਆਤਮਾ ਉਡਾਰੀ ਮਾਰ ਰਹੀ ਹੋਵੇ ਅਜਿਹਾ ਲਗਦਾ ਹੈ ਕਿ ਉਹ ਜਿੱਥੇ ਬੈਠੇ ਹਨ ਉੱਥੇ ਨਹੀਂ ਸਗੋਂ ਆਸਮਾਨ ‘ਚ ਉੱਡ ਰਹੇ ਹੋਣ ਉਨ੍ਹਾਂ ਦੀਆਂ ਤਰੰਗਾਂ ਉਨ੍ਹਾਂ ਤੋਂ ਉੱਡਦੇ ਹੋਏ ਬਹੁਤ ਦੂਰ ਤੱਕ ਜਾ ਰਹੀਆਂ ਹੋਣ ਉਹ ਲੋਕ ਦੁਨਿਆਵੀ ਛਲ-ਕਪਟ ਅਤੇ ਵਿਸ਼ੇ-ਵਿਕਾਰ ਤੋਂ ਬਹੁਤ ਦੂਰ ਹੁੰਦੇ ਹਨ ਅਜਿਹੇ ਲੋਕਾਂ ‘ਤੇ ਰਾਮ-ਨਾਮ ਦਾ ਬੀਜ ਛੇਤੀ ਅਸਰ ਕਰਦਾ ਹੈ ਪਰ ਅੱਜ ਇਨਸਾਨ ਬਹੁਤ ਛਲੀ-ਕਪਟੀ ਹੋ ਚੁੱਕਿਆ ਹੈ ਬੇਸ਼ੱਕ ਉਹ ਦੂਜਿਆਂ ਦੇ ਸਾਹਮਣੇ ਕੁਝ ਵੀ ਜ਼ਾਹਿਰ ਨਹੀਂ ਹੋਣ ਦਿੰਦਾ ਪਰ ਉਸ ਨੂੰ ਖੁਦ ਤਾਂ ਪਤਾ ਹੀ ਹੁੰਦਾ ਹੈ ਕਿ ਉਹ ਕੀ ਹੈ ਇਨਸਾਨ ਜਦੋਂ ਇਕਾਂਤ ‘ਚ ਬੈਠ ਕੇ ਸੋਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਧਰਤੀ ‘ਚ ਕਿੰਨੇ ਪਾਪ-ਕਰਮ ਦੇ ਕੰਡੇ ਹਨ ਤਾਂ ਇਸ ਦੇ ਲਈ ਰਾਮ-ਨਾਮ ਦਾ ਸਪਰੇਅ ਕਰੋ ਤਾਂ ਸਾਰੇ ਪਾਪ ਕਰਮ ਦੂਰ ਹੋ ਜਾਣਗੇ ਅਤੇ ਸਰੀਰ ਰੂਪੀ ਧਰਤੀ ਪਾਕ-ਪਵਿੱਤਰ ਹੋ ਜਾਵੇਗੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਜੋ ਬਚਨ ਫ਼ਰਮਾਉਂਦੇ ਹਨ ਉਨ੍ਹਾਂ ‘ਤੇ ਅਮਲ ਕਰਨਾ ਚਾਹੀਦਾ ਹੈ ਅੱਜ ਦਾ ਇਨਸਾਨ ਬਹੁਤ ਹੀ ਖੁਦਗਰਜ਼ ਹੋ ਗਿਆ ਹੈ ਸੰਤ ਇਹ ਨਹੀਂ ਕਹਿੰਦੇ ਕਿ ਕਮਾਉਣਾ ਨਹੀਂ ਚਾਹੀਦਾ ਕਮਾਈ ਕਰਨੀ ਚਾਹੀਦੀ ਹੈ ਪਰ ਕਿਸੇ ਦੂਜੇ ਦਾ ਹੱਕ ਮਾਰ ਕੇ ਨਹੀਂ ਖਾਣਾ ਚਾਹੀਦਾ ਸੰਤ-ਮਹਾਤਮਾ ਤਾਂ ਬਹੁਤ ਕੁਝ ਸਮਝਾਉਂਦੇ ਹਨ ਕਿ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਇਸ ਨਾਲ ਸੁੱਖ ਮਿਲੇਗਾ ਪਰ ਇਨਸਾਨ ਨਹੀਂ ਮੰਨਦਾ ਸਤਿਸੰਗ ਇਸ ਲਈ ਲਾਏ ਜਾਂਦੇ ਹਨ ਕਿ ਇਨਸਾਨ ਸਤਿਸੰਗ ‘ਚ ਆਵੇ ਅਤੇ ਜੋ ਧਰਮਾਂ ‘ਚ ਲਿਖਿਆ ਹੈ ਉਸ ਨੂੰ ਸਮਝੇ ਜੋ ਜੀਵ ਸਤਿਸੰਗ ‘ਚ ਆਉਂਦੇ ਹਨ ਅਤੇ ਬਚਨਾਂ ਨੂੰ ਸੁਣ ਕੇ ਅਮਲ ਕਰਨ ਤਾਂ ਇੱਥੇ -ਉੱਥੇ ਦੋਵਾਂ ਜਹਾਨਾਂ ‘ਚ ਉਹ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।