ਮੁੰਬਈ। ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਐਂਡ ਮਹਾਂਰਾਸ਼ਟਰਾ ਕੋਆਪਰੇਟਿਵ (ਪੀਐਮਸੀ) ਬੈਂਕ ਦੇ ਖਾਤਾਧਾਰਕਾਂ ਲਈ ਨਿਕਾਸੀ ਦੀ ਸੀਮਾ 40 ਹਜਾਰ ਰੁਪਏ ਤੋਂ ਵਧਾ ਕੇ 50 ਹਜਾਰ ਰੁਪਏ ਕਰ ਦਿੱਤੀ ਹੈ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੀਐਮਸੀ ਬੈਂਕ ਦੇ ਗ੍ਰਾਹਕ ਆਪਣੇ ਖਾਤਿਆਂ ਵਿੱਚ ਜਮ੍ਹਾ ਕੁੱਲ ਰਾਸ਼ੀ ‘ਚੋਂ 50 ਹਜਾਰ ਰੁਪਏ ਤੱਕ ਦੀ ਨਿਕਾਸੀ ਕਰ ਸਕਦੇ ਹਨ। ਉਹ ਇਹ ਰਾਸ਼ੀ ਸਿਰਫ ਪੀਐਮਸੀ ਬੈਂਕ ਦੇ ਏਟੀਟੈਮ ‘ਚੋਂ ਹੀ ਕੱਢ ਸਕਣਗੇ। PMC Bank
ਉਸਨੇ ਦੱਸਿਆ ਕਿ ਬੈਂਕ ਕੋਲ ਉਪਲੱਬਧ ਨਗਦੀ ਅਤੇ ਜਮ੍ਹਾਕਤਾਵਾਂ ਨੂੰ ਭੁਗਤਾਨ ਕਰਨ ਦੀ ਉਸਦੀ ਸਮਰੱਥਾ ਨੂੰ ਵੇਖਦੇ ਹੋਏ ਨਿਕਾਸੀ ਦੀ ਸੀਮਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਇਹ ਸੀਮਾ 25 ਹਜਾਰ ਰੁਪਏ ਤੋਂ ਵਧਾ ਕੇ 40 ਹਜਾਰ ਰੁਪਏ ਕੀਤੀ ਗਈ ਸੀ। ਆਰਬੀਆਈ ਅਨੁਸਾਰ, ਨਿਕਾਸੀ ਦੀ ਸੀਮਾ 50 ਹਜਾਰ ਰੁਪਏ ਕਰਨ ਨਾਲ ਬੈਂਕ ਦੇ 78 ਫ਼ੀਸਦੀ ਗ੍ਰਾਹਕ ਆਪਣੇ ਖਾਤੇ ‘ਚੋਂ ਪੂਰੀ ਰਾਸ਼ੀ ਕੱਢ ਸਕਣਗੇ।
ਉਸਨੇ ਕਿਹਾ ਕਿ ਅੱਗੇ ਵੀ ਉਹ ਬੈਂਕ ਕੋਲ ਉਪਲੱਬਧ ਰਾਸ਼ੀ ਦੀ ਸਮੀਖਿਆ ਕਰਦਾ ਰਹੇਗਾ ਅਤੇ ਗ੍ਰਾਹਕਾਂ ਦੇ ਹਿੱਤਾਂ ਦੀ ਰੱਖਿਆ ਲਈ ਉਚਿਤ ਕਦਮ ਚੁੱਕੇ ਜਾਣਗੇ। ਪੀਐਮਸੀ ਬੈਂਕ ਵਿੱਚ ਵੱਡੇ ਪੈਮਾਨੇ ‘ਤੇ ਫਰਜ਼ੀਵਾੜੇ ਦੀਆਂ ਸ਼ਿਕਾਇਤਾਂ ਦੇ ਬਾਅਦ ਆਰਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ ਅਤੇ ਉਸਦੇ ਪਰਿਚਾਲਨ ਅਤੇ ਗ੍ਰਾਹਕਾਂ ਦੇ ਬੈਂਕ ‘ਚੋਂ ਪੈਸੇ ਕੱਢਣ ਦੇ ਸੰਬੰਧ ਵਿੱਚ ਕਈ ਨਿਰਦੇਸ਼ ਜਾਰੀ ਕੀਤੇ ਸਨ। ਬਾਅਦ ਵਿੱਚ ਕਈ ਗੇੜਾਂ ਵਿੱਚ ਕੁੱਲ ਨਿਕਾਸੀ ਦੀ ਸੀਮਾ ਵਧਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।