ਧੂੰਏ ਦੀ ਚਾਦਰ ‘ਚ ਲਿਪਟਿਆ ਪੰਜਾਬ

. Punjab, Wrapped , Smoke 

ਹਵਾ ਗੁਣਵੱਤਾ ਖਤਰਨਾਕ ਸਥਿਤੀ ‘ਚ ਪੁੱਜੀ, ਪੰਜਾਬ ਅੰਦਰ 316 ਦਰਜ ਕੀਤੀ ਗਈ ਹਵਾ ਗੁਣਵੱਤਾ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੰਜਾਬ ਬੁਰੀ ਤਰ੍ਹਾਂ ਧੂੰਏ ਦੀ ਗ੍ਰਿਫਤ ਵਿੱਚ ਆ ਗਿਆ ਹੈ । ਆਲਮ ਇਹ ਹੈ ਕਿ ਪੰਜਾਬ ਦੀ ਆਬੋ-ਹਵਾ ਪਲੀਤ ਹੋਣ ਦੇ ਮਾਮਲੇ ਵਿੱਚ ਅਤਿ ਖਤਰਨਾਕ ਸਥਿਤੀ ਵਿੱਚ ਪੁੱਜ ਗਈ ਹੈ। ਜੇਕਰ ਅੱਜ ਪੰਜਾਬ ਦੀ ਹਵਾ ਗੁਣਵੱਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਐਵਰੇਜ਼ 316 ‘ਤੇ ਪੁੱਜ ਗਈ ਹੈ ਜੋ ਕਿ ਗੰਭੀਰ ਸਥਿਤੀ ਨੂੰ ਬਿਆਨ ਰਹੀ ਹੈ। ਜਦਕਿ ਦਿੱਲੀ ਦੀ ਹਵਾ ਗੁਣਵੱਤਾ ਪੰਜਾਬ ਤੋਂ ਕਿਤੇ ਮਾੜੀ 399 ਦਰਜ ਕੀਤੀ ਗਈ ਹੈ। ਅੱਜ ਪਟਿਆਲਾ ਜ਼ਿਲ੍ਹੇ ਅੰਦਰ ਬੁਰੀ ਤਰ੍ਹਾਂ ਧੂੰਆਂ ਆਸ-ਮਾਨ ‘ਤੇ ਚੜ੍ਹਿਆ ਰਿਹਾ ਅਤੇ ਦੁਪਹਿਰ ਵੇਲੇ ਹੀ ਹਨ੍ਹੇਰਾ ਛਾ ਗਿਆ। ਉਂਜ ਮਾਲਵੇ ਅੰਦਰ ਅੱਜ ਅਜਿਹੀ ਹੀ ਸਥਿਤੀ ਬਣੀ ਰਹੀ। ਧੂੰਏ ਕਾਰਨ ਬਣੀ ਧੁੰਦ ਦੀ ਚਾਦਰ ਕਾਰਨ ਲੋਕਾਂ?ਨੂੰ?ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ?ਰਿਹਾ ਹੈ ਵਾਹਨ?ਚਾਲਕ ਤਾਂ?ਦਿਨ?ਵੇਲੇ ਹੀ ਲਾਈਨਾਂ?ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ ਅੱਜ ਪੰਜਾਬ ਅੰਦਰ ਮੰਡੀ ਗੋਬਿੰਦਗੜ੍ਹ ਦੀ ਹਵਾ ਗੁਣਵੱਤਾ ਸਭ ਤੋਂ ਮਾੜੀ ਰਹੀ ਹੈ। ਇੱਥੇ ਇਹ ਆਬੋ ਹਵਾ ਦੀ ਸਥਿਤੀ 396 ਦਰਜ ਕੀਤੀ ਗਈ ਹੈ ਜਦਕਿ ਖੰਨਾ ਅੰਦਰ 348 ਹਵਾ ਗੁਣਵੱਤਾ ਦਰਜ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 305 ਅਤੇ ਪਟਿਆਲਾ ਅੰਦਰ 263 ਦਰਜ ਕੀਤੀ ਗਈ ਹੈ। ਦਿੱਲੀ ਦੀ ਸਥਿਤੀ ਪੰਜਾਬ ਨਾਲੋਂ ਵੀ ਗੰਭੀਰ ਬਣੀ ਹੋਈ ਹੈ ਇੱਥੇ ਹਵਾ ਗੁਣਵੱਤਾ 399 ਦਰਜ ਕੀਤੀ ਗਈ ਹੈ ਜਦਕਿ ਚੰਡੀਗੜ੍ਹ ‘ਚ 279 ਦਰਜ ਕੀਤੀ ਗਈ ਹੈ।

1 ਨਵੰਬਰ ਨੂੰ ਪੰਜਾਬ ਦੀ ਐਵਰੇਜ਼ ਹਵਾ ਗੁਣਵੱਤਾ 295 ਦਰਜ ਕੀਤੀ ਗਈ ਸੀ, ਜੋ ਕਿ ਅੱਜ 316 ‘ਤੇ ਪੁੱਜ ਗਈ ਹੈ। ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਅੰਦਰ ਧੂੰਏ ਦੀ ਸਥਿਤੀ ਇਹ ਰਹੀ ਕਿ ਘਰਾਂ ਅੰਦਰ ਵੀ ਧੂੰਆਂ ਬੁਰੀ ਤਰ੍ਹਾਂ ਲੋਕਾਂ ਦੀਆਂ ਅੱਖਾਂ ਭੰਨਦਾ ਰਿਹਾ। ਪ੍ਰਦਸ਼ੂਣ ਕੰਟਰੋਲ ਬੋਰਡ ਅਨੁਸਾਰ ਹਵਾ ਗੁਣਵੱਤਾ 100 ਤੱਕ ਠੀਕ ਮੰਨੀ ਜਾਂਦੀ ਹੈ। ਜਿਉਂ ਜਿਉਂ ਇਹ ਵੱਧ ਰਹੀ ਹੈ ਖਤਰਨਾਕ ਸਥਿਤੀ ਨੂੰ ਬਿਆਨ ਰਹੀ ਹੈ। ਇਹਨਾਂ ਹਾਲਾਤਾਂ ‘ਚ ਕੰਮਾਂ ਕਾਰਾਂ ‘ਤੇ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੂੰਏ ਕਾਰਨ ਲੋਕਾਂ ਦਾ ਦਮ ਘੁੱਟ ਰਿਹਾ ਹੈ ਅਤੇ ਲੋਕ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ।

ਹੁਣ ਤੱਕ 22457 ਥਾਂ ‘ਤੇ ਲਾਈ ਗਈ ਅੱਗ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ ਹੈ, ਪਰ ਫੇਰ ਵੀ ਸਥਿਤੀ ਸੰਭਾਲੀ ਨਹੀਂ ਜਾ ਰਹੀ।ਕੱਲ੍ਹ ਇੱਕ ਨਵੰਬਰ ਤੱਕ ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ 317 ਥਾਵਾਂ ‘ਤੇ ਅੱਗ ਲਗਾਈ ਗਈ ਅਤੇ ਹੁਣ ਤੱਕ ਪੰਜਾਬ ਅੰਦਰ 22457 ਥਾਵਾਂ ‘ਤੇ ਅੱਗ ਲਗਾਉਣ ਦੀਆਂ ਘਟਨਾਵਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਟੇਲਾਈਟ ਨੇ ਦਰਜ ਕੀਤੀਆਂ ਹਨ। ਕੱਲ੍ਹ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਥਾਵਾਂ ‘ਤੇ ਅੱਗ ਲਗਾਈ ਗਈ ਹੈ, ਜਿਸ ਹਿਸਾਬ ਨਾਲ ਅੱਜ ਧੂੰਆਂ ਚੜ੍ਹਿਆ ਹੈ ਤਾਂ ਆਮ ਲੋਕਾਂ ਵਿੱਚ ਵੱਡੀ ਫਿਕਰਮੰਦੀ ਫੈਲ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।