ਸਾਡੇ ਨਾਲ ਸ਼ਾਮਲ

Follow us

17.2 C
Chandigarh
Wednesday, February 11, 2026
More
    Home ਰੂਹਾਨੀਅਤ ਅਨਮੋਲ ਬਚਨ ਸ਼ਰਧਾ ਭਾਵਨਾ ਅਨ...

    ਸ਼ਰਧਾ ਭਾਵਨਾ ਅਨੁਸਾਰ ਮਿਲਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ

    Devotion , Spirit , Compassion, Pujnick Guru Ji

    ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ, ਉਸ ਦੀ ਕਿਰਪਾ-ਦ੍ਰਿਸ਼ਟੀ ਹਰ ਸਮੇਂ, ਹਰ ਪਲ ਮੋਹਲੇਧਾਰ ਵਰਸਦੀ ਹੈ, ਜਿਹੋ ਜਿਹਾ ਕਿਸੇ ਦਾ ਬਰਤਨ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ ‘ਚ ਸਮਾ ਜਾਂਦੀ ਹੈ ਜਿਹੋ ਜਿਹੀ ਕਿਸੇ ਦੀ ਸ਼ਰਧਾ, ਭਾਵਨਾ ਹੁੰਦੀ ਹੈ, ਉਹੋ ਜਿਹਾ ਹੀ ਰਹਿਮੋ-ਕਰਮ ਉਸ ਦੀ ਝੋਲੀ ‘ਚ ਆਉਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਜਿਵੇਂ ਬਰਸਾਤ ਹੋ ਰਹੀ ਹੋਵੇ, ਤਾਂ ਸਿੱਧੇ ਪਏ ਘੜੇ ਆਪਣੇ-ਆਪ ਭਰ ਜਾਂਦੇ ਹਨ, ਕੋਈ ਆਪਣਾ ਘੜਾ ਮੂਧਾ ਰੱਖ ਦੇਵੇ ਤਾਂ  ਉਹ ਖਾਲੀ ਰਹਿ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਹਰ ਜਗ੍ਹਾ ਵਰ੍ਹ ਰਿਹਾ ਹੈ ਅੱਗੇ ਇਨਸਾਨ ਦੀ ਸੋਚ ਹੈ, ਸ਼ਰਧਾ ਜਾਂ ਯਕੀਨ ‘ਤੇ ਨਿਰਭਰ ਕਰਦਾ ਹੈ।

    ਕਿਉਂਕਿ ਮਾਲਕ ਦੇ ਸਾਹਮਣੇ ਨਾਟਕਬਾਜ਼ੀ ਨਹੀਂ ਚਲਦੀ ਇਹ ਨਹੀਂ ਹੁੰਦਾ ਕਿ ਬਾਹਰੋਂ ਤੁਸੀਂ ਕੁਝ ਹੋਰ ਨਜ਼ਰ ਆਓ, ਤੇ ਅੰਦਰੋਂ ਕੁਝ ਹੋਰ ਹੀ ਕਰਦੇ  ਫਿਰੋ ਮਾਲਕ ਨੂੰ ਹਰ ਪਲ, ਹਰ ਜਗ੍ਹਾ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਇਸ ਲਈ ਗ਼ਲਤ ਕਰਮ ਨਾ ਕਰੋ ਮਾਲਕ ਦੇ ਮੁਰੀਦ ਬਣਨਾ ਹੈ ਤਾਂ ਨੇਕੀ-ਭਲਾਈ ਕਰੋ ਤੇ ਸਾਰਿਆਂ ਦਾ ਭਲਾ ਮੰਗੋ ਭਲਾ ਕਰਦਿਆਂ ਅੱਗੇ ਵਧੋਗੇ ਤਾਂ ਜ਼ਰੂਰ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਾਲਕ ਦੀ ਰਹਿਮਤ ਨੂੰ ਇੱਕ ਵਾਰ ਪ੍ਰਾਪਤ ਕਰ ਲਵੇ ਤਾਂ ਉਸ ਨੂੰ ਬੇਇੰਤਹਾ ਖੁਸ਼ੀਆਂ ਮਿਲਦੀਆਂ ਹਨ ।

    ਗ਼ਮ, ਦੁੱਖ, ਦਰਦ ਚਿੰਤਾ, ਪਰੇਸ਼ਾਨੀਆਂ ਮਿਟ ਜਾਂਦੀਆਂ ਹਨ ਇਸ ਲਈ ਤੁਸੀਂ ਬਚਨਾਂ ‘ਤੇ ਰਹਿੰਦਿਆਂ ਸਿਮਰਨ ਕਰਿਆ ਕਰੋ ਤਾਂਕਿ ਜੋ ਵੀ ਕੰਡੇ ਤੁਹਾਡੀਆਂ ਰਾਹਾਂ ‘ਚ ਆਉਂਦੇ ਹਨ, ਉਹ  ਮਖਮਲ ਬਣ ਜਾਣ ਤੁਸੀਂ ਨਿਯਮ ਬਣਾ ਕੇ ਸਵੇਰੇ-ਸ਼ਾਮ ਲਗਾਤਾਰ ਨਾਮ ਦਾ ਸਿਮਰਨ ਕਰੋ ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਖਾਣਾ ਲੈਂਦੇ ਹੋ, ਚਾਹ, ਦੁੱਧ, ਪਾਣੀ ਲੈਂਦੇ ਹੋ, ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਲੈਣਾ ਸ਼ੁਰੂ ਕਰੋ ਜਿਵੇਂ ਤੁਸੀਂ ਖਾਣ-ਪੀਣ ਬਿਨਾ ਨਹੀਂ ਰਹਿੰਦੇ, ਉਸੇ ਤਰ੍ਹਾਂ ਸਾਰੀ ਉਮਰ ਲਈ ਤੁਸੀਂ ਸੋਚ ਲਓ ਕਿ ਮੈਂ ਸਿਮਰਨ ਦੇ ਬਿਨਾਂ ਨਹੀਂ ਰਹਾਂਗਾ ਤਾਂ ਹੋ ਸਕਦਾ ਹੈ ।

    ਕਿ ਕੁਝ ਦਿਨਾਂ ‘ਚ ਨਜ਼ਾਰੇ  ਮਿਲਣੇ ਸ਼ੁਰੂ ਹੋ ਜਾਣ ਤੇ ਹੱਥੋਂ-ਹੱਥ ਨਜ਼ਾਰੇ ਮਿਲ ਜਾਣ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਨੈਗਟਿਵ ਨਹੀਂ ਸੋਚਣਾ ਚਾਹੀਦਾ ਦੂਜੇ ਦਾ ਬੁਰਾ ਸੋਚਣ ਨਾਲ ਉਸ ਦਾ ਖੁਦ ਦਾ ਬੁਰਾ ਹੁੰਦਾ ਰਹਿੰਦਾ ਹੈ ਤੇ ਦੂਜੇ ਦਾ ਬੁਰਾ ਸੋਚਣ ਨਾਲ ਕਿਸੇ  ਦਾ ਬੁਰਾ ਨਹੀਂ ਹੁੰਦਾ ਇਸ ਲਈ ਚੰਗਾ, ਭਲਾ ਸੋਚੋ, ਹਮੇਸ਼ਾ ਮਾਲਕ ਤੋਂ ਮਾਲਕ ਨੂੰ ਮੰਗੋ ਭਲੇ ਕਰਮ ਕਰੋ ਤਾਂ ਉਸ ਦੀ ਵਰ੍ਹਦੀ ਹੋਈ ਮੋਹਲੇਧਾਰ ਬਰਸਾਤ ਤੁਹਾਡੇ ਦਿਲੋ-ਦਿਮਾਗ ‘ਚ ਵੀ ਛਾਵੇਗੀ ਤੇ ਤੁਹਾਨੂੰ ਪਰਮਾਨੰਦ ਨਾਲ ਇੱਕ ਦਿਨ ਜ਼ਰੂਰ ਮਿਲਾ ਦੇਵੇਗੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here