ਘਟ ਰਹੇ ਜੰਗਲ ਅਤੇ ਵਧਦਾ ਸ਼ਹਿਰੀਕਰਨ ਚਿੰਤਾ ਦਾ ਵਿਸ਼ਾ

Declining, Jungle, Growing, Urbanization

ਅੱਜ ਦੇ ਆਧੁਨਿਕ ਸਮੇਂ ‘ਚ ਜਨਸੰਖਿਆ ਵਿਚ ਵਾਧੇ ਦੇ ਨਾਲ ਜੰਗਲਾਂ ਦਾ ਵਿਨਾਸ਼ ਵੀ ਵਧ ਗਿਆ ਹੈ। ਲੋਕ ਭੁੱਲਦੇ ਜਾ ਰਹੇ ਹਨ ਕਿ ਰੁੱਖ ਹੀ ਸਾਡੀ ਜਿੰਦਗੀ ਹਨ। ਰੁੱਖਾਂ ਤੋਂ ਸਾਡੀ ਜਿੰਦਗੀ ਦਾ ਅਧਾਰ (ਆਕਸੀਜ਼ਨ) ਮਿਲਦੀ ਹੈ, ਰੁੱਖ ਅਤੇ ਜੰਗਲਾਂ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਜਰੂਰਤਾਂ ਨੂੰ ਪੂਰਾ ਕਰ ਪਾਉਂਦੇ ਹਾਂ। ਪਰ ਤੇਜੀ ਨਾਲ ਵਧਦੀ ਅਬਾਦੀ  ਦੇ ਕਾਰਨ ਮਨੁੱਖ ਆਪਣੀਆਂ ਲੋੜਾਂ ਲਈ ਅੰਨ੍ਹੇਵਾਹ ਜੰਗਲਾਂ ਨੂੰ ਤਬਾਹ ਕਰ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜ ਜੰਗਲਾਂ ਦੀ ਹੋਂਦ ਖਤਰੇ ਵਿਚ ਹੈ। (Urbanization)

ਨਤੀਜ਼ਨ ਮਨੁੱਖੀ ਜਿੰਦਗੀ ਵੀ ਖਤਰੇ ਵਿਚ ਹੈ। ਰੁੱਖਾਂ ਦੀ ਕਟਾਈ  ਬਾਰੇ ਹੋਏ ਇੱਕ ਸਰਵੇਖਣ ‘ਚੋਂ ਨਿੱਕਲੇ ਅੰਕੜਿਆਂ ਮੁਤਾਬਕ ਦੁਨੀਆਂ ਭਰ ‘ਚ ਹਰ ਸਾਲ 1 ਕਰੋੜ ਹੈਕਟੇਅਰ ਇਲਾਕੇ ‘ਚ ਜੰਗਲ ਕੱਟ ਕੇ ਖਤਮ ਕੀਤੇ ਜਾਂਦੇ ਹਨ। ਇਕੱਲੇ ਭਾਰਤ ‘ਚ 10 ਲੱਖ ਹੈਕਟੇਅਰ ‘ਚ  ਫੈਲੇ ਜੰਗਲ ਖਤਮ ਹੋ ਰਹੇ ਹਨ। ਸ਼ਹਿਰੀਕਰਨ ਦਾ ਦਬਾਅ, ਵਧਦੀ ਅਬਾਦੀ ਅਤੇ ਤੇਜੀ ਨਾਲ ਵਿਕਾਸ ਦੀ ਭੁੱਖ ਨੇ ਸਾਨੂੰ ਹਰੀ-ਭਰੀ ਜਿੰਦਗੀ ਤੋਂ ਵਾਂਝਾ ਕਰ ਦਿੱਤਾ ਹੈ। ਜੰਗਲਾਂ ‘ਚ ਦਰੱਖਤਾਂ  ਨੂੰ ਗੈਰ-ਕਾਨੂੰਨੀ ਰੂਪ ‘ਚ ਕੱਟਿਆ ਜਾਂਦਾ ਹੈ। (Urbanization)

ਇੱਕ ਪਾਸੇ ਸਰਕਾਰ ਵਾਤਾਵਰਣ ਦੇ ਬਚਾਅ ਲਈ ਕਰੋੜਾਂ ਰੁਪਏ ਖਰਚ ਰਹੀ ਹੈ ਅਤੇ ਦੂਜੇ ਪਾਸੇ ਅਜਿਹਾ ਲੱਗਦਾ ਹੈ ਕਿ ਲੱਕੜ ਮਾਫੀਆ ਦਰੱਖਤਾਂ ਨੂੰ  ਬਦਲੇ ਦੀ ਭਾਵਨਾ  ਨਾਲ ਕੱਟ ਕੇ  ਉਨ੍ਹਾਂ ਦਾ ਵਪਾਰ ਕਰਨ ਦਾ ਕੋਈ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ । ਸ਼ਹਿਰੀਕਰਨ ਉਸ ਪ੍ਰਕਿਰਿਆ  ਨੂੰ ਕਿਹਾ ਜਾਂਦਾ ਹੈ ਜਿਸ ਵਿਚ ਇੱਕ ਸਮਾਜ ਖੇਤੀ ਤੋਂ ਉਦਯੋਗੀਕਰਨ ਵੱਲ ਵਧਣ ਲੱਗਦਾ ਹੈ ਅਤੇ ਸ਼ੁਰੂਆਤ ‘ਚ ਸ਼ਹਿਰੀਕਰਨ ਨਾਲ ਕਿਸੇ ਵੀ ਦੇਸ਼ ਨੂੰ ਆਰਥਿਕ ਪੱਖੋਂ ਬਹੁਤ ਫਾਇਦਾ ਮਿਲਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਸਜਿਦ ਕੋਲ ਆਤਮਘਾਤੀ ਬੰਬ ਧਮਾਕੇ ‘ਚ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਹੈ ਇਸਦੇ ਨੁਕਸਾਨ ਵੀ ਸਾਹਮਣੇ ਆਉਣ ਲੱਗਦੇ ਹਨ। ਜਦੋਂ ਲੋਕ ਵਾਤਾਵਰਨ ਨੁੰ ਅੱਖੋਂ-ਪਰੋਖੇ ਰੱਖ ਕੇ ਆਪਣੇ ਫਾਇਦੇ ਬਾਰੇ ਜਿਆਦਾ ਸੋਚਣ ਲੱਗ ਜਾਂਦੇ ਹਨ ਤਾਂ ਇਸ ਨਾਲ ਵਾਤਾਵਰਨ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਸਾਡੀ ਅਬਾਦੀ  ਦੀ ਸ਼ਹਿਰਾਂ ‘ਚ ਵੱਸਣ ਦੀ ਇੱਛਾ ਨੇ ਲੋਕਾਂ ਨੂੰ ਦਰੱਖਤ ਕੱਟਣ ਲਈ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਹੈ ਕਿ ਮਨੁੱਖ ਜਾਤੀ ਜੰਗਲਾਂ ਦੇ ਨਾਸ਼ ਲਈ ਮੁੱਖ ਰੂਪ ‘ਚ ਜਿੰਮੇਵਾਰ ਨਜਰ ਆਉਂਦੀ ਹੈ।

ਲੋਕਾਂ ਦੀ ਸ਼ਹਿਰ ਵਸਾਉਣ ਦੀ ਚਾਹਤ ਅਤੇ ਸਮੁੱਚੀ ਪ੍ਰਕਿਰਿਆ ਹੀ ਜੰਗਲਾਂ ਦੇ ਘੱਟ ਹੋਣ ਦਾ ਕਾਰਨ ਹੈ, ਜਿਸ ਨਾਲ ਅੱਜ ਅਸੀਂ ਪ੍ਰਦੂਸ਼ਣ ਜਿਹੀ ਭਿਆਨਕ ਸਮੱਸਿਆ  ਦਾ ਵੀ ਸਾਹਮਣਾ ਕਰ ਰਹੇ ਹਾਂ। ਧਰਤੀ ‘ਤੇ ਮਨੁੱਖੀ ਜਿੰਦਗੀ ਲੰਮੇ ਸਮੇਂ ਤੱਕ ਸਿਰਫ ਤਾਂ ਹੀ ਚੱਲ ਸਕਦੀ ਹੈ, ਜੇਕਰ ਅਸੀਂ ਜੰਗਲਾਂ ਦੀ ਹਿਫਾਜਤ ਕਰਾਂਗੇ। ਜੇਕਰ ਇੰਝ ਹੀ ਜੰਗਲਾਂ ਦੀ ਕਟਾਈ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ‘ਤੇ ਮਨੁੱਖੀ ਜਿੰਦਗੀ ਦੁੱਭਰ ਹੋ ਜਾਵੇਗੀ। ਦਰੱਖਤਾਂ ਦੀ ਬੇਲਗਾਮ ਕਟਾਈ  ਧਰਤੀ ‘ਤੇ ਕਈ ਜਾਨਵਰਾਂ ਅਤੇ ਪੰਛੀਆਂ ਦੀ ਹੋਂਦ ਨੂੰ ਵੀ ਸੰਕਟ ‘ਚ ਪਾ ਰਹੀ ਹੈ। ਅਨੁਸੂਚਿਤ ਜਾਤੀਆਂ (ਆਦਿਵਾਸੀਆਂ) ਦਾ ਰਿਸ਼ਤਾ ਜਨਮ ਤੋਂ ਹੀ ਜਮੀਨ, ਜੰਗਲਾਂ ਅਤੇ ਪਾਣੀ ਨਾਲ ਰਿਹਾ ਹੈ। ਉਨ੍ਹਾਂ ਨੂੰ ਹੀ ਜੰਗਲ, ਜਮੀਨ ਅਤੇ ਪਾਣੀ ਦੀ ਰਾਖੀ ਕਰਨ ਦੀ ਅਗਵਾਈ ਦਿੱਤੀ ਜਾਣੀ ਚਾਹੀਦੀ ਹੈ। ਲੰਮੇ ਸਮੇਂ ਤੋਂ ਹੋ ਰਹੀ ਗੈਰ-ਕਾਨੂੰਨੀ ਕਟਾਈ ਨੇ ਜਿੱਥੇ ਮਨੁੱਖੀ ਜਿੰਦਗੀ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ, ਨਾਲ ਹੀ ਮੌਸਮੀ ਚੱਕਰ ‘ਚ ਤਬਦੀਲੀ ਨੂੰ ਵੀ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ : ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ

ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋਣ ਕਾਰਨ ਦੇਸ਼ ਦਾ ਵਣਖੇਤਰ ਘਟਦਾ ਰਿਹਾ ਹੈ, ਜੋ ਵਾਤਾਵਰਨ ਲਈ ਬੇਹੱਦ ਚਿੰਤਾਜਨਕ ਹੈ। ਵਿਕਾਸ ਕਾਰਜਾਂ, ਰਿਹਾਇਸ਼ੀ ਜਰੂਰਤਾਂ, ਉਦਯੋਗਿਕ ਕਾਰਖਾਨਿਆਂ ਲਈ ਜੰਗਲਾਂ ਦੀ ਕਟਾਈ ਸਾਲਾਂ ਤੋਂ ਹੁੰਦੀ ਆਈ ਹੈ। ਨਿਯਮ-ਕਾਨੂੰਨਾਂ ਦੇ ਬਾਵਜੂਦ ਜੰਗਲਾਂ ਦੀ ਕਟਾਈ ਲਗਾਤਾਰ ਜਾਰੀ ਹੈ। ਇਸਦੇ ਲਈ ਸ਼ਹਿਰਾਂ ਦੀ ਬੇਤਰਤੀਬ ਵਿਉਂਤਬੰਦੀ, ਜਨਸੰਖਿਆ ਵਿਸਫੋਟ ਅਤੇ ਭੋਗ-ਵਿਲਾਸ ਪਦਾਰਥਵਾਦ ਦੀ ਸੰਸਕ੍ਰਿਤੀ ਵੀ ਜਵਾਬਦੇਹ ਹੈ। ਵਾਤਾਵਰਨ ‘ਚ ਪੈਦਾ ਹੋ ਰਹੇ ਅਸੰਤੁਲਨ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਹਲਾਤ ਜਿਉਂ ਦੇ ਤਿਉਂ ਬਰਕਰਾਰ ਹਨ।

ਹੁਣ ਅਜਿਹੇ ਸਖਤ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੀ ਜਰੂਰਤ ਹੈ, ਜੋ ਜੰਗਲਾਂ ਦੀ ਕਟਾਈ ਅਤੇ ਵਾਤਾਵਰਨ ਅਸੰਤੁਲਨ ਨੂੰ ਰੋਕਣ ‘ਚ ਸਮਰੱਥ ਹੋਣ। ਦੂਜੇ ਪਾਸੇ ਜਨ-ਜਾਗਰੂਕਤਾ ਦਾ ਪੱਧਰ ਐਨਾ ਉੱਚਾ ਹੋਵੇ ਕਿ ਆਮ ਜਨਤਾ ਨਵੇਂ ਰੁੱਖ ਲਾਉਣ ਨੂੰ ਆਪਣੀ ਜਿੰਦਗੀ ਦਾ ਇੱਕ ਅਹਿਮ ਕੰਮ ਮੰਨ ਲਵੇ। ਸਰਕਾਰ ਵੱਲੋਂ ਚਲਾਏ ਜਾ ਰਹੇ ਪਰਿਵਾਰ ਨਿਯੋਜਨ ਦੇ ਵਾਂਗ ਜੰਗਲ ਬਚਾਉਣ ਦੇ ਨਿਯਮ ਵੀ ਲਾਗੂ ਕੀਤੇ ਜਾਣ। ਇਸ ਦੇ ਤਹਿਤ ਦਰੱਖਤਾਂ ਦੀ ਕਟਾਈ ‘ਤੇ ਰੋਕ ਨੂੰ ਸਜਾਯੋਗ ਅਤੇ ਹੋਰ ਜਿਆਦਾ ਸਖਤ ਕੀਤਾ ਜਾਵੇ।