ਜ਼ਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਬਤੀਤ ਕੀਤੇ ਸਨ
ਏਜੰਸੀ/ਇਸਲਾਮਾਬਾਦ। ਪਾਕਿਸਤਾਨ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਜਲ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਮਝੌਤੇ ‘ਤੇ ਵੀਰਵਾਰ ਨੂੰ ਦਸਤਖ਼ਤ ਕਰਨਗੇ ਡਾ. ਫੈਜਲ ਨੇ ਪ੍ਰੈਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ ਇਸ ਸਮਝੌਤੇ ‘ਤੇ ਅੱਜ ਦਸਤਖਤ ਹੋਣੇ ਸਨ ਪਰ ਭਾਰਤ ਨੇ ਮਨ੍ਹਾ ਕਰ ਦਿੱਤਾ।
ਇਸ ਤੋਂ ਬਾਅਦ ਬੁਲਾਰੇ ਦਾ ਇਹ ਬਿਆਨ ਆਇਆ ਹੈ ਸੂਤਰਾਂ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਕਿਹਾ ਕਿ ਭਾਰਤ ਇਸ ਗੱਲ ‘ਤੇ ਅੜਿਆ ਹੋਇਆ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ‘ਤੇ ਲਾਈ ਜਾਣ ਵਾਲੀ 20 ਡਾਲਰਾਂ ਦੀ ਫੀਸ ਨੂੰ ਖਤਮ ਕਰੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਦੋਵਾਂ ਦੇਸ਼ਾਂ ਦਰਮਿਆਨ ਤਜਵੀਜ਼ ਸਮਝੌਤਿਆਂ ਦਾ ਅੰਤਿਮ ਫਾਰਮੇਟ 11 ਅਕਤੂਬਰ ਨੂੰ ਭਾਰਤ ਨੂੰ ਸੌਂਪ ਚੁੱਕਿਆ ਹੈ ਇਸਲਾਮਾਬਾਦ ਨੇ ਭਾਰਤ ਦੀ ਉਸ ਮੰਗ ਨੂੰ ਮੰਨ ਲਿਆ ਹੈ।
ਜਿਸ ‘ਚ ਸਿੱਖਾਂ ਤੋਂ ਇਲਾਵਾ ਹਿੰਦੂਆਂ ਤੇ ਈਸਾਈ ਭਾਈਚਾਰੇ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਆਗਿਆ ਦੀ ਮੰਗ ਕੀਤੀ ਗਈ ਸੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਬਤੀਤ ਕੀਤੇ ਸਨ ਤੇ ਉਨ੍ਹਾਂ ਦੇ 550 ਵੇਂ ਪ੍ਰਕਾਸ਼ ਉਤਸਵ ‘ਤੇ ਇਸ ਲਾਂਘੇ ਨੂੰ ਖੋਲ੍ਹਿਆ ਜਾਣਾ ਹੈ, ਜਿਸ ਨਾਲ ਭਾਰਤ ਦੇ ਸ਼ਰਧਾਲੂ ਦਰਸ਼ਨਾਂ ਲਈ ਆਸਾਨੀ ਨਾਲ ਉੱਥੇ ਜਾ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।