ਕੈਨੇਡਾ ਦੀ ਕਮਾਨ ਫਿਰ ਟਰੂਡੋ ਦੇ ਹੱਥ
ਵੈਨਕੂਵਰ, ਏਜੰਸੀ। ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਲਿਬਰਲ ਪਾਰਟੀ ਭਾਵੇਂ ਸਪੱਸ਼ਟ ਬਹੁਤ ਹਾਸਲ ਨਹੀਂ ਕਰ ਸਕੀ ਪਰ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਤੇ ਪ੍ਰਧਾਨ ਮੰਤਰੀ ਜਸਟਿਨ Trudeau ਫਿਰ ਤੋਂ ਆਪਣੀ ਸਰਕਾਰ ਬਣਾਉਣਗੇ। ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਲਿਬਰਲ ਪਾਰਟੀ ਦੀ ਹਮਾਇਤ ਕਰਨਗੇ ਜਿਸ ਕਰਕੇ ਟਰੂਡੋ ਫਿਰ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣਗੇ।
ਇਹਨਾਂ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਨੇ ਵੱਡੀ ਗਿਣਤੀ ‘ਚ ਸਫਲਤਾ ਹਾਸਲ ਕੀਤੀ ਹੈ ਤੇ 18 ਸੀਟਾਂ ‘ਤੇ ਪੰਜਾਬੀ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ।338 ਮੈਂਬਰੀ ਕੈਨੇਡੀਅਨ ਸੰਸਦ ‘ਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ ‘ਤੇ ਜਿੱਤ ਹਾਸਲ ਹੋਈ ਜੋ ਕਿ ਬਹੁਮਤ ਤੋਂ 13 ਸੀਟਾਂ ਘੱਟ ਹੈ। ਇਸ ਤੋਂ ਬਾਅਦ ਕੰਜਰਵੇਟਿਵ ਪਾਰਟੀ ਨੂੰ 121 ਸੀਟਾਂ, ਐਨਡੀਪੀ ਨੂੰ 24, ਕਿਊਬਿਕ ਬਲਾਕ ਨੂੰ 32, ਗਰੀਨ ਪਾਰਟੀ ਨੂੰ 3 ਅਤੇ ਇੱਕ ਸੀਟ ਅਜਾਦ ਉਮੀਦਵਾਰ ਨੇ ਜਿੱਤੀ ਹੈ।
ਇੱਥੇ-ਇੱਥੇ ਨਹੀਂ ਖੁੱਲਿਆ Trudeau ਦਾ ਖਾਤਾ
ਲਿਬਰਲ ਸਰਕਾਰ ਨੇ ਕੈਨੇਡਾ ਦੇ ਹਰੇਕ ਸੂਬੇ ‘ਚ ਜਿੱਤ ਪ੍ਰਾਪਤੀ ਕੀਤੀ ਹੈ ਪਰ 2 ਸੂਬੇ ਅਤੇ 1 ਕੇਂਦਰ ਸ਼ਾਸਤ ਅਜਿਹਾ ਹੈ ਜਿੱਥੇ ਲਿਬਰਲ ਪਾਰਟੀ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਈ।। ਐਲਬਰਟਾ, ਸਸੈਕਚਸਵਨ ਸੂਬੇ ਅਤੇ ਨੂਨਾਵੁਟ ਕੇਂਦਰ ਸ਼ਾਸਤ ‘ਚ ਲਿਬਰਲ ਪਾਰਟੀ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ।ਹੈ। ਐਲਬਰਟਾ ‘ਚ ਹਾਊਸ ਆਫ ਕਾਮਨਸ ਦੀਆਂ 34 ਸੀਟਾਂ ‘ਚੋਂ 33 ਸੀਟਾਂ ਕੰਜ਼ਰਵੇਟਿਵ ਪਾਰਟੀ ਅਤੇ 1 ਸੀਟ ਐੱਨ. ਡੀ. ਪੀ. ਦੇ ਹਿੱਸੇ ਗਈ।। ਇਸ ਤੋਂ ਇਲਾਵਾ ਸਸਕੈਚਸਵਨ ਦੀਆਂ 14 ਦੀਆਂ 14 ਸੀਟਾਂ ‘ਤੇ ਕੰਜ਼ਰਵੇਟਿਵ ਨੇ ਜਿੱਤ ਪ੍ਰਾਪਤੀ ਕੀਤੀ। ਨੂਨਾਵੁਨ ਕੇਂਦਰ ਸ਼ਾਸਤ ਦੀ ਇੱਕੋ ਸੀਟ ‘ਤੇ ਐੱਨ. ਡੀ. ਪੀ. ਨੇ ਕਬਜ਼ਾ ਕੀਤਾ।
ਪੰਜਾਬੀਆਂ ਨੇ ਕਰਵਾਈ ਬੱਲੇ ਬੱਲੇ
ਕੈਨੇਡਾ ਦੀਆਂ ਚੋਣਾਂ ਵਿੱਚ ਪੰਜਾਬੀਆਂ ਦੀ ਪੂਰੀ ਚੜਤ ਰਹੀ ਤੇ ਪੰਜਾਬੀ 18 ਸੀਟਾਂ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਰਹੇ। ਇਹਨਾਂ ਵਿੱਚ ਲਿਬਰਲ ਪਾਰਟੀ ਤੋਂ ਰਾਜ ਸੈਣੀ, ਮਨਿੰਦਰ ਸਿੱਧੂ, ਰਮੇਸ਼ ਸੰਘਾ,
ਅੰਜੂ ਢਿੱਲੋਂ, ਕਮਲ ਖਹਿਰਾ, ਰਣਦੀਪ ਸਿੰਘ ਸਰਾਏ, ਨਵਦੀਪ ਬੈਂਸ, ਸੁੱਖ ਧਾਲੀਵਾਲ , ਹਰਜੀਤ ਸਿੰਘ ਸੱਜਣ, ਗਗਨ ਸਿਕੰਦ , ਬਰਦਿਸ਼ ਚੱਗਰ , ਚੰਦਰ ਆਰੀਆ , ਰੂਬੀ ਸਹੋਤਾ ਤੇ ਸੋਨੀਆ ਸਿੱਧੂ, ਕੰਜ਼ਰਵੇਟਿਵ ਪਾਰਟੀ ਤੋਂ ਜਗ ਸਹੋਤਾ, ਟਿਮ ਉੱਪਲ ਤੇ ਜਸਰਾਜ ਸਿੰਘ ਹਾਲਾਂ ਅਤੇ ਐਨ ਡੀ ਪੀ ਤੋਂ ਜਗਮੀਤ ਸਿੰਘ ਜੇਤੂ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।