ਟਾਪ ਟੈੱਨ ‘ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੌਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ 1 ਅਕਤੂਬਰ ਤੋਂ 14 ਅਕਤੂਬਰ ਤੱਕ ਦੇਸ਼-ਵਿਦੇਸ਼ ਦੇ 458 ਬਲਾਕਾਂ ਦੇ 2,18,193 ਸੇਵਾਦਾਰਾਂ ਨੇ 33,22,325 ਘੰਟੇ ਸਿਮਰਨ ਕੀਤਾ ਟਾਪ-10 ‘ਚ ਪੰਜਾਬ ਦੇ 6 ਅਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਇਸ ਵਾਰ ਸਿਮਰਨ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਨੂੰ ਪਛਾੜਦਿਆਂ ਬਲਾਕ ਕਲਿਆਣ ਨਗਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਕੈਥਲ ਦੂਜੇ ਤੇ ਸਰਸਾ ਤੀਜੇ ਸਥਾਨ ‘ਤੇ ਹੈ।
ਗੱਲ ਵਿਦੇਸ਼ਾਂ ਦੀ ਕਰੀਏ ਤਾਂ ਵੱਖ-ਵੱਖ ਬਲਾਕਾਂ ਦੇ 200 ਸੇਵਾਦਾਰਾਂ ਨੇ 2191 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ ਪਹਿਲੇ ਸਥਾਨ ‘ਤੇ ਰਹੇ ਬਲਾਕ ਕਲਿਆਣ ਨਗਰ ਦੇ 13,678 ਸੇਵਾਦਾਰਾਂ ਨੇ 2,70,809 ਘੰਟੇ ਸਿਮਰਨ ਕੀਤਾ ਹੈ ਜਦੋਂਕਿ ਦੂਜੇ ਨੰਬਰ ‘ਤੇ ਰਹੇ ਬਲਾਕ ਕੈਥਲ ਦੇ 10,213 ਸੇਵਾਦਾਰਾਂ ਨੇ 2,54,149 ਘੰਟੇ ਸਿਮਰਨ ਕੀਤਾ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਸ੍ਰੀਗੰਗਾਨਗਰ, ਉੱਤਰ ਪ੍ਰਦੇਸ਼ ‘ਚ ਭੋਪਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਾਜਪੁਰ, ਮੱਧ ਪ੍ਰਦੇਸ਼ ‘ਚ ਬੁੱਧਨੀ, ਛੱਤੀਸਗੜ੍ਹ ‘ਚ ਬੈਕੁੰਡਪੁਰ, ਮਹਾਂਰਾਸ਼ਟਰ ‘ਚ ਨਾਗਪੁਰ ਬਲਾਕ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 197 ਸੇਵਾਦਾਰਾਂ ਨੇ 2177 ਘੰਟੇ ਸਿਮਰਨ ਕੀਤਾ
ਪੂਰੇ ਭਾਰਤ ‘ਚ ਟਾੱਪ ਟੈਨ ‘ਚ ਰਹਿਣ ਵਾਲੇ ਬਲਾਕ
- ਸੂਬੇ ਬਲਾਕ ਮੈਂਬਰ ਸਿਮਰਨ (ਘੰਟੇ)
- ਹਰਿਆਣਾ ਕਲਿਆਣ ਨਗਰ 13678 270809
- ਹਰਿਆਣਾ ਕੈਥਲ 10213 254149
- ਹਰਿਆਣਾ ਸਰਸਾ 15850 250114
- ਪੰਜਾਬ ਬਠੋਈ-ਡਕਾਲਾ 6137 92218
- ਪੰਜਾਬ ਰਾਮਾਂ ਨਸੀਬਪੁਰਾ 2878 68411
- ਪੰਜਾਬ ਮਹਿਮਾ ਗੋਨਿਆਣ 3497 66681
- ਪੰਜਾਬ ਭਵਾਨੀਗੜ੍ਹ 2510 64580
- ਹਰਿਆਣਾ ਕਰਨਾਲ 2657 63187
- ਪੰਜਾਬ ਬਲਬੇੜਾ 4260 59640
- ਪੰਜਾਬ ਪਟਿਆਲਾ 5380 59584
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।