ਧਾਰਾ 370 : ਮੁੱਖ ਮੰਤਰੀ ਦੀ ਬੇਟੀ ਅਤੇ ਭੈਣ ਨੂੰ ਲਿਆ ਹਿਰਾਸਤ ‘ਚ

Article 370, Chief Minister, Daughter, Sister, Custody

ਸ੍ਰੀ ਨਗਰ। ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ 6 ਮਹਿਲਾ ਵਰਕਰਾਂ ਨੂੰ ਮੰਗਲਵਾਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ‘ਚ ਸੂਬੇ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਫੀਆ ਅਤੇ ਉਨ੍ਹਾਂ ਦੀ ਭੈਣ ਸੁਰੈਇਆ ਵੀ ਸ਼ਾਮਿਲ ਹੈ। ਪੁਲਿਸ ਨੇ ਦੱਸਿਆ ਕਿ ਸਾਫੀਆ ਅਤੇ ਸੁਰੈਇਆ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਦੇ ਸਮੂਹ ਦੀ ਅਗਵਾਈ ਕਰ ਰਹੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਮਹਿਲਾਵਾਂ ਹੱਥ ‘ਚ ਕਾਲੀ ਪੱਟੀ ਬੰਨ੍ਹ ਕੇ ਅਤੇ ਪੋਸਟਰ ਲੈਕੇ ਪ੍ਰਦਰਸ਼ਨ ਕਰ ਰਹੀਆਂ ਸਨ। ਉਨ੍ਹਾਂ ‘ਚ ਸ਼ਾਂਤੀਪੂਰਵਕ ਪ੍ਰਦਰਸ਼ਨ ਖਤਮ ਕਰਨ ਨੂੰ ਕਿਹਾ ਗਿਆ ਪਰ, ਉਨ੍ਹਾਂ ਨੇ ਪ੍ਰਦਰਸ਼ਨ ਬੰਦ ਨਹੀਂ ਕੀਤਾ ਅਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਇਹ ਵੀ ਕਿਹਾ ਕਿ ਸੀਆਰਪੀਐਫ ਦੀ ਮਹਿਲਾ ਕਾਂਸਟੇਬਲਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਵਾਹਨ ‘ਚ ਬੈਠਾਇਆ ਅਤੇ ਪੁਲਿਸ ਸਟੇਸ਼ਨ ਲੈਕੇ ਆਈਆਂ। ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਮੀਡੀਆ ‘ਚ ਬਿਆਨ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਇਸ ‘ਤੇ ਮਹਿਲਾਵਾਂ ਵਰਕਰਾਂ ਨੇ ਕਿਹਾ ਕਿ ”ਅਸੀਂ ਕੇਂਦਰ ਸਰਕਾਰ ਧਾਰਾ 370, 35ਏ ਹਟਾਉਣ ਅਤੇ ਜੰਮੂ ਕਸ਼ਮੀਰ ਨੂੰ ਵੰਡਣ ਦੇ ਫੈਸਲੇ ਦਾ ਵਿਰੋਧ ਕਰਦੇ ਹਾਂ। ਇਹ ਫੈਸਲਾ ਇੱਕ ਤਰਫ਼ਾ ਹੈ।” ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਮਾਜਿਕ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਦੀ ਬਹਾਲੀ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇੱਕ ਨਾਗਰਿਕ ਹੋਣ ਦੇ ਤੌਰ ‘ਤੇ ਉਹ ਖੁੱਦ ਨੂੰ ਧੌਖੇ ਦਾ ਸ਼ਿਕਾਰ ਮਹਿਸੂਸ ਕਰ ਰਹੀਆਂ ਹਨ। ਇਨ੍ਹਾਂ ਨੇ ਹਿਰਾਸਤ ‘ਚ ਲਏ ਗਏ ਹੋਰ ਲੋਕਾਂ ਨੂੰ ਛੱਡ ਦੇਣ ਅਤੇ ਸ਼ਹਿਰੀ ਗ੍ਰਾਮੀਣ ਇਲਾਕਿਆਂ ‘ਚ ਸੇਨਾ ਨੂੰ ਹਟਾਉਣ ਦੀ ਮੰਗ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।