ਏਜੰਸੀ/ਸ਼ੰਘਾਈ। ਤੀਜਾ ਦਰਜਾ ਪ੍ਰਾਪਤ ਰੂਸ ਦੇ ਡੇਨਿਲ ਮੇਦਵੇਦੇਵ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਪੰਜਵਾਂ ਦਰਜਾ ਜਰਮਨੀ ਦੇ ਅਲੇਕਜੇਂਦਰ ਜਵੇਰੇਵ ਨੂੰ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਇਕਤਰਫਾ ਅੰਦਾਜ਼ ‘ਚ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ ਡੇਨਿਲ ਨੇ ਬੇਹੱਦ ਅਸਾਨੀ ਨਾਲ ਜਵੇਰੇਵ ਨੂੰ 6-4, 6-1 ਨਾਲ ਹਰਾਉਂਦਿਆਂ ਆਪਣਾ ਦੂਜਾ ਏਟੀਪੀ ਖਿਤਾਬ ਜਿੱਤਿਆ ਡੇਨਿਲ ਨੇ ਪਹਿਲੀ ਵਾਰ ਜਵੇਰੇਵ ਨੂੰ ਹਰਾਇਆ ਹੈ ਇਸ ਤੋਂ ਪਹਿਲਾਂ ਦੋਵਾਂ ਖਿਡਾਰੀਆਂ ਦਾ ਚਾਰ ਵਾਰ ਆਹਮਣਾ-ਸਾਹਮਣਾ ਹੋ ਚੁੱਕਾ ਸੀ।
ਪਰ ਡੇਨਿਲ ਪਿਛਲੇ ਚਾਰੋਂ ਮੁਕਾਬਲੇ ਹਾਰ ਗਏ ਸਨ 23 ਸਾਲਾਂ ਨੌਜਵਾਨ ਖਿਡਾਰੀ ਨੇ ਸਾਲ 2019 ‘ਚ ਹੁਣ ਤੱਕ 59 ਮੁਕਾਬਲੇ ਜਿੱਤੇ ਹਨ ਅਤੇ ਸ਼ੰਘਾਈ ਮਾਸਟਰਜ਼ ਉਨ੍ਹਾਂ ਦਾ ਲਗਾਤਾਰ ਛੇਵਾਂ ਫਾਈਨਲ ਮੁਕਾਬਲਾ ਰਿਹਾ ਇਸ ਤੋਂ ਪਹਿਲਾਂ ਡੇਨਿਲ ਸਿਨਸਿਨਾਟੀ ਅਤੇ ਸੇਂਟ ਪੀਟਰਸਬਰਗ ਟੂਰਨਾਮੈਂਟ ਵੀ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਨੇ ਯੂਐਸ ਓਪਨ ‘ਚ ਫਾਈਨਲ ‘ਚ ਜਗ੍ਹਾ ਬਣਾਈ ਸੀ ਡੇਨਿਲ ਨੇ ਸ਼ੁਰੂਆਤ ਤੋਂ ਹੀ ਮੈਚ ‘ਤੇ ਆਪਣੀ ਪਕੜ ਬਣਾਈ ਰੱਖੀ ਅਤੇ ਪਹਿਲੇ ਸੈਟ ਦੇ ਸ਼ੁਰੂ ‘ਚ ਹੀ 2-0 ਨਾਲ ਵਾਧਾ ਹਾਸਲ ਕਰ ਲਿਆ ਜਵੇਰੇਵ ਨੇ ਪਹਿਲੇ ਸੈੱਟ ‘ਚ ਡੇਨਿਲ ਨੂੰ ਬਰਾਬਰ ਟੱਕਰ ਦਿੱਤੀ।
ਪਰ 10ਵੇਂ ਸੈੱਟ ‘ਚ ਦੋ ਡਬਲ ਫਾਲਟ ਕਰਕੇ ਉਨ੍ਹਾਂ ਨੇ ਡੇਨਿਲ ਨੂੰ ਮੌਕਾ ਦੇ ਦਿੱਤਾ ਅਤੇ ਰੂਸੀ ਖਿਡਾਰੀ ਨੇ ਪਹਿਲਾ ਸੈੱਟ 6-4 ਨਾਲ ਜਿੱਤ ਲਿਆ ਦੂਜੇ ਸੈੱਟ ‘ਚ ਵੀ ਡੇਨਿਲ ਨੇ ਸ਼ੁਰੂ ਤੋਂ ਹੀ ਵਾਧਾ ਬਣਾਈ ਰੱਖਿਆ ਅਤੇ ਸੈੱਟ ਨੂੰ ਅਸਾਨੀ ਨਾਲ 6-1 ਨਾਲ ਜਿੱਤ ਕੇ ਸ਼ੰਘਾਈ ਮਾਸਟਰਜ਼ ਦਾ ਖਿਤਾਬ ਆਪਣੇ ਨਾਂਅ ਕੀਤਾ ਇਸ ਵਾਰ ਟੂਰਨਾਮੈਂਟ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਆਖਰੀ ਚਾਰ ‘ਚ ਪਹੁੰਚਣ ਵਾਲੇ ਸਾਰੇ ਖਿਡਾਰੀ ਯੁਵਾ ਸਨ ਅਤੇ ਨੱਬੇ ਦੇ ਦਹਾਕੇ ‘ਚ ਪੈਦਾ ਹੋਏ ਹਨ ਅਜਿਹਾ ਏਟੀਪੀ ਟੂਰ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।