ਮੋਦੀ ਨੇ ਮਹਾਬਲੀਪੁਰਮ ‘ਚ ਦਿੱਤਾ ਸਫਾਈ ਦਾ ਸੁਨੇਹਾ

Modi, Mahabalipuram

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਸਵੇਰ ਦੀ ਸੈਰ ਕਰਨ ਦੌਰਾਨ ਸਮੁੰਦਰ ਕਿਨਾਰੇ ਸਫਾਈ ਅਭਿਆਨ ਚਲਾਇਆ ਜਿਸ ਤਹਿਤ ਉਨ੍ਹਾਂ ਉੱਥੇ ਸਫਾਈ ਕੀਤੀ ਅਤੇ ਕੂੜੇ ਇਕੱਠੇ ਕੀਤੇ। ਸ਼੍ਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੂਜੀ ਗੈਰ ਰਸਮੀ ਮੁਲਾਕਾਤ ਕਰਨ ਲਈ ਮਹਾਬਲੀਪੁਰਮ ਆਏ ਹਨ। ਦੋਵਾਂ ਨੇਤਾਵਾਂ ਵਿੱਚ ਇਸ ਮੁਲਾਕਾਤ ਦਾ ਅੱਜ ਦੂਜਾ ਦਿਨ ਹੈ।

ਮੋਦੀ ਨੇ ਮਹਾਬਲੀਪੁਰਮ ‘ਚ ਦਿੱਤਾ ਸਫਾਈ ਦਾ ਸੁਨੇਹਾ

ਮਹਾਬਲੀਪੁਰਮ , ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਸਵੇਰ ਦੀ ਸੈਰ ਕਰਨ ਦੌਰਾਨ ਸਮੁੰਦਰ ਕਿਨਾਰੇ ਸਫਾਈ ਅਭਿਆਨ ਚਲਾਇਆ ਜਿਸ ਤਹਿਤ ਉਨ੍ਹਾਂ ਉੱਥੇ ਸਫਾਈ ਕੀਤੀ ਅਤੇ ਕੂੜੇ ਇਕੱਠੇ ਕੀਤੇ। ਸ਼੍ਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੂਜੀ ਗੈਰ ਰਸਮੀ ਮੁਲਾਕਾਤ ਕਰਨ ਲਈ ਮਹਾਬਲੀਪੁਰਮ ਆਏ ਹਨ। ਦੋਵਾਂ ਨੇਤਾਵਾਂ ਵਿੱਚ ਇਸ ਮੁਲਾਕਾਤ ਦਾ ਅੱਜ ਦੂਜਾ ਦਿਨ ਹੈ। (Modi)

ਪ੍ਰਧਾਨ ਮੰਤਰੀ ਮੋਦੀ ਅੱਜ ਨੰਗੇ ਪੈਰ ਸਵੇਰ ਦੀ ਸੈਰ ‘ਤੇ ਨਿਕਲੇ ਅਤੇ ਸਮੁੰਦਰ ਕਿਨਾਰੇ ਉਨ੍ਹਾਂ ਨੇ ਕਰੀਬ 30 ਮਿੰਟ ਤੱਕ ਸੈਰ ਕੀਤੀ ਤੇ ਸਮੁੰਦਰ ਕਿਨਾਰੇ ਟਹਿਲਣ ਦੌਰਾਨ ਉਨ੍ਹਾਂ ਉੱਥੇ ਆਲੇ ਦੁਆਲੇ ਪਈਆਂ ਬੋਤਲਾਂ ਅਤੇ ਕੂੜੇ ਨੂੰ ਇੱਕ ਪੈਕੇਟ ਵਿੱਚ ਇਕੱਠਾ ਕੀਤਾ ਅਤੇ ਆਪਣੇ ਹੋਟਲ ਦੇ ਇੱਕ ਸਹਾਇਕ ਜੈਰਾਜ ਨੂੰ ਦੇ ਦਿੱਤਾ।

ਜਿਕਰਯੋਗ ਹੈ ਕਿ ਸ਼੍ਰੀ ਮੋਦੀ ਹੋਟਲ ਤਾਜ ਵਿੱਚ ਰੁਕੇ ਹੋਏ ਹਨ। ਸ਼੍ਰੀ ਮੋਦੀ ਨੇ ਟਵਿੱਟਰ ‘ਤੇ ਇੱਕ ਵੀਡੀਓ ਪੋਸਟ ਕਰ ਲਿਖਿਆ, ”ਮਹਾਬਲੀਪੁਰਮ ਵਿੱਚ ਅੱਜ ਸਵੇਰੇ ਸਮੁੰਦਰ ਕਿਨਾਰੇ 30 ਮਿੰਟ ਤੋਂ ਜਿਆਦਾ ਸਵੇਰ ਦੀ ਸੈਰ ਕੀਤੀ। ਮੈਂ ਇਸ ਦੌਰਾਨ ਇਕੱਠਾ ਕੀਤਾ ਕੂੜਾ ਜੈਰਾਜ ਨੂੰ ਦਿੱਤਾ ਜੋ ਮੇਰੇ ਹੋਟਲ ਸਹਾਇਕਾਂ ਵਿੱਚੋਂ ਇੱਕ ਹੈ।” ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਜਨਤਕ ਸਥਾਨਾਂ ਨੂੰ ਸਵੱਛ ਰੱਖੋ ਅਤੇ ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਰੱਖੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।