ਰਾਜਸਥਾਨ : ਮਾਲਪੁਰਾ ‘ਚ ਕਰਫਿਊ ‘ਚ ਦੋ ਘੰਟੇ ਢਿੱਲ Curfew
ਜੈਪੁਰ (ਏਜੰਸੀ)। ਰਾਜਸਥਾਨ ‘ਚ ਟੋਂਕ ਜ਼ਿਲ੍ਹੇ ਦੇ ਮਾਲਪੁਰਾ ‘ਚ ਕਰਫਿਊ ‘ਚ ਤੀਜੇ ਦਿਨ ਅੱਜ ਸਵੇਰੇ ਅੱਠ ਵਜੇ ਤੋਂ ਦੋ ਘੰਟਿਆਂ ਦੀ ਢਿੱਲ ਦਿੱਤੀ ਗਈ। ਜਾਣਕਾਰੀ ਅਨੁਸਾਰ ਸਵੇਰੇ 8:30 ਤੋਂ 10:30 ਵਜੇ ਤੱਕ ਕਰਫਿਊ ‘ਚ ਢਿੱਲ ਦੇਣ ‘ਤੇ ਬਜ਼ਾਰਾਂ ‘ਚ ਲੋਕਾਂ ਦੀ ਭੀੜ ਪਹੁੰਚ ਗਈ। Curfew
ਇਸ ਦੌਰਾਨ ਸਿਰਫ਼ ਦੋਪੱਈਆ ਵਾਹਨਾਂ ਦੀ ਆਵਾਜਾਈ ਦੀ ਹੀ ਆਗਿਆ ਦਿੱਤੀ ਗਈ। ਇਸ ਦੌਰਾਨ ਲੋਕਾਂ ਨੇ ਜ਼ਰੂਰੀ ਸਮਾਨ ਦੀ ਖ਼ਰੀਦਦਾਰੀ ਕੀਤੀ ਅਤੇ ਦੁੱਧ, ਸਬਜ਼ੀ ਤੇ ਪਰਚੂਨ ਦੀਆਂ ਦੁਕਾਨਾਂ ‘ਤੇ ਲੋਕਾਂ ਦੀ ਭੀੜ ਰਹੀ।
ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਤੇ ਪੁਲਿਸ ਨੇ ਪੁਖਤਾ ਪ੍ਰਬੰਧ ਕਰ ਰੱਖੇ ਹਨ। ਢਿੱਲ ਦੌਰਾਨ ਕਿਤੇ ਵੀ ਕੋਈ ਘਟਨਾ ਹੋਣ ਦੀ ਖ਼ਬਰ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਸ਼ਾਂਤੀ ਕਮੇਟੀ, ਸੀਐੱਲਜੀ ਦੀ ਬੈਠਕ ਹੋਈ, ਜਿਸ ‘ਚ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ ਤੇ ਘਟਨਾ ਦੀ ਨਿੰਦਿਆ ਕਰਦੇ ਹੋਏ ਇਸ ‘ਤੇ ਖੇਦ ਪ੍ਰਗਟ ਕੀਤਾ।
ਜ਼ਿਕਰਯੋਗ ਹੈ ਕਿ ਮਾਲਪੁਰਾ ‘ਚ ਵਿਜੈਦਸ਼ਮੀ ‘ਤੇ ਯਾਤਰਾ ਦੌਰਾਨ ਪਥਰਾਅ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਬੁੱਧਵਾਰ ਨੂੰ ਕਰਫ਼ਿਊ ਲਾ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।