100 ਕਿਮੀ ਦੇ ਦਾਇਰੇ ‘ਚ ਇਕੱਠੇ 40 ਟਾਰਗੇਟ ਡਿਟੈਕਟ ਕਰ ਸਕਦਾ ਹੈ
ਏਜੰਸੀ /ਪੈਰਿਸ । ਫਰਾਂਸ ਨੇ ਅੱਜ ਮੋਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸੌਂਪਿਆ ਇਸ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਅਤੇ ਦਸਾਲਟ ਏਵੀਏਸ਼ਨ ਦੇ ਸੀਈਓ ਏਰਿਕ ਟ੍ਰੈਪਿਏ ਮੌਜੂਦ ਸਨ ਇਸ ਮੌਕੇ ਰਾਜਨਾਥ ਨੇ ਕਿਹਾ, ਰਾਫੇਲ ਦਾ ਅਰਥ ਹਨ੍ਹੇਰੀ ਹੁੰਦਾ ਹੈ, ਮੈਨੂੰ ਉਮੀਦ ਹੈ ਕਿ ਇਹ ਆਪਣੇ ਨਾਂਅ ਨੂੰ ਸਾਬਤ ਕਰੇਗਾ ਭਾਰਤ-ਫਰਾਂਸ ਦਰਮਿਆਨ ਹੋਏ 59,000 ਕਰੋੜ ਰੁਪਏ ਦੇ ਰਾਫੇਲ ਸੌਦੇ ਅਤੇ ਏਅਰਕਰਾਫਟ ਦੀਆਂ ਖੂਬੀਆਂ ਸਬੰਧੀ ਇੱਕ ਵੀਡੀਓ ਵੀ ਵਿਖਾਈ ਗਈ ਰਾਜਨਾਥ ਨੇ ਏਅਰਬੇਸ ‘ਤੇ ਹੀ ਰਾਫੇਲ ‘ਚ ਲੱਗੇ ਹਥਿਆਰਾਂ ਦੀ ਪੂਜਾ ਵੀ ਕੀਤੀ ਉਨ੍ਹਾਂ ਰਾਫੇਲ ‘ਚ ਉਡਾਣ ਵੀ ਭਰੀ ਇਸ ਤੋਂ ਪਹਿਲਾਂ ਰਾਜਨਾਥ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਂਕਰੋ ਨਾਲ ਵੀ ਮੁਲਾਕਾਤ ਕੀਤੀ ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਐਚਐਸ ਅਰੋੜਾ ਵੀ ਰੱਖਿਆ ਮੰਤਰੀ ਨਾਲ ਸਨ।
ਭਾਰਤ ਨੂੰ ਮਿਲਣ ਵਾਲੇ ਪਹਿਲੇ ਰਾਫੇਲ ਦਾ ਨਾਂਅ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਦੇ ਨਾਂਅ ‘ਤੇ ”ਆਰਬੀ 001” ਰੱਖਿਆ ਜਾਵੇਗਾ ਭਦੌਰੀਆ ਨੇ ਹੀ ਰਾਫੇਲ ਸੌਦੇ ‘ਚ ਅਹਿਮ ਭੂਮਿਕਾ ਨਿਭਾਈ ਹੈ ਰਾਫੇਲ ‘ਚ ਮੀਟੀਅਰ ਅਤੇ ਸਕਾਲਪ ਮਿਜ਼ਾਈਲਾਂ ਲੱਗੀਆਂ ਹਨ, ਇਸ ਨਾਲ ਭਾਰਤੀ ਹਵਾਈ ਫੌਜ ਨੂੰ ਅਨੋਖੀ ਮਾਰਕ ਸਮਰੱਥਾ ਹਾਸਲ ਹੋਵੇਗੀ ।
ਸਾਡਾ ਧਿਆਨ ਹਵਾਈ ਫੌਜ ਦੀ ਤਾਕਤ ਵਧਾਉਣ ‘ਤੇ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਭਾਰਤੀ ਸੁਰੱਖਿਆ ਫੌਜਾਂ ਲਈ ਇਤਿਹਾਸਕ ਦਿਨ ਹੈ ਭਾਰਤ ‘ਚ ਅੱਜ ਦੁਸਹਿਰੇ ਦਾ ਦਿਨ ਹੈ ਭਾਵ ਬਦੀ ‘ਤੇ ਨੇਕੀ ਦੀ ਜਿੱਤ ਦਾ ਦਿਨ ਹੈ ਅੱਜ 87ਵਾਂ ਹਵਾਈ ਫੌਜ ਦਿਵਸ ਵੀ ਹੈ 36 ਰਾਫੇਲ ਏਅਰਕ੍ਰਰਾਫਟ ਸਬੰਧੀ 2016 ‘ਚ ਕਰਾਰ ਕੀਤਾ ਗਿਆ ਸੀ ਸਾਡਾ ਧਿਆਨ ਹਵਾਈ ਫੌਜ ਦੀ ਸਮਰੱਥਾ ਵਧਾਉਣ ‘ਤੇ ਹੈ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰਾਫੇਲ ਜਹਾਜ਼ਾਂ ਦੀ ਖੇਪ ਤੈਅ ਸਮੇਂ ‘ਤੇ ਭਾਰਤ ਪਹੁੰਚ ਜਾਵੇਗੀ।
ਰਾਫੇਲ ਦੀ ਖਾਸੀਅਤ
- ਇਹ ਦੋ ਇੰਜਣਾਂ ਵਾਲਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਰ ਤਰ੍ਹਾਂ ਦੇ ਮਿਸ਼ਨ ‘ਚ ਭੇਜਿਆ ਜਾ ਸਕਦਾ ਹੈ।
- ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੋਵੇਗਾ, ਪਲੇਨ ਨਾਲ ਮਿਟੀਓਰ ਮਿਜ਼ਾਈਲ ਵੀ ਹੈ।
- 150 ਕਿਮੀ ਦੀ ਬਿਓਂਡ ਵਿਜੁਅਲ ਰੇਂਜ ਮਿਜ਼ਾਈਲ ਅਤੇ ਹਵਾ ਤੋਂ ਜ਼ਮੀਨ ‘ਤੇ ਮਾਰ ਵਾਲੀ ਸਕਾਲਪ ਮਿਜ਼ਾਈਲ ਨਾਲ ਵੀ ਹੋਵੇਗਾ ਲੈਸ।
- 4 ਸਕਾਲਪ ਮਿਜ਼ਾਈਲ ਦੀ ਰੇਂਜ 300 ਕਿਮੀ, ਹਥਿਆਰਾਂ ਦੇ ਸਟੋਰੇਜ ਲਈ 6 ਮਹੀਨਿਆਂ ਦੀ ਗਾਰੰਟੀ।
- ਵੱਧ ਤੋਂ ਵੱਧ ਰਫਤਾਰ 2,130 ਕਿਮੀ/ਘੰਟਾ ਅਤੇ 3700 ਕਿਮੀ. ਤੱਕ ਮਾਰਕ ਸਮਰੱਥਾ।
- ਇੱਕ ਮਿੰਟ ‘ਚ 60,000 ਫੁੱਟ ਦੀ ਉੱਚਾਈ ਤੱਕ ਪਹੁੰਚ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।