ਬਲਜੀਤ ਕੌਰ ਘੋਲੀਆ
ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਚਾਹੇ ਅਸੀਂ ਇਸ ਰਿਸ਼ਤੇ ਵਿੱਚ ਕਿੰਨੇ ਹੀ ਦੂਰ ਵੀ ਬੈਠੇ ਹੋਈਏ, ਪਰ ਸਾਡੇ ਦਿਲ-ਦਿਮਾਗ ਵਿੱਚ ਇਹ ਹਮੇਸ਼ਾ ਸਾਡੇ ਕਰੀਬ ਰਹਿੰਦੇ ਹਨ।
ਕਿਸੇ ਨੂੰ ਪਸੰਦ ਆਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਸਾਡੇ ਹਰ ਰਿਸ਼ਤੇ ਦੀ ਪਹਿਲ ਬਣ ਜਾਂਦੀ ਹੈ। ਰਿਸ਼ਤਾ ਕੋਈ ਵੀ ਹੋਵੇ, ਨੇੜੇ ਜਾਂ ਦੂਰ ਦਾ, ਪਰ ਇਸ ਨੂੰ ਨਿਭਾਉੁਣ ਦੀ ਕੋਸ਼ਿਸ਼ ਹਮੇਸ਼ਾਂ ਸਹੀ ਤਰੀਕੇ ਨਾਲ ਕਰੋ। ਜਦੋਂ ਅਸੀਂ ਕੋਈ ਵੀ ਰਿਸ਼ਤਾ ਦਿਲੋਂ ਨਿਭਾਉਂਦੇ ਹਾਂ ਤਾਂ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਕੋਈ ਵੀ ਰਿਸ਼ਤਾ ਕਾਇਮ ਕਰਦੇ ਹੋ ਤਾਂ ਦੂਜਿਆਂ ਨਾਲੋਂ ਤੁਸੀਂ ਬੇਹੱਦ ਉੁਸ ਵਾਸਤੇ ਖਾਸ ਬਣ ਜਾਂਦੇ ਹੋ। ਫਿਰ ਹੌਲੀ-ਹੌਲੀ ਇਹੋ-ਜਿਹੇ ਰਿਸ਼ਤੇ ਖਾਲੀ ਕੋਨੇ ਨੂੰ ਭਰ ਦਿੰਦੇ ਹਨ। ਉੁਹ ਸਾਡੇ ਦਿਲ ਵਿੱਚ ਇੱਕ ਵੱਖਰੀ ਜਿਹੀ ਪਹਿਚਾਣ ਬਣਾ ਲੈਂਦੇ ਹਨ।
ਪੱਛਮੀਕਰਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਕਲਿਯੁਗੀ ਸੰਸਾਰ ਦੇ ਵਾਸੀ ਬਣਦੇ ਜਾ ਰਹੇ ਹਾਂ ਤੇ ਇਨਸਾਨੀ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਇੰਨੇ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾਰਥਵਾਦ ਦੀ ਦੌੜ ਵਿੱਚ ਮਨੁੱਖ ਨੇ ਇੰਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ ਵਿੱਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉੱਚਾ ਦਿਖਾਉਣ ਦੀ ਦੌੜ ਵਿੱਚ ਏਨਾ ਗੁਆਚ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ।
ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਲਈ ਨਿਭਾਉਣ ਵਾਸਤੇ ਚੰਗੀ ਤਰ੍ਹਾਂ ਸੋਚ-ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪ ਦਾ ਰਿਸ਼ਤਾ ਮਜ਼ਬੂਤ ਹੈ ਜਾਂ ਨਹੀਂ ਜਿਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਪਿਆਰ ਨਾ ਹੋਵੇ ਉਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਹਰ ਰਿਸ਼ਤੇ ਨੂੰ ਪੱਕਾ ਰੱਖਣ ਵਾਸਤੇ ਲੰਮਾਂ ਸਮਾਂ ਵੀ ਜ਼ਰੂਰੀ ਹੈ। ਹਰ ਰਿਸ਼ਤੇ ਵਿੱਚ ਇੱਕ-ਦੂਜੇ ਦੀ ਪਸੰਦ ਨਾ ਪਸੰਦ ਦਾ ਧਿਆਨ ਜ਼ਰੂਰੀ ਰੱਖੋ। ਆਪਣੀ ਪਸੰਦ ਨਾਲ ਸਾਨੂੰ ਦੂਜਿਆਂ ਦੀਆਂ ਇੱਛਾਵਾਂ ਦਾ ਧਿਆਨ ਰੱਖਦਾ ਵੀ ਬਹੁਤ ਜਰੂਰੀ ਹੈ। ਆਪਣੇ ਰਿਸ਼ਤੇ ਵਿੱਚ ਤੁਹਾਨੂੰ ਕੋਈ ਗੱਲ ਕਿਸੇ ਦੀ ਚੰਗੀ ਨਹੀਂ ਲੱਗਦੀ ਤਾਂ ਉੁਸ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਹਨਾਂ ਗੱਲਾਂ ਵਾਸਤੇ ਉਸ ਨੂੰ ਸਮਾਂ ਜ਼ਰੂਰੀ ਦੇਵੋ। ਤੁਸੀਂ ਇੱਕ-ਦੂਜੇ ਦੇ ਸ਼ੌਂਕ ਜਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀਆਂ ਕਿਹੜੀਆਂ ਗੱਲਾਂ ਨਾਲ ਆਪਣੇ ਰਿਸ਼ਤੇ ਵਿੱਚ ਨਿਖਾਰ, ਪਿਆਰ ਅਤੇ ਮੁਸਕਰਾਹਟ ਲਿਆ ਸਕਦੇ ਹੋ। ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਉਹ ਕਿਹੜੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਹੈ। ਸਾਨੂੰ ਉੁਹਨਾਂ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਕੋਸ਼ਿਸ਼ ਕਰਾਂਗੇ ਤਾਂ ਰਿਸ਼ਤਿਆਂ ਵਿਚ ਕਦੇ ਵੱਡੀ ਸਮੱਸਿਆ ਨਹੀਂ ਆਵੇਗੀ। ਇਹੋ ਜਿਹੀਆਂ ਗੱਲਾਂ ਸਾਡੇ ਜੀਵਨ ਉੱਤੇ ਬਹੁਤ ਅਸਰ ਕਰਦੀਆਂ ਹਨ। ਤੁਹਾਡੇ ਰਿਸ਼ਤੇ ਤੁਹਾਡੇ ਤੋਂ ਕਿਹੋ-ਜਿਹੇ ਵਿਵਹਾਰ ਦੀ ਉਮੀਦ ਰੱਖਦੇ ਹਨ। ਕਿਹੜੀ ਚੀਜ ਉੁਸਨੂੰ ਪਸੰਦ ਹੈ। ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂਦਾ ਖੁਦ ਧਿਆਨ ਰੱਖੋਗੇ ਤਾਂ?ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ?ਕਿ ਅਸੀਂ ਕਿਸੇ ਵੀ ਰਿਸ਼ਤੇ ਨੂੰ ਵਿਗਾੜਨਾ ਨਹੀਂ ਚਾਹੁੰਦੇ। ਨਾ ਹੀ ਅਸੀਂ ਸਾਡੇ ਨਾਲ ਰਿਸ਼ਤਾ ਰੱਖਣ ਵਾਲੇ ਨੂੰ ਕੋਈ ਦੁੱਖ ਦੇਣਾ ਚਾਹੁੰਦੇ ਹਾਂ। ਨੀਵੇਂ ਹੋਣ ਦਾ ਮਤਲਬ ਡਰ ਨਹੀਂ ਹੁੰਦਾ, ਇਸ ਦਾ ਭਾਵ ਹੁੰਦਾ ਹੈ?ਕਿ ਸਾਨੂੰ ਰਿਸ਼ਤੇ ਦੀ ਕਦਰ ਹੈ। ਸਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ।
ਦੂਜਿਆਂ ‘ਤੇ ਭਰੋਸਾ ਕਰਨਾ ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਹੁੰਦੀ ਹੈ?ਅਤੇ ਇਹ ਸਭ ਤੋਂ ਜਰੂਰੀ ਹੈ। ਜੇਕਰ ਤੁਹਾਨੂੰ ਆਪਣੇ ਰਿਸ਼ਤੇ ਉੱਪਰ ਭਰੋਸਾ ਹੀ ਨਹੀਂ ਤਾਂ ਫਿਰ ਰਿਸ਼ਤੇ ਨਿਭਾਉਣ ‘ਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਪਰ ਅੰਨ੍ਹਾ ਵਿਸ਼ਵਾਸ ਕਰਨਾ ਵੀ ਕਦੇ-ਕਦੇ ਨੁਕਸਾਨਦੇਹ ਹੋ ਸਕਦਾ ਹੈ। ਪਰ ਸ਼ੱਕ ਦੀ ਵਜ੍ਹਾ ਨੂੰ ਮਿਟਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਸ਼ੱਕ ਕਈ ਚੰਗੇ-ਭਲੇ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਤੇ ਆਖ਼ਰ ਪਤਾ ਲੱਗਦਾ ਹੈ?ਗੱਲ ਵਿਚ ਕੁਝ ਵੀ ਨਹੀਂ ਸੀ ਭਾਵੇਂ ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਵਾਸਤੇ ਸਮਾਂ ਨਹੀਂ ਹੈ ਪਰ ਜਦੋਂ ਵੀ ਮਿਲੋ ਦਿਲੋਂ ਮਿਲੋ। ਸਾਰਾ ਸਮਾਂ ਇੱਕ-ਦੂਜੇ ਵਾਸਤੇ ਬਤੀਤ ਕਰੋ। ਮਿਲਣ-ਵਰਤਣ ਨਾਲ ਸਾਡਾ ਮਨ ਹੌਲਾ ਜਿਹਾ ਹੋ ਜਾਂਦਾ ਹੈ। ਇਸ ਨਾਲ ਸਾਡੇ ਛੋਟੇ-ਮੋਟੇ ਮਨ-ਮੁਟਾਅ ਵੀ ਮਿਟ ਜਾਂਦੇ ਹਨ। ਮਿਲਣ-ਵਰਤਣ ਰਿਸ਼ਤੇ ਵਿੱਚ ਇੱਕ ਮਜ਼ਬੂਤੀ ਵੀ ਲਿਆਉਂਦਾ ਹੈ। ਰਿਸ਼ਤੇ ਨਿਭਾਉਣ ਵਾਸਤੇ ਸਾਨੂੰ ਰਿਸ਼ਤਿਆਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਸਮੇਂ-ਸਮੇਂ ‘ਤੇ ਸਾਡੀ ਜਿੰਦਗੀ ਵਿੱਚ ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੇਕਰ ਮਿਲਵਰਤਣ ਚੰਗਾ ਹੈ ਤਾਂ ਸਾਨੂੰ ਫਿਕਰ ਦੀ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਆਪਣੇ ਰਿਸ਼ਤੇ ਤੋਂ ਜ਼ਿਆਦਾ ਅੱਗੇ ਵਧ ਰਹੇ ਹਾਂ ਜਾਂ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਹੋ ਤਾਂ ਇਹੋ ਜਿਹਾ ਮਿਲਵਰਤਣ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ। ਰਿਸ਼ਤਾ ਕੋਈ ਵੀ ਹੋਵੇ ਉਸ ਵਿਚ ਸਮਤੋਲ ਬਹੁਤ ਜ਼ਰੂਰੀ ਹੈ ਹਰ ਰਿਸ਼ਤੇ ਨੂੰ ਥਾਂ ਸਿਰ ਰੱਖਣਾ ਤੁਹਾਡੀ ਚੰਗੀ ਜੀਵਨਸ਼ੈਲੀ ਦਾ ਆਧਾਰ ਹੈ ਹਮੇਸ਼ਾ ਆਪਣੇ ਰਿਸ਼ਤੇ ਵਿੱਚ ਮਿਠਾਸ ਭਰੋ ਜੀਵਨ ਵਿੱਚ ਕੁੜੱਤਣ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬਿਨਾ ਵਜ੍ਹਾ ਦਾ ਸ਼ੱਕ ਵੀ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰਦਾ ਹੈ। ਇਸ ਕਮਜ਼ੋਰੀ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖੋ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਹਮੇਸ਼ਾ ਬਣਾ ਕੇ ਰੱਖੋ ਇਹਨਾਂ ਰਿਸ਼ਤਿਆਂ ਦੀ ਡੋਰੀ ਨੂੰ ਬਿਨਾਂ ਵਜ੍ਹਾ ਖਿੱਚ-ਖਿੱਚ ਕੇ ਕਮਜ਼ੋਰ ਨਹੀਂ ਕਰਨਾ ਚਾਹੀਦਾ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।