ਦੱਖਣੀ ਅਫਰੀਕਾ ਖਿਲਾਫ਼ ਗਾਂਧੀ- ਮੰਡੇਲ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ
ਨਵੀਂ ਦਿੱਲੀ, ਏਜੰਸੀ।
ਭਾਰਤੀ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੇ ਪਿੱਠ ‘ਚ ਖਿਚਾਅ ਕਾਰਨ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਅਗਲੀ ਗਾਂਧੀ-ਮੰਡੇਲ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ, ਉਸਦੀ ਜਗ੍ਹਾ ਹੋਰ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੂੰ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ ਬੁਮਰਾਹ ਦੀ ਸੱਟ ਦਾ ਤੁਰੰਤ ਰੈਡੀਓਲਾਜੀਕਲ ਸਕ੍ਰੀਨਿੰਗ ਦੌਰਾਨ ਪਤਾ ਚੱਲਿਆ ਹੈ ਉਨ੍ਹਾਂ ਨੇ ਹੁਣ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ (ਐਨਸੀਏ) ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰਿਹੈਬੀਲਿਟੇਸ਼ਨ ‘ਚੋਂਂ ਗੁਜ਼ਰਨਾ ਹੋਵੇਗਾ ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਬੁਮਰਾਹ ਦੀ ਸੱਟ ਦੌਰਾਨ ਹੁਣ ਟੈਸਟ ਟੀਮ ‘ਚ ਉਮੇਸ਼ ਯਾਦਵ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਬੀਸੀਸੀਆਈ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਮੇਜ਼ਬਾਨ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਸੀਰੀਜ਼ ਦਾ ਪਹਿਲਾ ਮੈਚ 2 ਤੋਂ 6 ਅਕਤੂਬਰ ਨੂੰ ਵਿਸਾਖਾਪਟਨਮ ‘ਚ, ਦੂਜਾ ਟੈਸਟ 10 ਤੋਂ 14 ਅਕਤੂਬਰ ਨੂੰ ਪੂਣੇ ‘ਚ ਤੇ ਤੀਜਾ ਟੈਸਟ 19 ਤੋਂ 23 ਅਕਤੂਬਰ ਨੂੰ ਰਾਂਚੀ ‘ਚ ਖੇਡਿਆ ਜਾਵੇਗਾ।
ਟੀਮ ਇਸ ਤਰ੍ਹਾਂ ਹੈ:-
ਵਿਰਾਟ ਕੋਹਲੀ (ਕਪਤਾਨ), ਮਿਆਂਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਿਦੀਮਾਨ ਸਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਸ਼ੁਭਮਨ ਗਿੱਲ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।