ਲੋਕ ਘਰ ਦੇ ਮਾਲਕ ਨੂੰ ਦੱਸ ਰਹੇ ਨੇ ਸਫਾਈ ਕਰਮਚਾਰੀ ਤੇ ਪੁਲਿਸ ਦੱਸ ਰਹੀ ਐ ਕਬਾੜੀਆ
ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਦੇ ਲਵ ਕੁਸ਼ ਨਗਰ ਵਿੱਚ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਜਦਕਿ 7 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ, ਇਸ ਹਾਦਸੇ ‘ਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਲਵ ਕੁਸ਼ ਨਗਰ ‘ਚ ਇੱਕ ਘਰ ‘ਚ ਕਾਫੀ ਮਾਤਰਾ ਵਿੱਚ ਪਟਾਕੇ ਪਏ ਹੋਏ ਸਨ, ਜਿੱਥੇ ਇਹ ਧਮਾਕਾ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ, ਜੋ ਧਮਾਕੇ ਵਾਲੇ ਘਰ ਦਾ ਮਾਲਕ ਹੈ, ਉਹ ਕਿਸੇ ਥਾਣੇ ‘ਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਉਥੋਂ ਹੀ ਇਹ ਪਟਾਕੇ ਲੈ ਕੇ ਆਇਆ ਸੀ ਲੋਕਾਂ ਦਾ ਕਹਿਣਾ ਹੈ ਕਿ ਥਾਣੇ ਵਾਲਿਆਂ ਨੇ ਆਪਣੀ ਜਗ੍ਹਾ ਖ਼ਾਲੀ ਕਰਵਾਉਣ ਲਈ ਇਸ ਨੂੰ ਪਟਾਕੇ ਚੁਕਵਾ ਦਿੱਤੇ, ਜਿਨ੍ਹਾਂ ‘ਚ ਧਮਾਕਾ ਹੋ ਗਿਆ ਚਸ਼ਮਦੀਦਾਂ ਨੇ ਦੱਸਿਆ ਕਿ ਆਲੇ-ਦੁਆਲੇ ਕਾਫ਼ੀ ਖ਼ੂਨ ਵੀ ਖਿੱਲਰਿਆ ਹੋਇਆ ਸੀ। (Amritsar News)
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅੰਮ੍ਰਿਤਸਰ ਦੇ ਡੀਸੀਪੀ ਜਗਮੋਹਨ?ਸਿੰਘ ਤੇ ਏਡੀਸੀਪੀ ਦੇਵਦੱਤ ਸ਼ਰਮਾ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ, ਗੁਰਨਾਮ ਸਿੰਘ ਕਬਾੜੀਏ ਦਾ ਕੰਮ ਕਰਦਾ ਸੀ ਤੇ ਇਹ ਪਤਾ ਨਹੀਂ ਕਿੱਥੋਂ ਇਹ ਕਬਾੜ ਦਾ ਸਮਾਨ ਲੈ ਕੇ ਆਇਆ ਸੀ ਉਹਨਾਂ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਸਾਰਾ ਮਸਲਾ ਸਾਹਮਣੇ ਆਵੇਗਾ ਪੁਲਿਸ ਅਨੁਸਾਰ ਇਸ ਘਟਨਾ ‘ਚ ਦੋ ਵਿਅਕਤੀਆਂ?ਦੀ ਮੌਤ ਹੋ ਗਈ ਤੇ 7 ਜਣੇ ਜ਼ਖਮੀ ਹੋਏ ਹਨ। (Amritsar News)
ਪੁਲਿਸ ਅਨੁਸਾਰ ਜਿਹਨਾਂ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਦੀ ਪਹਿਚਾਣ ਰਤਨ ਲਾਲ ਤੇ ਰਜਿੰਦਰ ਕੁਮਾਰ ਵਜੋਂ ਹੋਈ ਹੈ ਜਦਕਿ ਇਸ ਹਾਦਸੇ ‘ਚ ਗੁਰਨਾਮ ਸਿੰਘ, ਮਨਜੀਤ ਕੌਰ, ਸਬਨਮ, ਅਜੈ ਕੁਮਾਰ, ਵਿਜੇ, ਸੋਹਣ ਸਿੰਘ ਤੇ ਧਰਮਪਾਲ ਵਜੋਂ ਪਹਿਚਾਣ ਕੀਤੀ ਗਈ ਹੈ ਸਾਰੇ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਬਾੜ ਦੀ ਦੁਕਾਨ ‘ਚ ਗ੍ਰਨੇਡ ਸੀ ਤੇ ਸਫਾਈ ਦੌਰਾਨ ਇੱਕ ਵਿਅਕਤੀ ਵੱਲੋਂ?ਇਸ ਦੀ ਪਿੰਨ ਖਿੱਚਣ ਤੋਂ ਬਾਅਦ ਹੀ ਇਹ ਧਮਾਕਾ ਹੋਇਆ ਹੈ ਜਿਸ ਵਿਅਕਤੀ ਨੇ ਇਹ ਪਿੰਨ ਖਿੱਚੀ ਉਸ ਦਾ ਧੜ ਪੂਰੀ ਤਰ੍ਹਾਂ ਖਿੱਲਰ ਗਿਆ। (Amritsar News)