ਚੋਣ ਅਧਿਕਾਰੀ ਦਾ ਅਹਿਮ ਐਲਾਨ, ਪੰਜਾਬ ਪੁਲਿਸ ਹੀ ਕਰਵਾਏਗੀ ਚੋਣਾਂ | Jimny Elections
- ਵਿਰੋਧੀ ਧਿਰਾਂ ਪੰਜਾਬ ਪੁਲਿਸ ‘ਤੇ ਨਹੀਂ ਕਰਦੀਆਂ ਹਨ ਭਰੋਸਾ ਪਰ ਚੋਣ ਕਮਿਸ਼ਨ ਨੇ ਕੀਤਾ ਸਾਫ਼ ਨਹੀਂ ਆਏਗੀ ਸੈਂਟਰਲ ਫੋਰਸ | Jimny Elections
ਚੰਡੀਗੜ (ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਅਗਲੇ ਮਹੀਨੇ ਹੋਣ ਵਾਲੀਆ 4 ਜਿਮਨੀ ਚੋਣਾਂ ਪੰਜਾਬ ਪੁਲਿਸ ਦੇ ਭਰੋਸੇ ਨਾਲ ਹੀ ਹੋਣਗੀਆਂ ਅਤੇ ਕਿਸੇ ਵੀ ਸੈਂਟਰਲ ਫੋਰਸ ਨੂੰ ਇਨਾਂ ਚੋਣਾਂ ਲਈ ਨਹੀਂ ਸੱਦਿਆ ਜਾਏਗਾ ਹਾਲਾਂਕਿ ਪਿਛਲੇ ਸਮੇਂ ਦੌਰਾਨ ਵਿਰੋਧੀ ਧਿਰਾਂ ਦੇ ਇਤਰਾਜ਼ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਪੰਜਾਬ ਪੁਲਿਸ ‘ਤੇ ਕਦੇ ਵੀ ਭਰੋਸਾ ਨਹੀਂ ਜਤਾਇਆ ਹੈ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਸੂਚਿਤ ਕਰ ਦਿੱਤਾ ਜਾਏਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਵਿਧਾਨ ਸਭਾ ਸੀਟ ਦਾਖਾ, ਜਲਾਲਾਬਾਦ, ਮੁਕੇਰੀਆਂ ਅਤੇ ਫਗਵਾੜਾ ਖਾਲੀ ਹੈ। ਇਨਾਂ ਚਾਰੇ ਸੀਟਾਂ ‘ਤੇ ਚੋਣ ਕਰਵਾਉਣ ਲਈ ਪਹਿਲਾਂ ਤੋਂ ਹੀ ਕੇਂਦਰੀ ਚੋਣ ਕਮਿਸ਼ਨ ਨੂੰ ਲਿਖਿਆ ਹੋਇਆ ਹੈ। (Jimny Elections)
ਇਹ ਵੀ ਪੜ੍ਹੋ : ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ
ਪਰ ਇਨਾਂ ਦੀ ਚੋਣ ਕਦੋਂ ਕਰਵਾਈ ਜਾਏਗੀ, ਇਸ ਸਬੰਧੀ ਚੋਣ ਕਮਿਸ਼ਨ ਵਲੋਂ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਹੈ। ਜਦੋਂ ਕਿ ਚੋਣ ਕਰਵਾਉਣ ਲਈ ਸੈਂਟਰਲ ਫੋਰਸ ਨੂੰ ਨਹੀਂ ਸੱਦਿਆ ਜਾਏਗਾ। ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ਪੁਲਿਸ ‘ਤੇ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇਨਾਂ ਜਿਮਨੀ ਚੋਣਾਂ ਨੂੰ ਚੰਗੀ ਤਰਾਂ ਬਿਨਾਂ ਭੇਦਭਾਵ ਨੇਪਰੇ ਚਾੜ ਸਕਦੀ ਹੈ, ਇਸ ਲਈ ਉਹ ਇਨਾਂ ਚੋਣਾਂ ਨੂੰ ਪੰਜਾਬ ਪੁਲਿਸ ਦੇ ਭਰੋਸੇ ਹੀ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਉਨਾਂ ਕਿਹਾ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਇਸ ਫੈਸਲੇ ਬਾਰੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਜਾਏਗੀ। (Jimny Elections)