ਮਹਿਕਮੇ ਨੇ ਰੋਕੀ ਪੈਨਸ਼ਨ, ਮੰਗ ਰਿਹੈ ਮੈਡੀਕਲ ਸਰਟੀਫਿਕੇਟ | Sangrur News
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪਿੰਡ ਨਿਦਾਮਪੁਰ ਦੇ ਪੂਰੀ ਤਰ੍ਹਾਂ ਅੰਨ੍ਹੇ ਤਿੰਨ ਭੈਣ-ਭਰਾਵਾਂ ਦੀ ਜ਼ਿੰਦਗੀ ਵਿੱਚ ਕੁਦਰਤ ਨੇ ਤਾਂ ਹਨ੍ਹੇਰ ਪਾਉਣਾ ਹੀ ਸੀ ਦੂਜਾ ਸਰਕਾਰੀ ਅਦਾਰਿਆਂ ਨੇ ਵੀ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਇਨ੍ਹਾਂ ਤਿੰਨੇ ਭੈਣ ਭਰਾਵਾਂ ਦੇ ਹਾਲਾਤ ਇਹ ਹਨ ਕਿ ਇਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਖਾਣ ਲਈ ਨਹੀਂ ਨਸੀਬ ਹੋ ਰਹੀ ਇਹ ਤਿੰਨੇ ਅੱਖਾਂ ਤੋਂ ਵਿਹੂਣੇ ਭੈਣ ਭਰਾਵਾਂ ਤੋਂ ਮਹਿਕਮਾ ਅੰਨ੍ਹੇਪਣ ਦਾ ਸਬੂਤ ਮੰਗ ਰਿਹਾ ਹੈ ਪਰ ਲਾਚਾਰੀ ਵੱਸ ਇਹ ਸਰਟੀਫਿਕੇਟ ਬਣਵਾ ਕੇ ਦਿਖਾਉਣ ਜੋਗੇ ਵੀ ਨਹੀਂ, ਜਿਸ ਕਾਰਨ ਇਨ੍ਹਾਂ ਦੀ ਸਰਕਾਰੀ ਪੈਨਸ਼ਨ ਰੋਕ ਦਿੱਤੀ ਹੈ।ਜਾਣਕਾਰੀ ਮੁਤਾਬਕ ਅੱਖਾਂ ਤੋਂ ਅੰਨ੍ਹੇ ਇਸ ਸਮੁੱਚੇ ਪਰਿਵਾਰ ‘ਤੇ ਪ੍ਰਸ਼ਾਸਨ ਦੀ ਲਾਲ ਫੀਤਾ ਸ਼ਾਹੀ ਏਨੀ ਕੁ ਭਾਰੀ ਪੈ ਰਹੀ ਹੈ। (Sangrur News)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਕਿ ਯੋਗ ਹੋਣ ਦੇ ਬਾਵਜੂਦ ਪੈਨਸ਼ਨ ਲੈਣ ਲਈ ਇਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਇਨ੍ਹਾਂ ਅੰਨ੍ਹੇ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਸਿਰਫ਼ ਇਸ ਲਈ ਬੰਦ ਕਰ ਦਿੱਤੀ ਗਈ ਕਿਉਂਕਿ ਇਹ ਆਪਣਾ ਮੈਡੀਕਲ ਸਰਟੀਫਿਕੇਟ ਨਹੀਂ ਦੇ ਸਕੇ ਮੈਡੀਕਲ ਸਰਟੀਫਿਕੇਟ ਤੋਂ ਇਲਾਵਾ ਅੱਜ ਦੇ ਸਮੇਂ ਵਿੱਚ ਜ਼ਰੂਰੀ ਅਧਾਰ ਕਾਰਡ ਵੀ ਅੱਖਾਂ ਤੋਂ ਅੰਨ੍ਹੇ ਹੋਣ ਕਾਰਨ ਨਹੀਂ ਬਣ ਰਿਹਾ, ਜਿਸ ਕਾਰਨ ਇਨ੍ਹਾਂ ਦੀ ਸਮੱਸਿਆ ਹੋਰ ਵੀ ਵਧ ਗਈ ਹੈ। (Sangrur News)
ਪਿੰਡ ਨਿਦਾਮਪੁਰ ਵਿਖੇ ਪਿਛਲੇ ਕਈ ਸਾਲਾਂ ਤੋਂ ਅੰਧਕਾਰ ਵਿੱਚ ਰਹਿੰਦੇ ਇਸ ਪਰਿਵਾਰ ਦੇ ਤਿੰਨੇ ਮੈਂਬਰਾਂ ਗੁਰਮੇਲ ਸਿੰਘ ਉਰਫ ਗੰਢਾ, ਉਸਦਾ ਭਰਾ ਗਿਆਨ ਸਿੰਘ ਤੇ ਇਨ੍ਹਾਂ ਦੀ ਭੈਣ ਕਰਨੈਲ ਕੌਰ ਦਾ ਹੱਥ ਫੜਨ ਵਾਲਾ ਕੋਈ ਨਹੀਂ ਸਿਰਫ਼ ਦੂਰ ਦੀ ਰਿਸ਼ਤੇਦਾਰੀ ‘ਚੋਂ ਇੱਕ ਭਤੀਜਾ ਸਤਨਾਮ ਸਿੰਘ ਤੇ ਉਸਦੀ ਪਤਨੀ ਜਸਪਾਲ ਕੌਰ ਵੱਲੋਂ ਵੇਲੇ ਕੁਵੇਲੇ ਇਨ੍ਹਾਂ ਦੀ ਥੋੜ੍ਹੀ ਬਹੁਤ ਮੱਦਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਪਿੰਡ ਦਾ ਕੋਈ ਵਿਅਕਤੀ ਇਨ੍ਹਾਂ ਨੂੰ ਰੋਟੀ ਟੁੱਕ ਦੇ ਜਾਂਦਾ ਹੈ ਇਨ੍ਹਾਂ ਤਿੰਨੇ ਮੈਂਬਰਾਂ ਦੀ ਸੰਭਾਲ ਵਿੱਚ ਆਈ ਜਸਪਾਲ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਇਹ ਤਿੰਨੇ ਭੈਣ ਭਰਾ ਜਿਉਂ ਰਹੇ ਹਨ, ਉਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਇਹ ਤਿੰਨੇ ਭੈਣ ਭਰਾ ਜਮਾਂਦਰੂ ਅੰਨ੍ਹੇ ਹਨ, ਜਿਸ ਕਾਰਨ ਇਨ੍ਹਾਂ ਨੂੰ ਆਪਣੇ ਰੋਜ਼ ਮਰ੍ਹਾ ਦੀ ਸਰੀਰਕ ਕ੍ਰਿਆ ਕਰਨ ਲਈ ਵੱਡੀ ਪ੍ਰੇਸ਼ਾਨੀ ਆਉਂਦੀ ਹੈ।
ਇਹ ਵੀ ਪੜ੍ਹੋ : ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ
ਉਨ੍ਹਾਂ ਦੱਸਿਆ ਕਿ ਸਰੀਰਕ ਦੁੱਖਾਂ ਦੇ ਨਾਲ ਨਾਲ ਇਨ੍ਹਾਂ ਨੂੰ ਮਾਨਸਿਕ ਪੀੜਾ ਵੀ ਝੱਲਣੀ ਪੈ ਰਹੀ ਹੈ ਕਿਉਂਕਿ 2 ਸਾਲ ਪਹਿਲਾਂ ਇਨ੍ਹਾਂ ਦੀ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਹੈ, ਉਨ੍ਹਾਂ ਵੱਲੋਂ ਪਤਾ ਕਰਨ ‘ਤੇ ਮਹਿਕਮੇ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦਾ ਮੈਡੀਕਲ ਸਰਟੀਫਿਕੇਟ ਨਾ ਹੋਣ ਕਾਰਨ ਉਹ ਪੈਨਸ਼ਨ ਦੇਣ ਤੋਂ ਅਸਮਰਥ ਹਨ ਜਸਪਾਲ ਕੌਰ ਦੱਸਦੀ ਹੈ ਕਿ ਕਈ ਵਾਰ ਤਾਂ ਉਸ ਨੂੰ ਉਨ੍ਹਾਂ ਦੀ ਹਾਲਤ ਵੇਖ ਕੇ ਰੋਣਾ ਆ ਜਾਂਦਾ ਹੈ ਗੁਰਮੇਲ ਸਿੰਘ ਨੂੰ ਅੰਨ੍ਹੇਪਣ ਦੇ ਨਾਲ ਨਾਲ ਅਧਰੰਗ ਵੀ ਹੋ ਗਿਆ, ਜਿਸ ਕਾਰਨ ਉਹ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਚੁੱਕਿਆ ਹੈ, ਬਾਕੀ ਦੋਵੇਂ ਭੈਣ ਭਰਾ ਬੋਲ ਕੇ ਆਪਣੇ ਦੁੱਖ ਦਰਦ ਨੂੰ ਵੀ ਦੱਸ ਨਹੀਂ ਸਕਦੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੁੱਖਾਂ ਦੇ ਮਾਰਿਆਂ ਦੀ ਕੋਈ ਸਾਰ ਲਈ ਜਾਵੇ। (Sangrur News)
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਵਸਨੀਕ ਰਘਵੀਰ ਸਿੰਘ ਨੇ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਇਨ੍ਹਾਂ ਤਿੰਨੇ ਮੈਂਬਰਾਂ ਦੀ ਪੈਨਸ਼ਨ ਲੱਗੀ ਹੋਈ ਸੀ ਪਰ ਜਦੋਂ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਆਰੰਭ ਹੋਇਆ ਤਾਂ ਇਹ ਪਰਿਵਾਰ ਆਪਣਾ ਮੈਡੀਕਲ ਸਰਟੀਫਿਕੇਟ ਤੇ ਆਧਾਰ ਕਾਰਡ ਦਿਖਾ ਨਹੀਂ ਸਕਿਆ, ਜਿਸ ਕਾਰਨ ਉਨ੍ਹਾਂ ਦੀ ਪੈਨਸ਼ਨ ਕੱਟ ਦਿੱਤੀ ਗਈ ਇਸ ਪਿੱਛੋਂ ਇਨ੍ਹਾਂ ਲੋੜਵੰਦਾਂ ਦੀ ਪੈਨਸ਼ਨ ਲਗਵਾਉਣ ਖ਼ਾਤਰ ਦਫ਼ਤਰਾਂ ਦੇ ਚੱਕਰ ਵੀ ਕੱਢੇ ਗਏ ਪਰ ਕਿਸੇ ਦੇ ਕੰਨ ‘ਤੇ ਜੂੰ ਨਹੀਂ ਸਰਕੀ ਤੇ ਇਹ ਪਰਿਵਾਰ ਸਰਕਾਰੀ ਸਹੂਲਤ ਤੋਂ ਵੀ ਵਾਂਝਾ ਹੋ ਗਿਆ। ਇਸ ਸਬੰਧੀ ਸਮਾਜ ਸੇਵੀ ਸੰਸਥਾ ਜਪਹਰ ਵੈਲੇਵਅਰ ਸੁਸਾਇਟੀ।
ਇਹ ਵੀ ਪੜ੍ਹੋ : ਜਾਨਵਰ ਦੇ ਕੱਟਣ ਨੂੰ ਅਣਦੇਖਿਆ ਨਾ ਕਰੋ
ਨਿਦਾਮਪੁਰ ਪਿੰਡ ਦੇ ਪ੍ਰਧਾਨ ਯੋਧਾ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਜੇਕਰ ਇਸ ਪਰਿਵਾਰ ਦੀ ਸਹਾਇਤਾ ਲਈ ਸੰਸਥਾ ਦੀ ਪਹਿਲਕਦਮੀ ਤੋਂ ਬਾਅਦ ਪਿੰਡ ਵਾਲੇ ਇਨ੍ਹਾਂ ਦਾ ਖਾਣ ਪੀਣ ਦਾ ਬੰਦੋਬਸਤ ਨਾ ਕਰਦੇ ਤਾਂ ਸ਼ਾਇਦ ਇਸ ਪਰਿਵਾਰ ਨਾਲ ਕੋਈ ਵੀ ਭਾਣਾ ਵਾਪਰਿਆ ਹੁੰਦਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕ ਦਿਖਾਵੇ ਲਈ ਲੋਕ ਸੁਵਿਧਾ ਕੈਂਪ ਜ਼ਰੂਰ ਲਾਏ ਜਾਂਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੀ ਅਸਲ ਲੋੜ ਹੁੰਦੀ ਹੈ, ਉਨ੍ਹਾਂ ਤੱਕ ਇਹ ਕੈਂਪ ਕਦੇ ਨਹੀਂ ਪਹੁੰਚਦੇ ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਇਹ ਮਾਮਲਾ ਅੱਜ ਹੀ ਆਇਆ ਹੈ ਤੇ ਮਾਮਲੇ ਦੀ ਪੜਤਾਲ ਕਰਕੇ ਜਲਦ ਹੀ ਪੀੜਤ ਪਰਿਵਾਰ ਨੂੰ ਪੈਨਸ਼ਨ ਲਾ ਦਿੱਤੀ ਜਾਵੇਗੀ। (Sangrur News)
ਇਸ ਸਬੰਧੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਕਿ ਬੇਹੱਦ ਦੁੱਖ ਦੀ ਗੱਲ ਹੈ ਕਿ ਅੱਖਾਂ ਤੋਂ ਵਿਹੂਣੇ ਇਸ ਪਰਿਵਾਰ ਨੂੰ ਅਫ਼ਸਰਾਂ ਵੱਲੋਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਹੋਣਾ ਇੰਝ ਚਾਹੀਦਾ ਸੀ ਕਿ ਜਦੋਂ ਸਬੰਧਿਤ ਅਫ਼ਸਰ ਨੂੰ ਪਤਾ ਹੈ ਕਿ ਇਸ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤਾਂ ਉਸ ਅਫ਼ਸਰ ਨੂੰ ਨਿੱਜੀ ਜ਼ਿੰਮੇਵਾਰੀ ਲੈ ਕੇ ਪੈਨਸ਼ਨ ਵਾਲਾ ਕੰਮ ਪੂਰਾ ਕਰਨਾ ਚਾਹੀਦਾ ਸੀ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਲਈ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਹਰ ਸੰਭਵ ਮੱਦਦ ਕਰੇਗਾ ਤੇ ਇਸ ਮਾਮਲੇ ‘ਚ ਅਣਗਹਿਲੀ ਕਰਨ ਵਾਲੇ ਅਫ਼ਸਰਾਂ ਤੋਂ ਜਵਾਬ ਤਲਬੀ ਕੀਤੀ ਜਾਵੇਗੀ। (Sangrur News)