ਮੀਟਿੰਗ ‘ਚ ਵਿਧਾਇਕਾਂ ਨੇ ਕੀਤਾ ਹੰਗਾਮਾ ਤੇ ਬਾਹਰ ਵੀ ਭਖੇ ਆਗੂ

Meeting, MLAs , Clashed  ,Leaders ,Outside

ਲੀਡਰਾਂ ਨੇ ਕਾਂਗਰਸ ਭਵਨ ਵਿੱਚ ਦਾਖ਼ਲ ਨਾ ਹੋਣ ਦੇਣ ਕਰਕੇ ਕੀਤਾ ਹੰਗਾਮਾ | Chandigarh News

  • ਆਪਸੀ ਝਗੜੇ ਦੀ ਭੇਂਟ ਚੜ੍ਹ ਗਈ ਕਾਂਗਰਸ ਦੀ ਮੀਟਿੰਗ, ਕੋਈ ਸਰਕਾਰ ਤੋਂ ਨਰਾਜ਼ ਸੀ ਤੇ ਕੋਈ ਪਾਰਟੀ ਤੋਂ | Chandigarh News

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਮੇ ਅਰਸੇ ਤੋਂ ਬਾਅਦ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ ਆਪਣੀ ਝਗੜੇ ਅਤੇ ਗੁੱਟਬਾਜ਼ੀ ਦੀ ਭੇਂਟ ਹੀ ਚੜ੍ਹ ਕੇ ਖ਼ਤਮ ਹੋ ਗਈ। ਮੀਟਿੰਗ ਦੇ ਅੰਦਰ ਕਾਂਗਰਸੀ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਹੰਗਾਮਾ ਕੀਤਾ ਅਤੇ ਮੀਟਿੰਗ ਤੋਂ ਬਾਹਰ ਕਾਂਗਰਸ ਦਫ਼ਤਰ ਵਿੱਚ ਦਾਖ਼ਲ ਨਾ ਹੋਣ ਦੇਣ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹੰਗਾਮਾ ਕਰਦੇ ਹੋਏ ਨਾਅਰੇਬਾਜ਼ੀ ਕਰ ਦਿੱਤੀ। ਬੜੀ ਮੁਸ਼ਕਲ ਨਾਲ ਕੁਝ ਲੀਡਰਾਂ ਨੂੰ  ਦਫ਼ਤਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ।ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਮੰਗਲਵਾਰ ਨੂੰ ਸੱਦੀ ਹੋਈ ਸੀ, ਜਿਸ ਦੀ ਪ੍ਰਧਾਨਗੀ ਪਾਰਟੀ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੇ ਖ਼ੁਦ ਕਰਨੀ ਸੀ। (Chandigarh News)

ਮੀਟਿੰਗ ਵਿੱਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਲੀਡਰਸ਼ਿਪ ਨੇ ਹੀ ਭਾਗ ਲੈਣਾ ਸੀ ਪਰ 5 ਮਹੀਨਿਆਂ ਬਾਅਦ ਹੋਣ ਵਾਲੀ ਇਸ ਮੀਟਿੰਗ ਵਿੱਚ ਪੁੱਜਣ ਵਾਲੇ ਲੀਡਰਾਂ ਨੂੰ ਮਿਲਣ ਲਈ ਕਈ ਆਗੂ ਬਿਨ ਸੱਦੇ ਤੋਂ ਵੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੁੱਜ ਗਏ, ਜਿਨ੍ਹਾਂ ਨੂੰ ਭਵਨ ‘ਚ ਦਾਖਲ ਹੋਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਨਾਰਾਜ਼ ਆਗੂਆਂ ਨੇ ਗਿਲਾ ਕੀਤਾ ਕਿ ਉਨ੍ਹਾਂ ਨੇ ਸਰਕਾਰ ਬਣਾਉਣ ਵਿੱਚ ਅਸਲ ਰੋਲ ਅਦਾ ਕੀਤਾ ਹੈ, ਜਦੋਂ ਕਿ  ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਹੀ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਦਾ ਅਹਿਸਾਸ ਕਰਵਾਇਆ ਜਾਏਗਾ।ਬਾਹਰ ਕਾਫ਼ੀ ਹੰਗਾਮਾ ਹੋਣ ਦੇ ਨਾਲ ਹੀ ਅੰਦਰ ਮੀਟਿੰਗ ਦੌਰਾਨ ਵੀ ਕਾਫ਼ੀ ਜ਼ਿਆਦਾ ਹੰਗਾਮਾ ਹੋਣ ਲੱਗ ਪਿਆ। (Chandigarh News)

ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਜਿਥੇ ਕਈ ਵਿਧਾਇਕਾਂ ਨੇ ਸਰਕਾਰੀ ਦੀ ਕਾਰਗੁਜ਼ਾਰੀ ‘ਤੇ ਸੁਆਲ ਚੁੱਕਦੇ ਹੋਏ ਇਥੇ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨਹੀਂ ਸਗੋਂ ਅਧਿਕਾਰੀਆਂ ਦੀ ਸਰਕਾਰ ਚਲ ਰਹੀਂ ਹੈ। ਜਿਸ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਵੀ ਸੁਆਲ ਚੁੱਕ ਦਿੱਤੇ ਗਏ।ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਹੜੇ ਮੁੱਦੇ ‘ਤੇ ਸੱਤਾ ਵਿੱਚ ਆਈ ਸੀ, ਉਸ ਨੂੰ ਪੂਰਾ ਕਰਨ ਵਿੱਚ ਹੀ ਨਾਕਾਮ ਰਹੀਂ ਹੈ। ਜਿਸ ਕਾਰਨ ਕਾਂਗਰਸ ਸਰਕਾਰ ਨੂੰ ਜਲਦ ਉਨਾਂ ਮੁਦਿਆ ਵਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪਾਰਟੀ ਨੂੰ ਕਾਫ਼ੀ ਜਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। (Chandigarh News)

ਇਥੇ ਹੀ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਕਿ ਇਸ ਸਮੇਂ ਸੱਤਾ ਵਿੱਚ ਭਾਵੇਂ ਕਾਂਗਰਸ ਪਾਰਟੀ ਹੈ ਪਰ ਸਰਕਾਰ ਨੂੰ ਅਧਿਕਾਰੀ ਖ਼ੁਦ ਹੀ ਚਲਾ ਰਹੇ ਹਨ। ਇਸ ਸਮੇਂ ਅਧਿਕਾਰੀ ਆਪਣੇ ਅਨੁਸਾਰ ਕਾਰਵਾਈ ਕਰਦੇ ਹਨ, ਜਦੋਂ ਕਿ ਵਿਧਾਇਕਾਂ ਤੋਂ ਲੈ ਕੇ ਵਰਕਰਾਂ ਦੀ ਕੋਈ ਵੀ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ।ਇਨਾਂ ਵਿਧਾਇਕਾਂ ਨੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਕੋਈ ਵੀ ਕੈਬਨਿਟ ਮੰਤਰੀ ਨਹੀਂ ਬੈਠਦਾ ਹੈ, ਜਦੋਂ ਕਿ ਇਥੇ ਮੰਤਰੀਆਂ ਦਾ ਬੈਠਣਾ ਜਰੂਰੀ ਹੈ ਤਾਂ ਕਿ ਪਾਰਟੀ ਦੇ ਵਰਕਰਾਂ ਦੇ ਕੰਮ ਹੋ ਸਕਣ।ਆਸ਼ਾ ਕੁਮਾਰੀ ਨੇ ਵੀ ਸਾਰੇ ਵਿਧਾਇਕਾਂ ਦੀ ਗਲ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਜਲਦ ਹੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ। (Chandigarh News)