ਨੂਰ ਸੁਲਤਾਨ (ਏਜੰਸੀ)। ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਜੇਤੂ ਵਿਨੇਸ਼ ਫੋਗਾਟ ਅਤੇ ਦੂਜਾ ਦਰਜਾ ਸੀਮਾ ਨੇ ਇÎੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਮੰਗਲਵਾਰ ਨੂੰ ਆਪਣੇ-ਆਪਣੇ ਭਾਰ ਵਰਗ ਦੇ ਰੇਪੇਚੇਜ਼ ‘ਚ ਜਗ੍ਹਾ ਬਣਾਈ ਹੈ ਗ੍ਰੀਕੋ ਰੋਮਨ ਪਹਿਲਵਾਨਾਂ ਤੋਂ ਮਿਲੀ ਨਿਰਾਸ਼ਾ ਤੋਂ ਬਾਅਦ ਮੰਗਲਵਾਰ ਨੂੰ ਮਹਿਲਾ ਮੁਕਾਬਲੇ ਸ਼ੁਰੂ ਹੋਏ ਅਤੇ ਭਾਰਤ ਦੀ ਦੋ ਪਹਿਲਵਾਨ ਰੇਪੇਚੇਜ਼ ‘ਚ ਜਗ੍ਹਾ ਬਣਾ ਚੁੱਕੀ ਹੈ ਸੀਮਾ ਨੇ 50 ਕਿਗ੍ਰਾ ਅਤੇ ਵਿਨੇਸ਼ ਨੇ 53 ਕਿਗ੍ਰਾ ਦੇ ਓਲੰਪਿਕ ਭਾਰ ਵਰਗਾਂ ਦੇ ਰੇਪੇਚੇਜ਼ ‘ਚ ਜਗ੍ਹਾ ਬਣਾਈ ਹੈ।
ਜਦੋਂਕਿ ਲਲਿਤਾ 55 ਕਿਗ੍ਰਾ ‘ਚ ਅਤੇ ਕੋਮਲ ਭਗਵਾਨ ਗੋਲੇ 72 ਕਿਗ੍ਰਾ ‘ਚ ਹਾਰ ਕੇ ਬਾਹਰ ਹੋ ਗਈ ਹੈ ਦੂਜਾ ਦਰਜਾ ਪ੍ਰਾਪਤ ਸੀਮਾ ਨੂੰ ਆਪਣੇ ਪਹਿਲੇ ਗੇੜ ‘ਚ ਅਜਰਬੇਜਾਨ ਦੀ ਮਾਰੀਆ ਸਟੇਡਨਿਕ ਤੋਂ 2-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸਟੇਡਨਿਕ ਦੇ 50 ਕਿਗ੍ਰਾ ਦੇ ਫਾਈਨਲ ‘ਚ ਪਹੁੰਚਣ ਕਾਰਨ ਸੀਮਾ ਨੂੰ ਰੇਪੇਚੇਜ਼ ‘ਚ ਉਤਰਨ ਦਾ ਮੌਕਾ ਮਿਲ ਗਿਆ ਹੈ ਜਿੱਥੇ ਪਹਿਲੇ ਗੇੜ ‘ਚ ਉਨ੍ਹਾਂ ਦਾ ਸਾਹਮਣਾ ਨਾਈਜੀਰੀਆ ਦੀ ਮੈਸੀਨੇਈ ਮਰਸੀ ਜੇਨੇਸਿਸ ਨਾਲ ਹੋਵੇਗਾ ਸੀਮਾ ਜੇਕਰ ਇਹ ਮੁਕਾਬਲਾ ਜਿੱਤਦੀ ਹੈ ਤਾਂ ਉਨ੍ਹਾਂ ਦਾ ਅਗਲਾ ਮੁਕਾਬਲਾ ਰੂਸ ਦੀ ਏਕਾਤੇਰੀਨਾ ਪੋਲੇਸ਼ਚੁਕ ਨਾਲ ਹੋਵੇਗਾ। (World Wrestling Championship)
ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਹੀ ਸੀਮਾ ਕਾਂਸੀ ਤਮਗਾ ਮੁਕਾਬਲੇ ‘ਚ ਉਤਰ ਸਕੇਗੀ ਅਤੇ ਉਦੋਂ ਹੀ ਉਹ ਓਲੰਪਿਕ ਕੋਟਾ ਵੀ ਹਾਸਲ ਕਰ ਸਕੇਗੀ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਜੇਤੂ ਵਿਨੇਸ਼ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਕੁਆਲੀਫਿਕੇਸ਼ਨ ‘ਚ ਸਵੀਡਨ ਦੀ ਸੋਫੀਆ ਮੈਗਦਾਲੇਨਾ ਮੈਟਸਨ ਨੂੰ ਇਕਤਰਫਾ ਅੰਦਾਜ਼ ‘ਚ 13-0 ਨਾਲ ਹਰਾ ਦਿੱਤਾ ਵਿਨੇਸ਼ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਜਪਾਨ ਦੀ ਮਾਊ ਮੁਕਾਈਦਾ ਤੋਂ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ (World Wrestling Championship)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਮੁਕਾਈਦਾ ਨੇ ਇਸ ਵਰਗ ਦੇ ਫਾਈਨਲ ‘ਚ ਜਗ੍ਹਾ ਬਣਾਈ ਜਿਸ ਨਾਲ ਵਿਨੇਸ਼ ਨੂੰ ਰੇਪੇਚੇਜ਼ ‘ਚ ਉਤਰਨ ਦਾ ਮੌਕਾ ਮਿਲ ਗਿਆ ਵਿਨੇਸ਼ ਦਾ ਰੇਪੇਚੇਜ਼ ਦੇ ਪਹਿਲੇ ਗੇੜ ‘ਚ ਯੂਕਰੇਨ ਦੀ ਯੂਲੀਆ ਬਲਾਹੀਨੀਆ ਨਾਲ ਮੁਕਾਬਲਾ ਹੋਵੇਗਾ ਵਿਨੇਸ਼ ਜੇਕਰ ਇਸ ਮੁਕਾਬਲੇ ਨੂੰ ਜਿੱਤਦੀ ਹੈ ਤਾਂ ਉਨ੍ਹਾਂ ਦੀ ਅਗਲੀ ਟੱਕਰ ਅਮਰੀਕਾ ਦੀ ਸਾਰਾ ਐਨ ਨਾਲ ਹੋਵੇਗਾ ਇਸ ਨੂੰ ਜਿੱਤਣ ‘ਤੇ ਵਿਨੇਸ਼ ਕਾਂਸੀ ਤਮਗਾ ਮੁਕਾਬਲੇ ‘ਚ ਜਗ੍ਹਾ ਬਣਾਵੇਗੀ ਅਤੇ ਉਨ੍ਹਾਂ ਲਈ ਓਲੰਪਿਕ ੋਕੋਟਾ ਵੀ ਯਕੀਨੀ ਹੋ ਸਕੇਗਾ। (World Wrestling Championship)
55 ਕਿਗ੍ਰਾ ‘ਚ ਲਲਿਤਾ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਮੰਗੋਲੀਆ ਦੀ ਬੋਲੋਰਤੁਆ ਓਚਿਰ ਤੋਂ 3-10 ਨਾਲ ਹਾਰਾ ਦਾ ਸਾਹਮਣਾ ਕਰਨਾ ਪਿਆ ਓਚਿਰ ਦੇ ਕੁਆਰਟਰ ਫਾਈਨਲ ‘ਚ ਹਾਰਨ ਦੇ ਨਾਲ ਹੀ ਲਲਿਤਾ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਲਲਿਤਾ ਜਿਹੀ ਸਥਿਤੀ 72 ਕਿਗ੍ਰਾ ‘ਚ ਕੋਮਲ ਦੀ ਰਹੀ ਕੋਮਲ ਨੂੰ ਕੁਆਲੀਫਿਕੇਸ਼ਨ ‘ਚ ਤੁਰਕੀ ਦੀ ਬੇਸਤੇ ਏਲਤੁਗ ਨੇ 4-1 ਨਾਲ ਹਰਾਇਆ ਏਲਤੁਗ ਫਿਰ ਕੁਆਰਟਰ ਫਾਈਨਲ ‘ਚ ਹਾਰ ਗਈ, ਜਿਸ ਨਾਲ ਕੋਮਲ ਚੈਂਪੀਅਨਸ਼ਿਪ ‘ਚੋਂ ਬਾਹਰ ਹੋ ਗਈ ਚੈਂਪੀਅਨਸ਼ਿਪ ਦੇ ਮਹਿਲਾ ਮੁਕਾਬਲਆਿਂ ਦੇ ਪਹਿਲੇ ਦਿਨ ਵਿਨੇਸ਼ ਹੀ ਇਕਮਾਤਰ ਅਜਿਹੀ ਪਹਿਲਵਾਨ ਰਹੀ ਆਪਣਾ ਇੱਕ ਰਾਊਂਡ ਜਿੱਤਿਆ ਸਮਾ ਅਤੇ ਵਿਨੇਸ਼ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਇਤਿਹਾਸ ਬਣਾਉਣ ਲਈ ਬੁੱਧਵਾਰ ਨੂੰ ਰੇਪੇਚੇਜ਼ ਮੁਕਾਬਲਿਆਂ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।