ਧਰਮਸ਼ਾਲਾ (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ ਜਿੱਥੇ ਸਭ ਦੀਆਂ ਨਜ਼ਰਾਂ ਦੀਪਕ ਚਾਹਰ, ਨਵਦੀਪ ਸੈਣੀ ਅਤੇ ਖਲੀਲ ਅਹਿਮਦ ਜਿਹੇ ਨੌਜਵਾਨ ਚਿਹਰਿਆਂ ਦੇ ਪ੍ਰਦਰਸ਼ਨ ‘ਤੇ ਲੱਗੀ ਹੋਵੇਗੀ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Team India)
ਫਟਾਫਟ ਫਾਰਮੇਟ ‘ਚ ਇਸ ਵਾਰ ਭਾਰਤੀ ਚੋਣਕਰਤਾਵਾਂ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜਿਸ ਦੇ ਪਿੱਛੇ ਟੀਚੇ ਅਗਲੇ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਨਵੇਂ ਚਿਹਰਿਆਂ ਨੂੰ ਤਲਾਸ਼ਣਾ ਹੈ ਦਿੱਗਜ ਬੱਲੇਬਾਜ਼ ਵਿਰਾਟ ਦੀ ਅਗਵਾਈ ‘ਚ ਭਾਰਤੀ ਟੀਮ ਟੀ-20 ਫਾਰਮੇਟ ‘ਚ ਆਪਣੀਆਂ ਤਿਆਰੀਆਂ ‘ਚ ਕੋਈ ਕੋਰ ਕਸਰ ਨਹੀਂ ਛੱਡ ਰਹੀ ਹੈ ਜਿਸ ਦੇ ਜ਼ਿਆਦਾਤਰ ਖਿਡਾਰੀ ਦੁਨੀਆ ਦੀ ਚਰਚਿਤ ਟੀ-20 ਇੰਡੀਅਨ ਪ੍ਰੀਮੀਅਰ ਲੀਗ ‘ਚ ਵੀ ਖੇਡਣ ਦਾ ਤਜ਼ਰਬਾ ਰੱਖਦੇ ਹਨ ਭਾਰਤ ਨੇ ਹਾਲ ਹੀ ‘ਚ ਵੈਸਟਇੰਡੀਜ਼ ਦੌਰੇ ‘ਤੇ ਤਿੰਨ ਟੀ-20 ਮੈਚਾਂ ਦੀ ਲੜੀ ਨੂੰ 3-0 ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਉੱਚੇ ਆਤਮਵਿਸ਼ਵਾਸ ਨਾਲ ਉਹ ਆਪਣੇ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖਿਲਾਫ ਵੀ ਇਸੇ ਸਫਲਤਾ ਨੂੰ ਦੁਹਰਾਉਣਾ ਚਾਹੇਗੀ ਹਾਲਾਂਕਿ ਭਾਰਤੀ ਟੀਮ ਲਈ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਲਈ ਸਹੀ ਤਾਲਮੇਲ ਤਲਾਸ਼ਣਾ ਇੱਕ ਚੁਣੌਤੀ ਵੀ ਹੈ ਅਤੇ ਕਪਤਾਨ ਅਤੇ ਕੋਚ ਰਵੀ ਸ਼ਾਸਤਰੀ ਟੀ-20 ‘ਚ ਨਵੇਂ ਖਿਡਾਰੀਆਂ ਨੂੰ ਮੌਕੇ ਦੇਣ ਦੇ ਪੱਖ ‘ਚ ਰਹੇ ਹਨ ਟੀਮ ‘ਚ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ, ਦਿੱਲੀ ਦੇ ਨਵਦੀਪ ਸੈਣੀ ਅਤੇ ਉੱਤਰ ਪ੍ਰਦੇਸ਼ ਦੇ ਦੀਪਕ ਚਾਹਰ ਨਵੇਂ ਖਿਡਾਰੀਆਂ ‘ਚ ਹਨ ਜਿਨ੍ਹਾਂ ਦੇ ਪ੍ਰਦਰਸ਼ਨ ‘ਤੇ ਪ੍ਰਬੰਧਨ ਅਤੇ ਚੋਣਕਰਤਾਵਾਂ ਦੀਆਂ ਨਜ਼ਰਾਂ ਲੱਗੀਆਂ ਹਨ ਅਤੇ ਇਹ ਖਿਡਾਰੀ ਵੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਲਈ ਸੰਘਰਸ਼ ਕਰਨਗੇ। (Team India)
ਭਾਰਤੀ ਟੀਮ ‘ਚ ਗੇਂਦਬਾਜ਼ੀ ਵਿਭਾਗ ‘ਚ ਟੀਮ ਕੋਲ ਕਈ ਬਦਲ ਹਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਵਾਰ ਆਰਾਮ ਦਿੱਤਾ ਗਿਆ ਹੈ ਤਾਂਕਿ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕੇ ਉੱਥੇ ਭੁਵਨੇਸ਼ਵਰ ਕੁਮਾਰ ਵੀ ਮੌਜ਼ੂਦਾ ਲੜੀ ਦਾ ਹਿੱਸਾ ਨਹੀਂ ਹਨ, ਅਜਿਹੇ ‘ਚ ਤੇਜ਼ ਗੇਂਦਬਾਜ਼ਾਂ ਦੀ ਨਵੀਂ ਤਿਕੜੀ ਨਵਦੀਪ, ਦੀਪਕ ਅਤੇ ਖਲੀਲ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਰਹੇਗਾ ਟੀਮ ਦੇ ਸੀਮਤ ਓਵਰ ‘ਚ ਦੋ ਰੈਗੂਲਰ ਸਪਿੱਨਰ ਯੁਜਵੇਂਦਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਫਿਲਹਾਲ ਬਾਹਰ ਰੱਖਿਆ ਗਿਆ ਹੈ ਅਤੇ ਸਪਿੱਨ ਵਿਭਾਗ ‘ਚ ਹੁਣ ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਚਾਹਰ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਉੱਥੇ ਆਲਰਾਊਂਡਰਾਂ ‘ਚ ਰਵਿੰਦਰ ਜਡੇਜਾ ਅਤੇ ਕੁਰਣਾਲ ਪਾਂਡਿਆ ਅਹਿਮ ਹੋਣਗੇ।