ਅੱਗ ਬੁਝਾਉਣ ‘ਚ ਡੇਰਾ ਸ਼ਰਧਾਲੂਆਂ ਦਾ ਰਿਹਾ ਅਹਿਮ ਯੋਗਦਾਨ | Khanna News
ਖੰਨਾ (ਟਹਿਲ ਸਿੰਘ)। ਸਮਰਾਲਾ ਰੋਡ ‘ਤੇ ਸਥਿੱਤ ਇੱਕ ਕਬਾੜ ਦੇ ਗੁਦਾਮ ਵਿੱਚ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਜਾਣ ਦਾ ਸਮਾਚਾਰ ਹੈ ਗੁਦਾਮ ਦੇ ਮਾਲਕ ਸ਼੍ਰੀ ਸੱਤਪਾਲ ਅਨੁਸਾਰ ਅੱਗ ਨਾਲ ਪੰਜਾਹ ਤੋਂ ਸੱਠ ਲੱਖ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ ਉਹਨਾਂ ਦੱਸਿਆ ਕਿ ਸਵੇਰੇ ਤਿੰਨ ਵਜੇ ਦੇ ਕਰੀਬ ਮਜ਼ਦੂਰ ਦਾ ਫ਼ੋਨ ਆਇਆ ਕਿ ਗੁਦਾਮ ਵਿੱਚ ਅੱਗ ਨੇ ਭਿਆਨਕ ਰੂਪ ਲੈ ਲਿਆ ਤਾਂ ਉਹਨਾਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਅੱਗ ਬੁਝਾਉਣ ਲਈ ਬੇਨਤੀ ਕੀਤੀ। (Khanna News)
ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਉਹਨਾਂ ਕਿਹਾ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਵਿਭਾਗ ਨੇ ਗੱਡੀਆਂ ਭੇਜੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੋਰਚਾ ਸੰਭਾਲਦਿਆਂ ਅੱਗ ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤਾ ਉਹਨਾਂ ਕਿਹਾ ਕਿ ਇਸ ਅੱਗ ਨੇ ਉਨ੍ਹਾਂ ਦੀਆਂ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਵੀ ਸਾੜ ਕੇ ਸੁਆਹ ਕਰ ਦਿੱਤਾ ਉਹਨਾਂ ਅੱਗੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ ਹੈ, ਜੋ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪਹੁੰਚ ਗਏ ਸਨ ਤੇ ਦੁਪਹਿਰ ਤੱਕ ਸੇਵਾ ਕਰਦੇ ਰਹੇ ਉਹਨਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਪਹਿਰ ਤੱਕ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਦੇ ਕਰੀਬ ਆ ਚੁੱਕੀਆਂ ਸਨ, ਜੋ ਵਿਭਾਗ ਵੱਲੋਂ ਸਮਰਾਲਾ, ਖੰਨਾ, ਦੋਰਾਹਾ, ਫਤਿਹਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਤੋਂ ਮੰਗਵਾਈਆਂ ਗਈਆਂ (Khanna News)
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇਤਰ ਇੰਸਾਂ ਖੰਨਾ, ਰਾਮ ਕਰਨ ਇੰਸਾਂ ਖੰਨਾ, ਮੋਹਨ ਲਾਲ ਇੰਸਾਂ ਖੰਨਾ, ਬਲਵੰਤ ਇੰਸਾਂ ਖੰਨਾ, ਸੱਜਣ ਇੰਸਾਂ ਖੰਨਾ, ਕੇਵਲ ਇੰਸਾਂ ਖੰਨਾ, ਜੀਵਨ ਇੰਸਾਂ ਖੰਨਾ, ਅਮਰੀਕ ਇੰਸਾਂ ਖੰਨਾ, ਰਘਬੀਰ ਇੰਸਾਂ ਸਮਰਾਲਾ, ਜਗਜੀਤ ਸ਼ਰਮਾ ਸਮਰਾਲਾ, ਸੁਰਿੰਦਰ ਕੁਮਾਰ ਇੰਸਾਂ ਅਮਲੋਹ, ਅਨਿਲ ਬਾਂਸਲ ਇੰਸਾਂ ਅਮਲੋਹ, ਸ਼ੇਖਰ ਇੰਸਾਂ ਅਮਲੋਹ, ਬਲਤੇਜ ਇੰਸਾਂ ਅਮਲੋਹ, ਡਾਕਟਰ ਅਵਤਾਰ ਵਿਰਕ ਇੰਸਾਂ ਅਮਲੋਹ, ਅਭੀ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਸ਼ਰਧਾਲੂਆਂ ਨੇ ਸੇਵਾ ਨਿਭਾਈ ਇਸ ਮੌਕੇ 45 ਮੈਂਬਰ ਭੈਣ ਚਰਨਜੀਤ ਕੌਰ ਇੰਸਾਂ ਤੇ 45 ਮੈਂਬਰ ਜਗਦੀਸ਼ ਚੰਦਰ ਇੰਸਾਂ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ ਮੌਕੇ ‘ਤੇ ਇਕੱਠੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਿਆਨਕ ਅੱਗ ਨਾਲ ਹੋਏ ਨੁਕਸਾਨ ਦਾ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। (Khanna News)