ਕਾਬਲ (ਏਜੰਸੀ)। ਅਮਰੀਕਾ ‘ਚ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਅਫਗਾਨਿਸਤਾਨ ਸਥਿਤ ਅਮਰੀਕੀ ਦੂਤਘਰ ਰਾਕੇਟ ਹਮਲੇ ਨਾਲ ਕੰਬ ਗਿਆ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਕੇਟ ਰੱਖਿਆ ਮੰਤਰਾਲੇ ਦੀ ਇੱਕ ਕੰਧ ਨਾਲ ਟਕਰਾਇਆ ਰਾਕੇਟ ਹਮਲੇ ਕਾਰਨ ਕੈਂਪਸ ‘ਚ ਜਬਰਦਸਤ ਧਮਾਕਾ ਹੋਇਆ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਹਾਲੇ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਮਰੀਕਾ-ਤਾਲਿਬਾਨ ਗੱਲਬਾਤ ਨੂੰ ਰੱਦ ਕਰਨ ਤੋਂ ਬਾਅਦ ਦੇਸ਼ ਦੀ ਰਾਜਧਾਨੀ ਕਾਬੁਲ ‘ਚ ਇਹ ਪਹਿਲਾ ਵੱਡਾ ਹਮਲਾ ਹੈ। (Explosion)
ਅਮਰੀਕਾ ‘ਚ 11 ਸਤੰਬਰ 2001 ਨੂੰ ਅੱਤਵਾਦੀ ਸੰਗਠਨ ਅਲਕਾਇਦਾ ਨੇ ਲਗਾਤਾਰ ਅੱਤਵਾਦੀ ਹਮਲੇ ਕੀਤੇ ਸਨ ਸੰਗਠਨ ਨੇ ਉਸ ਦਿਨ ਸਵੇਰੇ ਅਮਰੀਕਾ ਦੇ ਚਾਰ ਵਪਾਰਕ ਜਹਾਜ਼ਾਂ ਨੂੰ ਅਗਵਾ ਕਰ ਲਿਆ ਸੀ ਅਗਵਾਕਾਰਾਂ ਨੇ ਉਨ੍ਹਾਂ ‘ਚੋਂ ਦੋ ਜਹਾਜ਼ਾਂ ਨੂੰ ਨਿਊਯਾਰਕ ਸਥਿਤ ਵਰਲਡ ਟਰੇਡ ਸੈਂਟਰ ਨਾਲ ਟਕਰਾ ਦਿੱਤਾ, ਜਿਸ ਕਾਰਨ ਜਹਾਜ਼ਾਂ ‘ਚ ਸਵਾਰ ਸਾਰੇ ਵਿਅਕਤੀ ਅਤੇ ਇਮਾਰਤਾਂ ਅੰਦਰ ਕੰਮ ਕਰਨ ਵਾਲੇ ਕਈ ਹੋਰ ਵਿਅਕਤੀ ਵੀ ਮਾਰੇ ਗਏ ਨੇੜੇ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਅਤੇ ਕਈ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ ਅਗਵਾਹਕਾਰਾਂ ਨੇ ਤੀਜੇ ਜਹਾਜ਼ ਨੂੰ ਵਾਸ਼ਿੰਗਟਨ ਦੇ ਬਾਹਰ, ਆਰਿਲਗਟਨ, ਵਰਜੀਨੀਆ ‘ਚ ਰੱਖਿਆ ਮੰਤਰਾਲੇ ਦੇ ਦਫ਼ਤਰ ਪੇਂਟਾਗਨ ਨਾਲ ਟਕਰਾ ਦਿੱਤਾ ਚੌਥਾ ਜਹਾਜ਼ ਪੇਨਸਿਲਵੇਨੀਆ ‘ਚ ਸੈਂਕਸਵਿਲੇ ਨੇੜੇ ਖੇਤ ‘ਚ ਜਾ ਡਿੱਗ ਕਿਸੇ ਵੀ ਉਡਾਣ ‘ਚ ਕੋਈ ਵੀ ਜਿਉਂਦਾ ਨਹੀਂ ਬਚਿਆ। (Explosion)
ਅਫਗਾਨਿਸਤਾਨ ‘ਚ ਹਵਾਈ ਹਮਲੇ ‘ਚ 30 ਅੱਤਵਾਦੀ ਢੇਰ | Explosion
ਅਫਗਾਨਿਸਤਾਨ ਦੇ ਉੱਤਰੀ ਸੂਬੇ ਤਾਖਰ ‘ਚ ਇੱਕ ਹਵਾਈ ਹਮਲੇ ‘ਚ 30 ਅੱਤਵਾਦੀ ਮਾਰੇ ਗਏ ਅਫਗਾਨੀ ਫੌਜ ਵੱਲੋਂ 217 ਪਾਮਿਰ ਕੇ ਅਬਦੁਲ ਖਲੀਲ ਖਲੀਲੀ ਨੇ ਦੱਸਿਆ ਕਿ ਖਵਾਜਾ ਬਹਾਵੁਦੀਨ ਜ਼ਿਲ੍ਹੇ ਦੇ ਬਾਹਰੀ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਇਹ ਹਵਾਈ ਹਮਲਾ ਕੀਤਾ ਗਿਆ ਹਮਲੇ ‘ਚ ਲਗਭਗ 30 ਅੱਤਵਾਦੀ ਮਾਰੇ ਗਏ ਅਤੇ ਇੰਨੀ ਹੀ ਗਿਣਤੀ ‘ਚ ਜਖ਼ਮੀ ਵੀ ਹੋਏ ਹਨ ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਛੋਟੇ ਹਥਿਆਰਾਂ ਅਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ ਨਾਲ ਲੈਸ ਕੁਝ ਅੱਤਵਾਦੀ ਜ਼ਿਲ੍ਹੇ ਦੇ ਕੇਂਦਰ ‘ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਸੂਚਨਾ ਦੇ ਆਧਾਰ ‘ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਗਈ ਸ੍ਰੀ ਖਲੀਲੀ ਨੇ ਦੱਸਿਆ ਕਿ ਕਾਰਵਾਈ ‘ਚ ਫੌਜ ਦੇ ਤਿੰਨ ਵਾਹਨਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਚੋਰੀ ਕਰ ਲਿਆ ਸੀ ਉਨ੍ਹਾਂ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਹਵਾਈ ਹਮਲਾ ਅਫਗਾਨਿਸਤਾਨੀ ਹਵਾਈ ਫੌਜ ਨੇ ਕੀਤਾ ਜਾਂ ਨਾਟੋ ਦੀ ਅਗਵਾਈ ਵਾਲੀਆਂ ਗਠਜੋੜ ਫੋਰਸਾਂ ਨੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਤਾਖਰ ਸੂਬੇ ‘ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਭਿਆਨਕ ਸੰਘਰਸ਼ ਜਾਰੀ ਹੈ ਤਾਲਿਬਾਨੀ ਅੱਤਵਾਦੀਆਂ ਨੇ ਗੁਆਂਢੀ ਯਾਂਗੀ ਕਾਲਾ ਅਤੇ ਦਰਕਾਦ ਜ਼ਿਲ੍ਹਿਆਂ ‘ਚ ਸੁਰੱਖਿਆ ਫੋਰਸਾਂ ਨਾਲ ਲੜਾਈ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ‘ਤੇ ਕਬਜ਼ਾ ਕਰ ਲਿਆ ਹੈ। (Explosion)