ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਅਸਮਾਨ ‘ਚ ਕਾਲੇ ਬੱਦਲ ਅਤੇ ਬਿਜਲੀ ਚਮਕਣ ਲੱਗਦੀ ਤਾਂ ਵਿਧਵਾ ਭੈਣ ਅਮਨ ਕੌਰ ਦਾ ਦਿਲ ਆਪਣੀ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਨੂੰ ਦੇਖ ਘਬਰਾਉਣ ਲੱਗ ਜਾਂਦਾ। ਉਸ ਨੂੰ ਡਰ ਸਤਾਉਂਦਾ ਕਿ ਕਿਤੇ ਅਸਮਾਨੋਂ ਵਰ੍ਹਦੇ ਮੀਂਹ ਦੇ ਪਾਣੀ ਨਾਲ ਉਸਦਾ ਜਾਂ ਉਸਦੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਭੈਣ ਅਮਨ ਕੌਰ ਨੂੰ ਇਹ ਫਿਕਰ ਖਾਈ ਜਾਂਦਾ ਕਿ ਕਦੇ ਉਸ ਦੇ ਵੀ ਦਿਨ ਬਦਲਣਗੇ ਅਤੇ ਉਸ ਦੀ ਮਾਲਕ ਫਰਿਆਦ ਸੁਣੇਗਾ। ਉਹ ਇਹ ਸੋਚਦੀ ਰਹਿੰਦੀ ਕਿ ਕਦੇ ਉਸ ਨੂੰ ਵੀ ਪੱਕੀ ਛੱਤ ਨਸੀਬ ਹੋਵੇਗੀ! ਭੈਣ ਦੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਫਰਿਸ਼ਤਾ ਬਣ ਪੁੱਜੇ ਬਲਾਕ ਪਟਿਆਲਾ ਅਤੇ ਹਰਦਾਸਪੁਰਾ ਦੇ ਡੇਰਾ ਪ੍ਰੇਮੀ।
ਜਾਣਕਾਰੀ ਅਨੁਸਾਰ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਲੋਂ ਵਿਧਵਾ ਭੈਣ ਅਮਨ ਕੌਰ ਵਾਸੀ ਜੱਸੋਵਾਲ, ਜੋ ਕਿ ਆਪਣੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਡਿਗੂੰ ਡਿਗੂੰ ਕਰਦੇ ਘਰ ਵਿੱਚ ਹੀ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ। ਉਸ ਦੇ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਇਸ ਦਾ ਪਤਾ ਜਦੋਂ ਬਲਾਕ ਪਟਿਆਲਾ ਅਤੇ ਹਰਾਦਸਪੁਰ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਨ੍ਹਾਂ ਉਕਤ ਭੈਣ ਨੂੰ ਪੱਕਾ ਘਰ ਬਣਾ ਕੇ ਦੇਣ ਦਾ ਤਹੱਈਆ ਕਰ ਲਿਆ ਅਤੇ ਸਾਧ-ਸੰਗਤ ਵੱਲੋਂ ਇਸ ਭੈਣ ਨੂੰ ਇੱਕ ਕਮਰਾ, ਇੱਕ ਬਰਾਂਡਾ, ਰਸੋਈ ਅਤੇ ਬਾਥਰੂਮ ਤਿਆਰ ਕਰਕੇ ਉਸਦੇ ਹਵਾਲੇ ਕਰ ਦਿੱਤਾ। ਸਾਧ-ਸੰਗਤ ਦੇ ਇਸ ਜ਼ਜਬੇ ਨੂੰ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਸਨ ਕਿ ਕੁਝ ਹੀ ਘੰਟਿਆਂ ‘ਚ ਮਕਾਨ ਤਿਆਰ ਕਰਕੇ ਉਕਤ ਭੈਣ ਨੂੰ ਸੌਂਪ ਦਿੱਤਾ। (Patiala News)
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੱਢੀ ਮੋਟਰਸਾਇਕਲ ਰੈਲੀ
ਇਸ ਮੌਕੇ ਸਾਧ-ਸੰਗਤ ਨੇ ਭਾਦੋਂ ਦੀ ਭਿਆਨਕ ਗਰਮੀ ਦੀ ਪਰਵਾਹ ਨਾ ਕਰਦਿਆਂ ਇਸ ਭੈਣ ਦਾ ਘਰ ਬਣਾਉਣ ਲਈ ਆਪਣੀ ਪੂਰੀ ਸੇਵਾ ਨਿਭਾਈ। ਇਸ ਮੌਕੇ ਭੈਣ ਅਮਨ ਕੌਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਉਸਦੇ ਘਰ ਦਾ ਫਿਕਰ ਮੁੱਕਿਆ ਹੈ। ਇਸ ਮੌਕੇ 45 ਮੈਂਬਰ ਕੁਲਵੰਤ ਰਾਏ, ਕਰਨਪਾਲ ਸਿੰਘ, ਹਰਮਿੰਦਰ ਸਿੰਘ, ਮਲਕੀਤ ਸਿੰਘ, 25 ਮੈਂਬਰ ਧਰਮਪਾਲ ਸਿੰਘ, ਬਲਦੇਵ ਸਿੰਘ, ਬਲਾਕ ਭੰਗੀਦਾਸ ਮਨਜੀਤ ਸਿੰਘ, ਗੁਰਵਿੰਦਰ ਮੱਖਣ, ਧਰਮਿੰਦਰ ਸਿੰਘ ਬਲਾਕ ਭੰਗੀਦਾਸ ਹਰਦਾਸਪੁਰਾ, ਲਛਮਣ ਸਿੰਘ, ਮੱਖਣ ਸਿੰਘ, ਬਿੱਟੂ ਲੰਗ, ਜਾਗਰ ਲੰਗ, ਭਿੰਦਰ ਲਚਕਾਣੀ, ਰਾਮਪਾਲ, ਬਹਦਾਰ ਸਿੰਘ, ਬਿੰਦਰ ਸਿੰਘ ਸਮੇਤ ਜ਼ਿਲ੍ਹਾ ਸੁਜਾਣ ਭੈਣ, ਸੁਜਾਣ ਭੈਣਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੀ ਮੌਜੂਦ ਸਨ।