ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ | Teacher’s Day
ਨਵੀਂ ਦਿੱਲੀ, (ਏਜੰਸੀ)। ਸੋਸ਼ਲ ਨੈਟਵਰਕਿੰਗ ਸਰਚ ਇੰਜਣ ਗੂਗਲ ਨੇ ਵੀਰਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇ ਖਾਸ ਤਰ੍ਹਾਂ ਦਾ ਐਨੀਮੇਸ਼ਨ ਵਾਲਾ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ‘ਚ ਐਨੀਮੇਸ਼ਨ ਦੇ ਰੂਪ ‘ਚ ਇੱਕ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਫਿਲਮਾਇਆ ਹੈ। ਐਨੀਮੇਸ਼ਨ ‘ਚ ਆਕਟੋਪਸ ਅਧਿਆਪਕ ਦੇ ਰੂਪ ‘ਚ ਕਿਤਾਬ ਪੜ੍ਹਨ ਤੋਂ ਬਾਅਦ ਗਣਿਤ ਦੇ ਪ੍ਰਸ਼ਨ ਨੂੰ ਮੱਛੀ ਰੂਪੀ ਵਿਦਿਆਰਥੀਆਂ ਤੋਂ ਹੱਲ ਕਰਵਾਉਂਦਾ ਹੈ ਅਤੇ ਬਾਅਦ ‘ਚ ਉਸ ਨੂੰ ਮਿਟਾ ਦਿੰਦਾ ਹੈ। ਇਸ ਦੌਰਾਨ ਮੱਛੀਆਂ ਉਸ ਨੂੰ ਕੁਝ ਪਰਚੀਆਂ ਲਿਆ ਕੇ ਦਿੰਦੀਆਂ ਹਨ। (Teacher’s Day)
ਡੂਡਲ ‘ਚ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਅਤੇ ਮੱਛੀਆਂ ਨੂੰ ਵਿਦਿਆਰਥੀਆਂ ਦੇ ਰੂਪ ਦਰਸਾਇਆ ਗਿਆ ਹੈ। ਦੇਸ਼ ਦੇ ਸਾਰੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ‘ਤੇ ਹਰ ਸਾਲ ਅਧਿਆਪਕ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਅੱਜ ਉਹਨਾਂ ਦੀ 131ਵੀਂ ਜਯੰਤੀ ਹੈ। ਡਾ. ਰਾਧਾਕ੍ਰਿਸ਼ਨਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ, ਮਹਾਨ ਦਾਰਸ਼ਨਿਕ, ਬਿਹਤਰੀਨ ਅਧਿਆਪਕ ਅਤੇ ਰਾਜਨੇਤਾ ਸਨ। ਸਾਬਕਾ ਰਾਸ਼ਟਰਪਤੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ ਸੀ। (Teacher’s Day)