ਜਮੈਕਾ (ਏਜੰਸੀ)। ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਕ ਪਾਰੀ ’ਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਰਹੀ ਕਿ 12 ਖਿਡਾਰੀਆਂ ਵੱਲੋਂ ਬੱਲੇਬਾਜ਼ੀ ਕਰਵਾਏ ਜਾਣ ਤੋਂ ਬਾਅਦ ਵੀ ਟੀਮ ਨੂੰ ਜਿੱਤ ਨਹÄ ਮਿਲੀ ਅਜਿਹਾ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਜਮੈਕਾ ਦੇ ਸਬੀਨਾ ਪਾਰਕ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਹੋਇਆ ਸੀ ਭਾਰਤ ਨੇ ਦੂਜਾ ਮੈਚ ਜਿੱਤ ਕੇ 2-0 ਨਾਲ ਲੜੀ ਆਪਣੇ ਨਾਂਅ ਕੀਤੀ ਦਰਅਸਲ ਵੈਸਟਇੰਡੀਜ਼ ਵੱਲੋਂ ਦੂਜੀ ਪਾਰੀ ’ਚ ਕੁੱਲ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ। (Cricket News)
ਜਿਸ ’ਚੋਂ 10 ਬੱਲੇਬਾਜ਼ ਆਊਟ ਹੋ ਕੇ ਵੀ ਗਏੇ ਇੱਥੋਂ ਤੱਕ ਕਿ ਕੋਈ ਨਿਯਮ ਵੀ ਨਹÄ ਤੋੜਿਆ ਗਿਆ ਹੁਣ ਤੁਸÄ ਸੋਚ ਰਹੇ ਹੋਵੋਗੋ ਕਿ ਅਜਿਹਾ ਕਿਵੇਂ ਹੋ ਗਿਆ? ਤਾਂ ਆਓ ਇਸ ਗੱਲ ਨੂੰ ਸਪੱਸ਼ਟ ਕਰ ਦਿੰਦੇ ਹਾਂ ਕਿ ਆਖਰ ਇਹ ਕਿਵੇਂ ਸੰਭਵ ਹੈ ਕਿ 11 ਖਿਡਾਰੀਆਂ ਵਾਲੇ ਕ੍ਰਿਕਟ ਮੈਚ ’ਚ 12 ਖਿਡਾਰੀ ਕਿਵੇਂ ਬੱਲੇਬਾਜ਼ੀ ਕਰ ਸਕਦੇ ਹਨ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ ਡੈਰੇਨ ਬ੍ਰਾਵੋ ਨੂੰ ਜਮੈਕਾ ਟੈਸਟ ਮੈਚ ਦੇ ਤੀਜੇ ਦਿਨ ਇਸ਼ਾਂਤ ਸ਼ਰਮਾ ਦੇ ਓਵਰ ’ਚ ਹੈਲਮੇਟ ਪਿੱਛੇ ਇੱਕ ਗੇਂਦ ਲੱਗੀ ਸੀ ਇਸ ਤੋਂ ਬਾਅਦ ਉਹ ਬੱਲੇਬਾਜ਼ੀ ਕਰਦੇ ਰਹੇ ਅਤੇ ਮੈਚ ਦਾ ਤੀਜਾ ਦਿਨ ਸਮਾਪਤ ਹੋ ਗਿਆ ਇਸ ਦੇ ਚੌਥੇ ਦਿਨ ਵੀ ਡੈਰੇਨ ਬ੍ਰਾਵੋ ਬੱਲੇਬਾਜ਼ੀ ਕਰਨ ਉੱਤਰੇ, ਪਰ ਕੁਝ ਹੀ ਗੇਂਦ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਬੈਚੇਨੀ ਮਹਿਸੂਸ ਹੋਈ। (Cricket News)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਇਸ ਤੋਂ ਬਾਅਦ ਮੈਦਾਨ ’ਤੇ ਵੈਸਟਇੰਡੀਜ਼ ਟੀਮ ਦੇ ਫੀਜੀਓ ਪਹੁੰਚੇ ਅਤੇ ਡੈਰੇਨ ਬ੍ਰਾਵੋ ਨੂੰ ਰਿਟਾਇਰਡ ਹਰਟ ਕਰਵਾ ਕੇ ਮੈਦਾਨ ’ਚੋਂ ਬਾਹਰ ਲੈ ਗਏ ਉਦੋਂ ਤੱਕ ਬ੍ਰਾਵੋ ਨੇ 23 ਦੌੜਾਂ ਬਣਾ ਲਈਆਂ ਸਨ ਕੁਝ ਹੀ ਦੇਰ ਬਾਅਦ ਇਸ ਗੱਲ ਦਾ ਅਧਿਕਾਰਕ ਐਲਾਨ ਹੋ ਗਿਆ ਹੈ ਕਿ ਰਿਟਾਇਰਡ ਹਰਟ ਹੋਏ ਡੈਰੇਨ ਬ੍ਰਾਵੋ ਦੀ ਜਗ੍ਹਾ ਬਾਕੀ ਦੇ ਮੈਚ ’ਚ ਸਬਸਟੀਟਿਊਟ ਦੇ ਤੌਰ ’ਤੇ ਜਰਮੇਨ ਬਲੈਕਵੁੱਡ ਬੱਲੇਬਾਜ਼ੀ ਕਰਨਗੇ ਅਤੇ ਹੋਇਆ ਵੀ ਅਜਿਹਾ ਹੀ ਕੁਝ ਹਾਲੇ ਜਰਮੇਨ ਬਲੈਕਵੁੱਡ ਦੇ ਟੀਮ ’ਚ ਸ਼ਾਮਲ ਕੀਤੇ ਜਾਣ ਦਾ ਅਧਿਕਾਰਕ ਐਲਾਨ ਹੋਇਆ ਸੀ ਕਿ ਵੈਸਟਇੰਡੀਜ਼ ਦੀ ਟੀਮ ਦੀ ਚੌਥੀ ਵਿਕਟ ਡਿੱਗ ਗਈ ਅਤੇ ਪੈਡ ਬੰਨ ਕੇ ਉਹ ਮੈਦਾਨ ’ਚ ਆ ਗਏ। (Cricket News)
ਕੀ ਕਹਿੰਦਾ ਹੈ ਨਿਯਮ | Cricket News
ਕੌਮਾਂਤਰੀ ਕ੍ਰਿਕਟ ਕਾਊਂਸਿਲ ਭਾਵ ਆਈਸੀਸੀ ਨੇ ਹਾਲ ਹੀ ’ਚ ਕੌਮਾਂਤਰੀ ਕ੍ਰਿਕਟ ’ਚ ਇਸ ਨਿਯਮ ਨੂੰ ਲਾਗੂ ਕੀਤਾ ਹੈ ਕਿ ਸਿਰ ਜਾਂ ਇਸ ਦੇ ਆਸਪਾਸ ਗੇਂਦ ਲੱਗਦੀ ਹੈ ਅਤੇ ਖਿਡਾਰੀ ਨੂੰ ਬੈਚੇਨੀ ਜਾਂ ਬੇਹੋਸ਼ੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਬਾਕੀ ਮੈਚ ਲਈ 12ਵੇਂ ਖਿਡਾਰੀ ਨੂੰ ਖਿਡਾ ਸਕਦੇ ਹਨ ਨਿਯਮ ਅਨੁਸਾਰ ਖਿਡਾਰੀ ਉਸ ਵਿਧਾ (ਬੱਲੇਬਾਜ਼ੀ ਵਾਂਗ ਬੱਲੇਬਾਜ਼), ਗੇਂਦਬਾਜ਼ੀ ਦੀ ਜਗ੍ਹਾ ਗੇਂਦਬਾਜ਼ ਦਾ ਹੋਣਾ ਚਾਹੀਦਾ ਹੈ ਜੋ ਜਖ਼ਮੀ ਹੋਇਆ ਹੈ। (Cricket News)