ਸਾਡੇ ਨਾਲ ਸ਼ਾਮਲ

Follow us

19.9 C
Chandigarh
Monday, February 23, 2026
More
    Home Breaking News ਛੇ ਸਾਲ ਦੇ ਬੱਚ...

    ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਉਮਰ ਕੈਦ ਦੀ ਸਜ਼ਾ

    Mother, Bathinda, Murder, Baby

    ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਉਮਰ ਕੈਦ ਦੀ ਸਜ਼ਾ

    ਬਠਿੰਡਾ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ‘ਚ ਆਪਣੇ ਹੀ ਛੇ ਸਾਲਾ ਬੱਚੇ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰਨ ਵਾਲੀ ਮਾਂ ਨੂੰ ਅੱਜ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਇੱਕ ਜੁਲਾਈ 2018 ਨੂੰ ਇੱਕ ਮਾਂ ਨੇ ਆਪਣੇ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉੱਤਾਰ ਦਿੱਤਾ ਸੀ। ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੈਸ਼ਨ ਜੱਜ ਨੇ ਮੁਲਜ਼ਮ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਮਹਿਲਾ ਦਾ ਨਾਂਅ ਰਾਜਵੀਰ ਕੌਰ ਹੈ। (Bathinda News)

    ਇਹ ਮਾਮਲਾ ਪਿਛਲੇ ਸਾਲ ਦਾ ਹੈ। ਜਿਸ ‘ਚ ਮਾਂ ਨੇ ਆਪਣੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਰਾਜਵੀਰ ਨੇ ਬੱਚੇ ਨੂੰ ਨਹਾਉਂਦੇ ਹੋਏ ਉਸ ਦੇ ਮੂੰਹ ‘ਚ ਕਪੜਾ ਪਾ ਮਾਰਿਆ ਸੀ ਤਾਂ ਜੋ ਬੱਚੇ ਦੀ ਆਵਾਜ਼ ਬਾਹਰ ਨਾ ਜਾ ਸਕੇ। ਕਾਤਮ ਮਾਂ ਨੇ ਬੱਚੇ ‘ਤੇ ਕਈ ਵਾਰ ਹਮਲਾ ਕੀਤਾ। ਇੱਕ ਸਾਲ ਤੱਕ ਚੱਲੇ ਇਸ ਕੇਸ ‘ਚ ਅਦਾਲਤ ਨੇ ਆਖਰਕਾਰ ਆਪਣਾ ਫੈਸਲਾ ਸੁਣਾ ਮੁਲਜ਼ਮ ਨੂੰ ਸਜ਼ਾ ਦਿੱਤੀ ਹੈ।

    LEAVE A REPLY

    Please enter your comment!
    Please enter your name here