ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ

Arun Jaitley, AIIMS, Ramnath Kovind

ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ

ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਤੋਂ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ।

ਉਸ ਵਿੱਚ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਆਉਂਦੀ ਹੀ ਹੈ। ਹਾਲਾਂਕਿ ਏਮਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ ‘ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ। ਮੈਡੀਕਲ ਸਾਇੰਸ ‘ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਾ ਸੀ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ। ਸਾਬਕਾ ਵਿੱਤ ਮੰਤਰੀ ਦੀ ਸਿਹਤ ਦਾ ਹਾਲ ਜਾਣਨ ਬੀਤੇ ਦਿਨੀਂ ਪੀ.ਐੱਮ. ਵੀ ਏਮਜ਼ ਗਏ ਸਨ।