ਅਵਤਾਰ ਦਿਵਸ ਦੀ ਖੁਸ਼ੀ ‘ਚ ਲਾਇਆ ਖੂਨਦਾਨ ਕੈਂਪ
- 10 ਬਲੱਡ ਬੈਂਕ ਟੀਮਾਂ ਨੇ 4158 ਯੂਨਿਟ ਖ਼ੂਨ ਇਕੱਤਰ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ (15 ਅਗਸਤ) ਮੌਕੇ ਡੇਰਾ ਸੱਚਾ ਸੌਦਾ ‘ਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ‘ਚ ਵੱਖ-ਵੱਖ ਸੂਬਿਆਂ ਤੋਂ ਪੁੱਜੀਆਂ 10 ਬਲੱਡ ਬੈਂਕ ਟੀਮਾਂ ਨੇ 4158 ਯੂਨਿਟ ਖ਼ੂਨ ਇਕੱਤਰ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰਾਂ ਅਤੇ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਨੇ ਅਰਦਾਸ ਦਾ ਭਜਨ ਬੋਲਕੇ ਕੀਤੀ। ਕੈਂਪ ਦੌਰਾਨ ਖੂਨਦਾਨ ਕਰਨ ਲਈ ਖੂਨਦਾਨੀਆਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਖੂਨਦਾਨੀ ਸਵੇਰ ਤੋਂ ਹੀ ਖੂਨਦਾਨ ਕਰਨ ਲਈ ਲੰਬੀਆਂ ਕਤਾਰਾਂ ‘ਚ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ।
ਇਸ ਮੌਕੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ, ਲੋਕਮਾਨਿਆ ਬਲੱਡ ਬੈਂਕ ਗੋਂਡੀਆ ਮਹਾਂਰਾਸ਼ਟਰਾ, ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ, ਗੋਇਲ ਬਲੱਡ ਬੈਂਕ ਬਠਿੰਡਾ, ਗੁਪਤਾ ਬਲੱਡ ਬੈਂਕ ਬਠਿੰਡਾ, ਸਰਵੋਦਿਆ ਬਲੱਡ ਬੈਂਕ ਹਿਸਾਰ, ਪੁਰੋਹਿਤ ਬਲੱਡ ਬੈਂਕ ਸ੍ਰੀਗੰਗਾਨਗਰ, ਅਮਨਦੀਪ ਹਸਪਤਾਲ ਪਠਾਨਕੋਟ, ਰਘੂਨਾਥ ਬਲੱਡ ਬੈਂਕ ਲੁਧਿਆਣਾ ਤੇ ਨੋਬਲ ਬਲੱਡ ਬੈਂਕ ਰੋਹਤਕ ਸ਼ਾਮਿਲ ਸਨ। ਖ਼ਬਰ ਲਿਖੇ ਜਾਣ ਤੱਕ ਖੂਨਦਾਨ ਕੈਂਪ ਜਾਰੀ ਸੀ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਜਨਕਲਿਆਣ ਪ੍ਰਮਾਰਥੀ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ‘ਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਮਰੀਜਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 3 ਗਿੰਨੀਜ਼ ਰਿਕਾਰਡ ਦਰਜ਼ ਹਨ।