ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home Breaking News ਬਲਾਕ ਖਨੌਰੀ &#...

    ਬਲਾਕ ਖਨੌਰੀ ‘ਚ ਲੱਗੇ 2170 ਪੌਦੇ

    2170 Saplings, Planted, Ghanuri

    ਬਲਾਕ ਖਨੌਰੀ ‘ਚ ਲੱਗੇ 2170 ਪੌਦੇ

    ਖਨੌਰੀ (ਬਲਕਾਰ ਸਿੰਘ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਖਨੌਰੀ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ ਗਈ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਸਮੇਤ ਵੱਡੀ ਮਾਤਰਾ ਵਿੱਚ ਸਾਧ-ਸੰਗਤ ਮੌਜੂਦ ਸੀ। ਇਸ ਮੌਕੇ ਤੇ ਬਲਾਕ ਵਿੱਚ 2170 ਪੌਦੇ ਲਾਏ ਗਏ ਜੋ ਕਿ ਸਾਧ-ਸੰਗਤ ਨੇ ਬੜੇ ਹੀ ਉਤਸ਼ਾਹ ਨਾਲ ਲਗਾਏ।

    LEAVE A REPLY

    Please enter your comment!
    Please enter your name here