ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਹੁਣ ਜੰਮੂ ਨਹੀਂ ਪਠਾਨਕੋਟ ਤੱਕ ਜਾਣਗੀਆਂ

Haryana Roadways Buses, Reach, Jammu to Pathankot

ਅੰਬਾਲਾ (ਸੱਚ ਕਹੂੰ ਨਿਊਜ਼) ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਤੋਂ ਬਾਅਦ ਹਰਿਆਣਾ ਰੋਡਵੇਜ਼ ਨੇ ਸੁਰੱਖਿਆ ਨੂੰ ਦੇਖਦਿਆਂ ਹਰਿਆਣਾ ਤੇ ਦਿੱਲੀ ਤੋਂ ਜੰਮੂ ਜਾਣ ਵਾਲੀਆਂ ਬੱਸਾਂ ਦਾ ਰੂਟ ਬਦਲ ਦਿੱਤਾ ਹੈ ਜੰਮੂ ਤੱਕ ਜਾਣ ਵਾਲੀਆਂ ਬੱਸਾਂ ਹੁਣ ਪਠਾਨਕੋਟ ਤੋਂ ਹੀ ਵਾਪਸ ਪਰਤਣਗੀਆਂ ਜਾਣਕਾਰੀ ਅਨੁਸਾਰ ਅੰਬਾਲਾ ਬੱਸ ਅੱਡੇ ‘ਤੇ ਰੋਡਵੇਜ਼ ਵੱਲੋਂ ਪੁਲਿਸ ਸਟਾਫ਼ ਨਜ਼ਰ ਰੱਖ ਰਿਹਾ ਹੈ ਸ਼ੱਕੀ ਸਮਾਨ ਦੀ ਪੁਲਿਸ ਟੀਮ ਤਲਾਸ਼ੀ ਲੈ ਰਹੀ ਹੈ ਕੇਂਦਰ ਦੇ ਫੈਸਲੇ ਤੋਂ ਬਾਅਦ ਪ੍ਰਦੇਸ਼ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ, ਰੋਡਵੇਜ਼ ਤੇ ਪੁਲਿਸ ਵਿਭਾਗ ਵੀ ਰਾਤ ਤੋਂ ਚੈਂਕਿੰਗ ਮੁਹਿੰਮ ‘ਚ ਜੁਟ ਗਿਆ ਹੈ

ਹਰ ਜਗ੍ਹਾ ਤੋਂ ਜੰਮੂ ਜਾਣ ਵਾਲੀਆਂ ਬੱਸਾਂ ਦੇ ਰੂਟ ‘ਚ ਬਦਲਾਅ ਕਰਕੇ ਉਨ੍ਹਾਂ ਸਿਰਫ਼ ਪਠਾਨਕੋਟ ਤੱਕ ਭੇਜਿਆ ਜਾ ਰਿਹਾ ਹੈ ਦਿੱਲੀ ਹੋਵੇ, ਉੱਤਰ ਪ੍ਰਦੇਸ਼ ਹੋਵੇ ਜਾਂ ਹਰਿਆਣਾ ਸਾਰੇ ਬੱਸ ਅੱਡਿਆਂ ‘ਤੇ ਐਨਾਨ ਕੀਤਾ ਜਾ ਿਰਹਾ ਹੈ ਕਿ ਜੰਮ ਜਾਣ ਵਾਲੀਆਂ ਬੱਸਾਂ ਹੁਣ ਸਿਰਫ਼ ਪਠਾਨਕੋਟ ਤੱਕ ਜਾਣਗੀਆਂ ਇਸ ਨਾਲ ਹਾਲਾਂਕਿ ਜੰਮੂ ਦੀਆਂ ਸਵਾਰੀਆਂ ਨੂੰ ਕੁਝ ਦਿਨਾਂ ਤੱਕ ਮੁਸ਼ਕਲ ਆਉਣ ਵਾਲੀ ਹੈ ਪਰ ਛੇਤੀ ਹੀ ਸਭ ਆਮ ਹੋ ਜਾਵੇਗਾ ਦਿੱਲੀ ਤੋਂ ਜੰਮੂ ਦਾ ਬੋਰਡ ਲੱਗੀਆਂ ਬੱਸਾਂ ‘ਚ ਸਵਾਰ ਯਾਤਰੀਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਐਲਾਨ ਤੋਂ ਬਾਅਦ ਸਭ ਠੀਕ ਹੋ ਜਾਵੇਗਾ ਇਹ ਇੱਕ ਚੰਗਾ ਫੈਸਲਾ ਹੈ