ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਹੋਏ ਬੱਚਿਆਂ ‘ਚੋਂ ਇੱਕ ਦੀ ਕੀਤੀ ਪਛਾਣ

Identification, One Missing Children, Village

ਪੁਲਿਸ ਪ੍ਰਸ਼ਾਸਨ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਕੀਤੀ ਪਰਿਵਾਰ ਦੇ ਹਵਾਲੇ

ਅਜਯ ਕਮਲ, ਰਾਜਪੁਰਾ ਪਿਛਲੇ ਕਈ ਦਿਨਾਂ ਤਂ ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਬੱਚਿਆਂ ‘ਚੋਂ ਵੱਡੇ ਲੜਕੇ ਦੀ ਲਾਸ਼ ਮਿਲਣ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਐੱਸਐੱਸਪੀ ਪਟਿਆਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੂੰ ਕੱਲ੍ਹ ਨਰਵਾਣਾ ਬ੍ਰਾਂਚ ਦੇ ਬਘੋਰਾ ਪੁਲ ਦੇ ਕੋਲੋਂ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਬੱਚੇ ਦੀ ਉਮਰ ਲਗਭਗ 11 ਤੋਂ 12 ਸਾਲ ਦੱਸੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਫਿਰ ਪਰਿਵਾਰ ਵਾਲੀਆਂ ਨੂੰ ਬੁਲਾਇਆ ਤੇ ਪਰਿਵਾਰ ਨੇ ਕਿਹਾ ਇਹ ਸਾਡੇ ਬੱਚੇ ਦੀ ਲਾਸ਼ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਨੇ ਬੱਚਿਆਂ ਦੀ ਗੁੰਮਸ਼ੁਦਗੀ ਦੌਰਾਨ ਰਿਪੋਰਟ ਲਿਖਵਾਈ ਸੀ ਤਾਂ ਉਨ੍ਹਾਂ ਇੱਕ ਬੱਚੇ ਦੇ ਗਲ ਵਿੱਚ ਕਾਲਾ ਧਾਗਾ ਤੇ ਉਸ ਨੇ ਟੀ-ਸ਼ਰਟ ਪਾਈ ਹੋਣ ਦੀ ਗੱਲ ਕਹੀ ਤਾਂ ਪਰਿਵਾਰ ਵਾਲਿਆਂ ਨੇ ਉਹ ਨਿਸ਼ਾਨੀਆਂ ਦੇਖ ਕੇ ਪੁਸ਼ਟੀ ਕਰ ਦਿੱਤੀ ਕਿ ਉਹ ਲਾਸ਼ ਉਨ੍ਹਾਂ ਦੇ ਵੱਡੇ ਲੜਕੇ ਜਸਨਦੀਪ ਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਬੱਚੇ ਦਾ ਇੱਥੋਂ ਦੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕਿ ਜਦੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪੀ ਤਾਂ ਬੱਚੇ ਦੇ ਮਾਤਾ-ਪਿਤਾ ਲਾਸ਼ ਦੇਖ ਕੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਇਲਾਜ ਲਈ ਇੱਥੋਂ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ। ਪੁਲਿਸ ਵੱਲੋਂ ਬੱਚੇ ਦਾ ਅੰਤਿਮ ਸਸਕਾਰ ਆਪਣੀ ਦੇਖ ਰੇਖ ‘ਚ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਜੋ ਲਾਸ਼ ਕੁਝ ਦਿਨ ਪਹਿਲਾਂ ਮਿਲੀ ਸੀ ਉਸ ਦੇ ਲਈ ਪਰਿਵਾਰ ਵਾਲਿਆਂ ਨੂੰ ਪਿਤਾ ਦੇ ਡੀਐੱਨਏ ਟੈਸਟ ਬਾਰੇ ਕਿਹਾ ਸੀ ਪਰ ਪਹਿਲਾਂ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ ਪਰ ਹੁਣ ਉਹ ਰਾਜੀ ਹੋ ਗਏ ਹਨ ਉਨ੍ਹਾਂ ਦੱਸਿਆ ਕਿ ਉਕਤ ਟੈਸਟ ਨਾਲ ਉਨ੍ਹਾਂ ਦੀ ਇਨਵੈਸਟੀਗੇਸ਼ਨ ਵਿੱਚ ਕਾਫੀ ਮੱਦਦ ਮਿਲੇਗੀ।

ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਊਟਸਰ, ਅਮਰੀਕ ਸਰਪੰਚ ਖਾਨਪੁਰ, ਡੀਐੱਸਪੀ ਘਨੌਰ ਮਨਪ੍ਰੀਤ ਸਿੰਘ, ਐੱਸਐੱਚਓ ਘਨੌਰ ਥਾਣੇਦਾਰ ਪ੍ਰੇਮ ਸਿੰਘ, ਐੱਸਐੱਚ ਥਾਣਾ ਗੰਢਿਆ ਖੇੜੀ ਸੋਹਨ ਸਿੰਘ ਆਦਿ ਮੌਕੇ ‘ਤੇ ਮੌਜ਼ੂਦ ਸਨ। ਮ੍ਰਿਤਕ ਜਸਨਦੀਪ ਸਿੰਘ ਦੀ ਦੇਹ ਨੂੰ ਉਸਦੇ ਚਾਚੇ ਹਰਨੇਕ ਸਿੰਘ ਨੇ ਅਗਨੀ ਭੇਂਟ ਕੀਤੀ। ਇਸ ਮੌਕੇ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਹਨ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਨਗੇ।