ਨਾਬਾਲਿਗ ਨੇ ਐਕਸੀਡੈਂਟ ਕੀਤਾ ਤਾਂ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਜੇਲ੍ਹ

Motor, Vehicle, Act, Passed

ਨਾਬਾਲਿਗ ਨੇ ਐਕਸੀਡੈਂਟ ਕੀਤਾ ਤਾਂ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਜੇਲ੍ਹ

ਨਵੀਂ ਦਿੱਲੀ, ਏਜੰਸੀ। ਸੜਕ ਹਾਦਸੇ ਘੱਟ ਕਰਨ ਲਈ ਮੋਟਰ ਵਹੀਕਲ ਐਕਟ ਦੀਆਂ ਸਖ਼ਤ ਤਜਵੀਜਾਂ ‘ਤੇ ਬੁੱਧਵਾਰ ਨੂੰ ਰਾਜਸਭਾ ਨੇ ਵੀ ਮੋਹਰ ਲਗਾ ਦਿੱਤੀ। ਮੋਟਰ ਵਹੀਕਲ ਸੋਧ ਬਿੱਲ ਰਾਜਸਭਾ ‘ਚ 13 ਦੇ ਮੁਕਾਬਲੇ 108 ਵੋਟਾਂ ਨਾਲ ਪਾਸ ਹੋਇਆ। ਟ੍ਰੈਫਿਕ ਨਿਯਮ ਤੋੜਨ ‘ਤੇ ਸਖ਼ਤ ਸਜ਼ਾ ਨਾਲ ਜੁੜਿਆ ਇਹ ਬਿੱਲ ਲੋਕ ਸਭਾ ‘ਚ ਪਾਸ ਹੋ ਚੁੱਕਾ ਹੈ, ਪਰ ਟਾਈਪਿੰਗ ਦੀ ਗਲਤੀ ਕਾਰਨ ਇਸ ਨੂੰ ਸੋਧ ਲਈ ਦੋਬਾਰਾ ਲੋਕ ਸਭਾ ‘ਚ ਭੇਜਿਆ ਜਾਵੇਗਾ। ਬਿੱਲ ‘ਚ ਤਜਵੀਜ ਹੈ ਕਿ ਕੋਈ ਨਾਬਾਲਿਗ ਵਾਹਨ ਚਲਾਉਂਦੇ ਹੋਏ ਐਕਸੀਡੈਂਟ ਕਰਦਾ ਹੈ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਤੱਕ ਦੀ ਜੇਲ੍ਹ ਹੋਵੇਗੀ। ਵਾਹਨ ਰਜਿਸਟ੍ਰੇਸ਼ਨ ਵੀ ਰੱਦ ਕਰ ਦਿੱਤਾ ਜਾਵੇਗਾ। ਜੁਰਮਾਨੇ ਦੀ ਰਕਮ ਵੀ ਕਈ ਗੁਣਾ ਵਧਾਈ ਗਈ ਹੈ। (Accident)

ਦੋ ਹਜ਼ਾਰ ਦੀ ਥਾਂ ਦਸ ਹਜ਼ਾਰ ਜੁਰਮਾਨਾ | Accident

ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਦੋ ਹਜ਼ਾਰ ਦੀ ਥਾਂ ਦਸ ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। ਥਰਡ ਪਾਰਟੀ ਬੀਮਾ ਵੀ ਜ਼ਰੂਰੀ ਹੈ। ਹਿਟ ਐਂਡ ਰਨ ਦੇ ਮਾਮਲੇ ‘ਚ ਮੌਤ ਹੋਣ ‘ਤੇ ਦੋ ਲੱਖ ਰੁਪਏ ਮੁਆਵਜਾ ਦਿੱਤਾ ਜਾਵੇਗਾ ਜੋ ਪਹਿਲਾਂ 25 ਹਜ਼ਾਰ ਸੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਰੀਬ ਤਿੰਨ ਘੰਟੇ ਚੱਲੀ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੋਕ ਸਭਾ ਦੀ ਮਨਜ਼ੂਰੀ ਤੋਂ ਬਾਅਦ ਇਸੇ ਹਫਤੇ ਇਹ ਬਿੱਲ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਅਗਸਤ ਦੇ ਮੱਧ ਤੱਧ ਵਧੀ ਹੋਈ ਪੈਨੇਲਟੀ ਲਾਗੂ ਹੋ ਜਾਵੇਗੀ। ਇਸ ਕਾਨੂੰਨ ਨਾਲ ਰਾਜਾਂ ਦੇ ਅਧਿਕਾਰਾਂ ‘ਚ ਕੋਈ ਕਟੌਤੀ ਨਹੀਂ ਹੋਵੇਗੀ। ਸਾਰੀਆਂ ਰਾਜ ਸਰਕਾਰਾਂ ਆਪਣੀ ਸੁਵਿਧਾ ਅਨੁਸਾਰ ਰਾਸ਼ਟਰੀ ਆਵਾਜਾਈ ਨੀਤੀ ਲਾਗੂ ਕਰ ਸਕਣਗੀਆਂ।