ਭਾਰੀ ਬਾਰਸ਼ ਨਾਲ ਵਡੋਦਰਾ ‘ਚ ਹੜ੍ਹ ਵਰਗੇ ਹਾਲਤ | Heavy Rain
ਵਡੋਦਰਾ, (ਏਜੰਸੀ)। ਗੁਜਰਾਤ ਦੇ ਵਡੋਦਰਾ ਸ਼ਹਿਰ ਅਤੇ ਆਸਪਾਸ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਸ਼ ਕਾਰਨ ਹੜ੍ਹ ਵਰਗੇ ਹਾਲਤ ਪੈਦਾ ਹੋ ਗਏ ਅਤੇ ਰਾਹਤ ਅਤੇ ਬਚਾਅ ਏਜੰਸੀਆਂ ਨੇ ਹੁਣ ਤੱਕ 1000 ਤੋਂ ਜਿਆਦਾ ਲੋਕਾਂ ਨੂੰ ਹੇਠਲੇ ਇਲਾਕਿਆਂ ਤੋਂ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਹੈ। ਵਡੋਦਰਾ ਸ਼ਹਿਰ ਵਿੱਚ ਕੱਲ੍ਹ ਇੱਕ ਹੀ ਦਿਨ ਵਿੱਚ 499 ਮਿਲੀਮੀਟਰ ਬਾਰਸ਼ ਹੋਈ ਜੋ ਉਸਦੇ ਸਾਲਾਨਾ ਔਸਤ ਬਾਰਸ਼ ਦਾ 50 ਫ਼ੀਸਦੀ ਤੋਂ ਵੀ ਜਿਆਦਾ ਹੈ। ਸ਼ਹਿਰ ਦੇ ਵੱਡੇ ਹਿੱਸੇ ਵਿੱਚ ਅਜੇ ਵੀ ਕਈ ਫੁੱਟ ਪਾਣੀ ਭਰਿਆ ਹੋਇਆ ਹੈ।
ਪ੍ਰਸ਼ਾਸਨ ਨੇ ਰਾਹਤ ਕਾਰਜ ਲਈ ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਨੂੰ ਲਗਾਇਆ ਹੈ। ਫਤੇਹਗੰਜ , ਤਰਸਾਲੀ, ਚਾਣਕਿਆਪੁਰੀ , ਕਲਿਆਣਪੁਰੀ, ਮਕਰਪੁਰਾ ਆਦਿ ਇਲਾਕਿਆਂ ਵਿੱਚ ਘਰਾਂ ਵਿੱਚ ਵੀ ਪਾਣੀ ਵੜ ਗਿਆ ਹੈ। ਪ੍ਰਸ਼ਾਸਨ ਨੇ ਸਕੂਲ ਅਤੇ ਕਾਲਜਾਂ ਵਿੱਚ ਅੱਜ ਛੁੱਟੀ ਘੋਸ਼ਿਤ ਕਰ ਦਿੱਤੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸ਼ਹਿਰ ਦੇ ਕੋਲੋਂ ਵਗਣ ਵਾਲੀ ਵਿਸ਼ਵਾਮਿਤਰੀ ਨਦੀ ਵੀ ਉਫਾਨ ‘ਤੇ ਹੈ। (heavy rain)