ਬਾਰਾਮੂਲਾ ‘ਚ ਚਾਰ ਵਪਾਰੀਆਂ ਦੇ ਘਰਾਂ ‘ਤੇ ਐਨਆਈਏ ਦੇ ਛਾਪੇ
ਬਾਰਾਮੂਲਾ, ਏਜੰਸੀ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੱਤਵਾਦ ਦੀ ਫੰਡਿੰਗ ਦੇ ਮਾਮਲੇ ‘ਚ ਐਤਵਾਰ ਨੂੰ ਸੀਮਾ ‘ਤੇ ਵਪਾਰ ਕਰਨ ਵਾਲੇ ਚਾਰ ਲੋਕਾਂ ਦੇ ਘਰਾਂ ‘ਤੇ ਛਾਪੇ ਮਾਰੇ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਕੁਝ ਦਿਨ ਪਹਿਲਾਂ ਐਨਆਈਏ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਅਤੇ ਸ੍ਰੀਨਗਰ ‘ਚ ਸੀਮਾ ਪਾਰ ਵਪਾਰ ਕਰਨ ਵਾਲੇ ਸੱਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਹਨਾਂ ਟਿਕਾਣਿਆਂ ਦਾ ਇਸਤੇਮਾਲ ਅੱਤਵਾਦੀ ਰਾਜ ‘ਚ ਪੈਸਾ ਭੇਜ ਕੇ ਅੱਤਵਾਦ ਫੈਲਾਉਣ ਲਈ ਕਰਦੇ ਸਨ।
ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਐਨਆਈਏ ਦੇ ਅਧਿਕਾਰੀਆਂ ਨੇ ਤਾਰਿਕ ਅਹਿਮਦ, ਬਿਲਾਲ ਭੱਟ, ਆਸਿਫ ਅਹਿਮਦ ਲੋਨ ਅਤੇ ਤਨਵੀਰ ਅਹਿਮਦ ਨਾਮਕ ਵਪਾਰੀਆਂ ਦੇ ਘਰਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਰਾਜ ਪੁਲਿਸ ਕਰਮੀਆਂ ਨੇ ਬਾਰਾਮੂਲਾ ਦੇ ਪੁਰਾਣੇ ਸ਼ਹਿਰ ‘ਚ ਚਾਰ ਵਪਾਰੀਆਂ ਦੇ ਘਰਾਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਐਨਆਈਏ ਦੇ ਅਧਿਕਾਰੀਆਂ ਨੇ ਉਹਨਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਆਖਰੀ ਰਿਪੋਰਟ ਮਿਲਣ ਤੱਕ ਛਾਪੇਮਾਰੀ ਜਾਰੀ ਸੀ। ਸਾਰੇ ਚਾਰੇ ਵਪਾਰੀ ਸੀਮਾ ਪਾਰ ਵਪਾਰ ਕਰਨ ਵਾਲੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।