ਰਾਹਤ ਨਾਲ ਵਰਸੀ ਆਫ਼ਤ
ਅਸ਼ੋਕ ਵਰਮਾ, ਬਠਿੰਡਾ
ਮਾਨਸੂਨ ਦਾ ਭਰਵਾਂ ਮੀਂਹ ਜਿੱਥੇ ਅੱਜ ਪੰਜਾਬ ਦੇ ਕਿਸਾਨਾਂ ਲਈ ਰਾਹਤ ਬਣ ਕੇ ਆਇਆ ਉਥੇ ਸ਼ਹਿਰੀਆਂ ਲਈ ਆਫਤ ਵੀ ਸਾਬਤ ਹੋਇਆ ਬਠਿੰਡਾ ਦੇ ਕਈ ਹਿੱਸੇ ਤਾਂ ਸਮੁੰਦਰ ਦਾ ਰੂਪ ਧਾਰਨ ਕਰ ਗਏ ਫਰੀਦਕੋਟ, ਮੁਕਤਸਰ ਤੇ ਕਈ ਹੋਰ ਜ਼ਿਲ੍ਹਿਆਂ ਦੇ ਪਿੰਡਾਂ-ਸ਼ਹਿਰਾਂ ‘ਚ ਮੀਂਹ ਦੇ ਪਾਣੀ ਨੇ ਮੁਸੀਬਤ ਖੜੀ ਕਰ ਦਿੱਤੀ ਹੈ ਮੰਗਲਵਾਰ ਕਰੀਬ ਤਿੰਨ ਵਜੇ ਸ਼ੁਰੂ ਹੋਈ ਬਾਰਸ਼ ਕਾਰਨ ਬਠਿੰਡਾ ‘ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ ਮੀਂਹ ਨੇ ਪਿਛਲੇ 14 ਵਰ੍ਹਿਆਂ ਦੇ ਰਿਕਾਰਡ ਤੋੜ ਦਿੱਤੇ ਹਨ ਅੱਜ ਸਵੇਰੇ 8.30 ਵਜੇ ਤੱਕ130 ਐਮਐਮ ਮੀਂਹ ਪਿਆ ਹੈ ਜਦੋਂਕਿ ਪਿਛਲਾ ਰਿਕਾਰਡ 5 ਜੁਲਾਈ 2005 ਨੂੰ106 ਐਮਐਮ ਬਾਰਸ਼ ਦਾ ਹੈ ਸਾਢੇ ਅੱਠ ਵਜੇ ਤੋਂ ਬਾਅਦ ਦੁਪਹਿਰ ਤੱਕ 31.5 ਐਮਐਮ ਵਰਖਾ ਰਿਕਾਰਡ ਕੀਤੀ ਗਈ ਹੈ
ਕਈ ਵਰ੍ਹਿਆਂ ਬਾਅਦ ਅੱਜ ਬਠਿੰਡਾ ‘ਚ ਸਥਿਤੀ ਏਨੀ ਬੇਕਾਬੂ ਹੋਈ ਹੈ ਹਾਲਾਤਾਂ ਨੂੰ ਦੇਖਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਕੌਮੀ ਆਫਤ ਰਾਹਤ ਦਲ (ਐਨਡੀਆਰਐਫ) ਨੂੰ ਮੁਸਤੈਦ ਰਹਿਣ ਲਈ ਆਖ ਦਿੱਤਾ ਸੀ ਪਹਿਲੀ ਜ਼ੋਰਦਾਰ ਬਰਸਾਤ ਨੇ ਹੀ ਅੱਜ ਪ੍ਰਸ਼ਾਸਨ ਵੱਲੋਂ ਹੜ ਰੋਕੂ ਇੰਤਜਾਮਾਂ ਦੀ ਪੋਲ ਖੋਲ੍ਹ ਦਿੱਤੀ ਹੈ ਨਗਰ ਨਿਗਮ ਬਠਿੰਡਾ ਦੇ ਕੀਤੇ ਪ੍ਰਬੰਧ ਵੀ ਧਰੇ-ਧਰਾਏ ਰਹਿ ਗਏ ਹਨ ਪਾਵਰ ਹਾਊਸ ਰੋਡ,ਲਾਈਨੋਂਪਾਰ ਇਲਾਕੇ ,ਮਾਲ ਰੋਡ, ਸਿਰਕੀ ਬਜ਼ਾਰ, ਅਮਰੀਕ ਸਿੰਘ ਰੋਡ,ਵੀਰ ਕਲੋਨੀ,ਨਵੀਂ ਬਸਤੀ ,ਮਹਿਲਾ ਥਾਣਾ ਤੇ ਮਿੰਨੀ ਸਕੱਤਰੇਤ ਸਣੇ ਇੱਕ ਦਰਜਨ ਤੋਂ ਵੱਧ ਮੁਹੱਲੇ ਸਮੁੰਦਰ ‘ਚ ਤਬਦੀਲ ਹੋ ਗਏ ਸ਼ਹਿਰ ਦੇ ਸੈਂਕੜੇ ਘਰਾਂ ‘ਚ ਪਾਣੀ ਦਾਖਲ ਹੋਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ
ਪਰਸ ਰਾਮ ਨਗਰ ਅਤੇ ਅਮਰਪੁਰਾ ਬਸਤੀ ਨੇੜਲੇ ਰੇਲਵੇ ਅੰਡਰਬਰਿੱਜਾਂ ‘ਚ ਪਾਣੀ ਭਰਨ ਨਾਲ ਇਹ ਇਲਾਕੇ ਬਾਕੀ ਸ਼ਹਿਰ ਨਾਲੋਂ ਇੱਕ ਤਰਾਂ ਨਾਲ ਕੱਟੇ ਗਏ ਅਮਰਪੁਰਾ ਅੰਡਰਬਰਿੱਜ ਵਿਚ ਇੱਕ ਸਕੂਲ ਵੈਨ ਫਸ ਗਈ ਜਿਸ ਦੇ ਡਰਾਈਵਰ ਨੇ ਮਸਾਂ ਜਾਨ ਬਚਾਈ ਸੁਖਾਵਾਂ ਪਹਿਲੂ ਇਹੋ ਰਿਹਾ ਕਿ ਉਸ ਵਕਤ ਕੋਈ ਬੱਚਾ ਵੈਨ ‘ਚ ਨਹੀਂ ਸੀ ਪਾਣੀ ਕਾਰਨ ਮਾਲ ਰੋਡ ਅਤੇ ਬੱਸ ਅੱਡੇ ਦੇ ਸਾਹਮਣੇ ਵਾਲੀਆਂ ਸਾਰੀਆਂ ਸੜਕਾਂ ਤੇ ਪੁਲਿਸ ਨੂੰ ਆਵਾਜਾਈ ਲਈ ਬੰਦ ਕਰਨੀ ਪਈ ਕਈ ਥਾਵਾਂ ਤੇ ਕਾਰਾਂ ਪਾਣੀ ‘ਚ ਡੁੱਬ ਗਈਆਂ ਜਿੰਨਾਂ ਨੂੰ ਕਾਫੀ ਜੱਦੋਜਹਿਦ ਉਪਰੰਤ ਬਾਹਰ ਕੱਢਿਆ ਗਿਆ ਹਾਲਾਂਕਿ ਬਾਰਸ਼ ਨਾਲ ਬੇਹਾਲ ਲੋਕਾਂ ਨੇ ਮੀਂਹ ਰੁਕਣ ਅਤੇ ਧੁੱਪ ਨਿਕਲਣ ਤੇ ਰਾਹਤ ਮਹਿਸੂਸ ਕੀਤੀ ਪ੍ਰੰਤੂ ਆਖਰੀ ਖਬਰਾਂ ਲਿਖੇ ਜਾਣ ਤੱਕ ਪਾਣੀ ਕੱਢਣ ਦੀ ਚੁਣੌਤੀ ਬਣੀ ਹੋਈ ਸੀ ਪਾਣੀ ‘ਚ ਘਿਰੇ ਲੋਕਾਂ ਨੂੰ ਸਹਾਰਾ ਜਨ ਸੇਵਾ ਦੇ ਵਲੰਟੀਅਰ ਸੰਦੀਪ ਗਿੱਲ ਅਤੇ ਜੱਗਾ ਸਿੰਘ ਨੇ 100 ਪੈਕਟ ਦੁੱਧ ਅਤੇ 100 ਪੈਕਟ ਬਰੈਡ ਵੰਡੇ ਹਨ
ਬਾਰਸ਼ ਨਾਲ 3 ਛੱਤਾਂ ਡਿੱਗੀਆਂ
ਨਰੂਆਣਾ ਰੋਡ ਤੇ ਕਮਰੇ ਦੀ ਛੱਤ ਡਿੱਗਣ ਕਾਰਨ ਰਵੀ ,ਕਾਂਤਾ ਦੇਵੀ ਅਤੇ ਅਸ਼ੋਕ ਜਖਮੀ ਹੋ ਗਏ ਜਦੋਂਕਿ ਅਮਰਪੁਰਾ ਬਸਤੀ ਗਲੀ ਨੰਬਰ 6 ‘ਚ ਮਹਿਲਾ ਪ੍ਰੀਤੋ ਕੌਰ ਅਤੇ 5 ਮਹੀਨਿਆਂ ਦੇ ਮਾਸੂਮ ਰਵੀ ਦੇ ਸੱਟਾਂ ਲੱਗੀਆਂ ਅਤੇ ਬੈਂਕ ਕਲੋਨੀ ‘ਚ ਦਲੀਪ ਕੁਮਾਰ ਗੰਭੀਰ ਜਖਮੀ ਹੋ ਗਿਆ ਅਨਾਜ ਮੰਡੀ ‘ਚ ਛੱਤ ਤੋਂ ਨੀਂਦ ‘ਚ ਡਿੱਗੇ ਮਜਦੂਰ ਦੇ ਚੋਟਾਂ ਲੱਗੀਆਂ ਸਹਾਰਾ ਵਲੰਟੀਅਰਾਂ ਨੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਕੰਧ ਡਿੱਗਣ ਕਾਰਨ ਕਾਰ ਨੁਕਸਾਨੀ ਗਈ ਅਤੇ ਦੁਕਾਨ ਦਾ ਛੱਜਾ ਡਿੱਗਿਆ ਪਰ ਬਚਾਅ ਹੋ ਗਿਆ
ਬਠਿੰਡਾ ‘ਚ ਸੱਦੀ ਐਨਡੀਆਰਐਫ
ਅੱਜ ਬਠਿੰਡਾ ਰੇਂਜ ਦੇ ਆਈ.ਜੀ ਦੀ ਰਿਹਾਇਸ਼ ਦੇ ਅੰਦਰ 5 ਤੋਂ 6 ਫੁੱਟ ਪਾਣੀ ਭਰ ਗਿਆ, ਜਿਸ ਨਾਲ ਭਾਰੀ ਮਾਲੀ ਨੁਕਸਾਨ ਦੇ ਚਰਚੇ ਹਨ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ‘ਚ ਆਈਜੀ ਦੀ ਕਾਰ ਅਤੇ ਪਾਇਲਟ ਦੇ ਡੁੱਬਣ ਦੀ ਗੱਲ ਵੀ ਸਾਹਮਣੇ ਆਈ ਹੈ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੀਆਂ ਸਰਕਾਰੀ ਕੋਠੀਆਂ ਦੇ ਮੁੱਖ ਗੇਟ ਪੰਜ –ਪੰਜ ਫੁੱਟ ਪਾਣੀ ‘ਚ ਡੁੱਬੇ ਹੋਏ ਹਨ ਅਫਸਰਾਂ ਨੂੰ ਰਾਹਤ ਲਈ ਪ੍ਰਸ਼ਾਸਨ ਨੇ ਫੌਰੀ ਤੌਰ ‘ਤੇ ਐਨਡੀਆਰਐਫ ਬੁਲਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।