ਚੰਦਰਯਾਨ-2 ਦੇ ਪ੍ਰੀਖਣ ਦੀ ਉਲਟੀ ਗਿਣਤੀ ਸ਼ੁਰੂ
ਇਸ ਵਾਰ ਚੰਦਰਯਾਨ ਚੰਨ ਦੀ ਸਤ੍ਹਾ ‘ਤੇ ਵੀ ਉਤਰੇਗਾ
ਏਜੰਸੀ, ਸ੍ਰੀਹਰੀਕੋਟਾ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਚੰਨ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੇ ਪ੍ਰੀਖਣ ਦੇ 20 ਘੰਟਿਆਂ ਦੀ ਉਲਟੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਵੇਗੀ ਇਸਰੋ ਦੇ ਮੁਖੀ ਡਾ. ਕੇ. ਸ਼ਿਵਮ ਨੇ ਦੱਸਿਆ ਕਿ ਉਲਟੀ ਗਿਣਤੀ ਅੱਜ ਸਵੇਰੇ 6:51 ਮਿੰਟ ‘ਤੇ ਸ਼ੁਰੂ ਹੋਵੇਗੀ ਉਨ੍ਹਾਂ ਰਿਹਾ ਕਿ ਸਫ਼ਲ ਪ੍ਰੀਖਣ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਸਾਰੇ ਉਪਕਰਨਾਂ ਦੀ ਜਾਂਚ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ
ਚੰਦਰਯਾਨ-2 ਨੂੰ ਲੈ ਜਾਣ ਵਾਲੇ ਦੇਸ਼ ਦੇ ਸਭ ਤੋਂ ਭਾਰੀ ਰਾਕੇਟ ਜੀਐਸਐਲਵੀ ਵੀ ਹਰ ਤਰ੍ਹਾਂ ਦੀ ਤਿਆਰੀਆਂ ਨਾਲ ਸੋਮਵਾਰ ਨੂੰ ਲਗਭਗ 2:51 ਮਿੰਟ ‘ਤੇ ਦੂਜੇ ਲਾਂਚ ਪੈਡ ਤੋਂ ਪੁਲਾੜ ‘ਚ ਉਡਾਨ ਭਰਨ ਲਈ ਤਿਆਰ ਹੈ ਚੰਦਰਯਾਨ ਦਾ ਪ੍ਰੀਖਣ 15 ਜੁਲਾਈ ਨੂੰ ਸਵੇਰੇ 2:51 ਮਿੰਟ ‘ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਕਿਤੀ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਜਾਵੇਗਾ ਇਸ ਦੇ ਛੇ ਸਤੰਬਰ ਨੂੰ ਚੰਨ ‘ਤੇ ਪਹੁੰਚਣ ਦੀ ਉਮੀਦ ਹੈ ਇਸ ਮਿਸ਼ਨ ਲਈ ਜੀਐਸਐਲਵੀ-ਐਮਕੇ 3 ਐਮ-1 ਪ੍ਰੀਖਣਯਾਨ ਦੀ ਵਰਤੋਂ ਕੀਤੀ ਜਾਵੇਗੀ ਇਸਰੋ ਨੇ ਦੱਸਿਆ ਕਿ ਮਿਸ਼ਨ ਲਈ ਰਿਹਰਸਲ ਸ਼ੁੱਕਾਵਰ ਨੂੰ ਪੂਰੀ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।