ਆਗਰਾ ‘ਚ ਭਿਆਨਕ ਸੜਕ ਹਾਦਸਾ

Gruesome, Road, Accident

ਬੱਸ ਸਵਾਰ 29 ਨਾਗਰਿਕਾਂ ਦੀ ਮੌਤ

ਆਗਰਾ, ਲਖਨਾਊ, ਏਜੰਸੀ।

ਉੱਤਰ ਪ੍ਰਦੇਸ਼ ਦੇ ਆਗਰਾ ‘ਚ ਸੋਮਵਾਰ ਸਵੇਰੇ ਲਖਨਾਊ ਤੋਂ ਦਿੱਲੀ ਜਾ ਰਹੀ ਸੂਬਾ ਆਵਾਜਾਈ ਨਿਗਮ ਦੀ ਡਬਲ ਡੇਕਰ ਬੱਸ ਯਮੁਨਾ-ਐਕਸਪ੍ਰੈਸ-ਵੇਅ ‘ਤੇ ਝਰਨਾ ਨਾਲੇ ‘ਚ ਡਿੱਗਣ ਨਾਲ 29 ਨਾਗਰਿਕਾਂ ਦੀ ਮੌਤ ਹੋ ਗਈ ਤੇ 18 ਜਖਮੀ ਹੋ ਗਏ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਬੱਸ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਜਤਾਉਂਦਿਆਂ ਜਿਲ੍ਹਾ ਅਧਿਕਾਰੀ ਤੇ ਪੁਲਿਸ ਪ੍ਰਧਾਨ ਨੂੰ ਜਖਮੀਆਂ ਨੂੰ ਹਰ ਸੰਭਵ ਮੱਦਦ ਉਪਲੱਬਧ ਕਰਾਉਣ ਦਾ ਉਦੇਸ਼ ਦਿੱਤਾ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜਖਮੀਆਂ ਦੇ ਵਧੀਆ ਇਲਾਜ ਲਈ ਵੀ ਨਿਰਦੇਸ਼ ਦਿੱਤੇ ਹਨ।

ਐਸਐਸਪੀ ਬਬਲੂ ਕੁਮਾਰ ਨੇ ਦੱਸਿਆ ਕਿ ਲਖਨਾਊ ਤੋਂ ਦਿੱਲੀ ਆਨੰਦ ਵਿਹਾਰ ਜਾ ਰਹੀ ਅਵਧ ਡਿੱਪੋ ਦੀ ਜਨਰਥ ਬੱਸ ਡਬਲ ਡੇਕਰ ਬੱਸ ਇਤਿਮਾਦੁਪਰ ਖੇਤਰ ‘ਚ ਯਮੁਨਾ-ਐਕਸਪ੍ਰੈਸ-ਵੇਅ ‘ਤੇ ਸਵੇਰੇ ਕਰੀਬ ਸਾਢੇ ਚਾਰ ਵਜੇ ਝਰਨਾ ਨਾਲੇ ‘ਚ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ‘ਚ 29 ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ 27 ਪੁਰਸ਼, ਇੱਕ ਔਰਤ ਤੇ ਇੱਕ ਬੱਚਾ ਸਾਮਲ ਹੈ। ਉਨ੍ਹਾਂ ਨੇ ਦੱਸਿਆ ਹਾਦਸਾਗ੍ਰਿਸਤ ਬੱਸ ਤੇ ਸਾਰੇ ਨਾਗਰਿਕਾਂ ਨੂੰ ਨਾਲੇ ਕੱਢ ਲਿਆ ਗਿਆ ਹੈ। ਨਾਲੇ ‘ਚ ਹੁਣ ਤਲਾਸ਼ ਕੀਤੀ ਜਾ ਰਹੀ ਹੈ ਕਿਤੇ ਕੋਈ ਯਾਤਰੀ ਦਾ ਜਾਂ ਉਸਦਾ ਸਮਾਨ ਤਾਂ ਨਹੀਂ ਰਹਿ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਖਮੀ 18 ਨਾਗਰਿਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਖਮੀਆਂ ‘ਚ ਦੋ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ। ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਉਹ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚੇ ਤੇ ਜਖਮੀਆਂ ਤੇ ਦੇਹਾਂ ਨੂੰ ਨਾਲੇ ‘ਚ ਕੱਢਿਆ। ਉਨ੍ਹਾਂ ਨੇ ਦੱਸਿਆ ਦੇਹਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਤੇ ਇਸ ਲਈ ਡਾਕਟਰਾਂ ਦੀਆਂ ਤਿੰਨ ਟੀਮਾਂ ਗਠਿਤ ਕੀਤੀ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।