ਵੱਖਵਾਦੀਆਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਮੋਦੀ ਸਰਕਾਰ
ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ: ਅਮਿਤ ਸ਼ਾਹ
ਏਜੰਸੀ, ਨਵੀਂ ਦਿੱਲੀ
ਜੰਮੂ-ਕਸ਼ਮੀਰ ‘ਚ ਵੱਖਵਾਦੀਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਸਮਝੌਤਾ ਨਹੀਂ ਕਰੇਗੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਵੱਖਵਾਦੀਆਂ ਦੀਆਂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਪਿਛਲੇ ਦਿਨੀਂ ਹੁਰੀਅਤ ਅਤੇ ਵੱਖਵਾਦੀਆਂ ਨੇ ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ ਤੌਰ ‘ਤੇ ਕਿਹਾ ਕਿ ਹੁਣ ਤੱਕ ਜੋ ਹੁੰਦਾ ਰਿਹਾ ਹੈ ਉਹ ਹੁਣ ਨਹੀਂ ਹੋਵੇਗਾ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ਕਸ਼ਮੀਰ ਦੇ ਦੌਰੇ ‘ਤੇ ਵੀ ਜਾਣ ਵਾਲੇ ਹਨ ਸੂਤਰਾਂ ਅਨੁਸਾਰ ਕਸ਼ਮੀਰ ਸਬੰਧੀ ਹੋਈ ਮੀਟਿੰਗ ‘ਚ ਅਮਿਤ ਸ਼ਾਹ ਨੇ ਕਿਹਾ ਹੈ, ਹਾਲੇ ਤੱਕ ਜੋ ਹੁੰਦਾ ਰਿਹਾ ਹੈ ਉਹ ਹੁਣ ਨਹੀਂ ਹੋਵੇਗਾ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ‘ਚ ਹੀ ਗੱਲਬਾਤ ਹੋਵੇਗੀ ਉਨ੍ਹਾਂ ਕਿਹਾ, ਦੇਸ਼ ਤੋਂ ਵੱਡਾ ਕੋਈ ਨਹੀਂ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ ਉੱਥੇ ਵੱਖਵਾਦੀਆਂ ਨਾਲ ਗੱਲਬਾਤ ਦੇ ਮੁੱਦੇ ‘ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਇਸ ‘ਤੇ ਫੈਸਲਾ ਦਿੱਲੀ ਤੋਂ ਹੋਵੇਗਾ, ਪਰ ਇਹ ਗੱਲ ਹਰ ਕੋਈ ਸਮਝ ਲਵੇ ਕਿ ਬੰਦੂਕ ਨਾਲ ਗੱਲ ਨਹੀਂ ਬਣੇਗੀ ਸੱਤਿਆਪਾਲ ਮਲਿਕ ਨੇ ਕਿਹਾ ਹੁਰੀਅਤ ਗੱਲਬਾਤ ਲਈ ਤਿਆਰ ਹੈ, ਹੁਣ ਉਸ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਕਿਸਤਾਨ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਹੈ
ਡੋਗਰਾ ਫਰੰਟ ਦੀ ਸ਼ਾਹ ਨੂੰ ਹੁਰੀਅਤ ਆਗੂਆਂ ਨਾਲ ਗੱਲਬਾਤ ਨਾ ਕਰਨ ਦੀ ਅਪੀਲ
ਡੋਗਰਾ ਫਰੰਟ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੁਰੀਅਤ ਕਾਨਫਰੰਸ ਦੇ ਆਗੂਆਂ ਅਤੇ ਵੱਖਵਾਦੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰਨ ਦੀ ਮੰਗ ਕੀਤੀ ਹੈ ਸ਼ਾਹ ਕੇਂਦਰੀ ਮੰਤਰੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਦੋ ਰੋਜ਼ਾ ਦੌਰੇ ‘ਤੇ ਆ ਰਹੇ ਹਨ ਡੋਗਰਾ ਫਰੰਟ ਦੇ ਵਰਕਰਾਂ ਨੇ ਮੰਗਲਵਾਰ ਨੂੰ ਹੁਰੀਅਤ ਕਾਨਫਰੰਸ ਦੇ ਆਗੂਆਂ ਅਤੇ ਵੱਖਵਾਦੀਆਂ ਨਾਲ ਗੱਲਬਾਤ ਨਾ ਕਰਨ ਦੀ ਆਪਣੀ ਮੰਗ ਦੇ ਸਮਰਥਨ ‘ਚ ਪ੍ਰਦਰਸ਼ਨ ਵੀ ਕੀਤਾ
ਦਬਾਅ ‘ਚ ਹਨ ਹੁਰੀਅਤ ਲੀਡਰਸ਼ਿਪ
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਸਪੱਸ਼ਟ ਅਤੇ ਸਖ਼ਤ ਰਵੱਈਏ ਨਾਲ ਹੁਰੀਅਤ ਆਗੂਆਂ ‘ਚ ਭਾਜੜ ਪੈ ਗਈ ਹੈ ਹੁਰੀਅਤ ਆਗੂ ਹੁਣ ਗੱਲਬਾਤ ਲਈ ਨਵੇਂ ਰਸਤਿਆਂ ਦੀ ਭਾਲ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।