ਕਿਹਾ, ‘ਪਾਕਿ ਟੈਰਰ ਫੰਡਿੰਗ ‘ਤੇ ਲਾਏ ਰੋਕ’, ਨਹੀਂ ਤਾਂ ਪਾਕਿ ਹੋਵੇਗਾ ਬਲੈਕ ਲਿਸਟ ‘ਚ
ਇਮਰਾਨ ਸਰਕਾਰ ਨੇ ਕਿਹਾ, ਅਸੀਂ ਐਕਸ਼ਨ ਪਲਾਨ ਨੂੰ ਤੈਅ ਸਮੇਂ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਐਫਏਟੀਐਫ ਨੇ ਅਕਤੂਬਰ ਤੱਕ ਵਚਨਬੱਧਤਾ ਪੂਰੀ ਕਰਨ?ਲਈ ਕਿਹਾ
ਏਜੰਸੀ, ਨਵੀਂ ਦਿੱਲੀ
ਵਾਸ਼ਿੰਗਟਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਦੇ ਆਪਣੇ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਪਾਕਿਸਤਾਨ ਕੋਲ ਅਕਤੂਬਰ ਤੱਕ ਦਾ ਸਮਾਂ ਹੈ ਜੇਕਰ ਪਾਕਿਸਤਾਨ ਇਸ ‘ਚ ਸਫਲ ਨਹੀਂ ਹੁੰਦਾ ਹੈ ਤਾਂ ਕੌਮਾਂਤਰੀ ਅੱਤਵਾਦ ਦੀ ਫੰਡਿੰਗ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਫਾਈਨੈਂਸਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਉਸ ਨੂੰ ਡਾਊਨਗ੍ਰੇਡ ਕਰਕੇ ‘ਬਲੈਕ’ ਲਿਸਟ ‘ਚ ਪਾ ਦੇਵੇਗਾ. ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹੋਈ ਐੱਫਏਟੀਐੱਫ ਦੀ ਮੀਟਿੰਗ ‘ਚ ਪਾਕਿਸਤਾਨ ਗ੍ਰੇ ਲਿਸਟ ‘ਚ ਹੀ ਰੱਖਿਆ ਗਿਆ ਹੈ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਟੈਰਰ ਫੰਡਿੰਗ ‘ਤੇ ਆਪਣੇ ਐਕਸ਼ਨ ਪਲਾਨ ਨੂੰ ਪੂਰਾ ਕਰਨ ‘ਚ ਨਾਕਾਮ ਰਿਹਾ ਹੈ ਐਫਏਟੀਐਫ ਨੇ ਪਾਕਿਸਤਾਨ ਨੂੰ ਅਕਤੂਬਰ ਤੱਕ ਆਪਣੀ ਵਚਨਬੱਧਤਾ ਪੂਰੀ ਕਰਨ ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਹੈ ਜੇਕਰ ਪਾਕਿਸਤਾਨ ਅਜਿਹਾ ਕਰਨ ‘ਚ ਸਫਲ ਨਹੀਂ ਹੁੰਦਾ ਹੈ, ਤਾਂ ਉਸ ਨੂੰ ਬਲੈਕ ਲਿਸਟ ‘ਚ ਪਾਇਆ ਜਾ ਸਕਦਾ ਹੈ
ਪਾਕਿ ਅੱਤਵਾਦੀ ਗਤੀਵਿਧੀਆਂ ‘ਤੇ ਪ੍ਰਭਾਵੀ ਰੋਕ ਲਾਏ: ਭਾਰਤ
ਵਿੱਤੀ ਕਾਰਵਾਈ ਕਾਰਜ ਟੀਮ (ਐਫਏਟੀਐਫ) ਵੱਲੋਂ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ ‘ਚ ਸ਼ੱਕੀ ਦੇਸ਼ਾਂ ਦੀ ਸੂਚੀ (ਗ੍ਰੇ ਲਿਸਟ) ‘ਚ ਰੱਖੇ ਜਾਣ ਦੇ ਫੈਸਲੇ ਤੋਂ ਬਾਅਦ ਭਾਰਤ ਨੇ ਉਮੀਦ ਪ੍ਰਗਟਾਈ ਹੈ ਕਿ ਪਾਕਿਸਤਾਨ ਸਤੰਬਰ ਤੱਕ ਤੈਅ ਸਮੇਂ ਅੰਦਰ ਆਪਣੇ ਕੰਟਰੋਲ ਵਾਲੀ ਜ਼ਮੀਨ ਤੋਂ ਸੰਚਾਲਿਤ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਵਿੱਤੀ ਮੱਦਦ ‘ਤੇ ਰੋਕ ਲਾਉਣ ਲਈ ਠੋਸ ਅਤੇ ਭਰੋਸੇਯੋਗ ਕਦਮ ਚੁੱਕੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਐਫਏਟੀਐਫ ਨੇ ਫੈਸਲਾ ਲਿਆ ਹੈ ਕਿ ਪਾਕਿਸਤਾਨ ਨੂੰ ਅਨੁਪਾਲਣ ਦਸਤਾਵੇਜ਼ (ਗ੍ਰੇ ਲਿਸਟ) ‘ਚ ਕਾਇਮ ਰੱਖਿਆ ਜਾਵੇ ਅਤੇ ਉਸ ਨੂੰ ਜਨਵਰੀ ਅਤੇ ਮਈ 2019 ਲਈ ਦਿੱਤੀ ਗਈ ਕਾਰਜ ਯੋਜਨਾ ਦੇ ਬਿੰਦੂਆਂ ਨੂੰ ਪੂਰਾ ਕਰਨ ਲਈ ਨਿਗਰਾਨੀ ‘ਚ ਰੱਖਿਆ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।