ਪੋਂਪਿਓ ਜੂਨ ‘ਚ ਭਾਰਤ ਦਾ ਦੌਰਾ ਕਰਨਗੇ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਸੁਰੱਖਿਆ ਦੇ ਮੁੱਦੇ ‘ਤੇ ਚਰਚਾ ਲਈ 24 ਤੋਂ 30 ਜੂਨ ਦੇ ਦਰਮਿਆਨ ਭਾਰਤ-ਪ੍ਰਸ਼ਾਂਤ ਹਲਕਿਆਂ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਰਗਨ ਓਟਾਰਗਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਟਾਰਗਸ ਨੇ ਕਿਹਾ, ਵਿਦੇਸ਼ ਮੰਤਰੀ ਪੋਂਪਿਓ 24-30 ਜੂਨ ਦੇ ਦਰਮਿਆਨ ਭਾਰਤ-ਪ੍ਰਸ਼ਾਂਤ ਹਲਕਿਆਂ ਦਾ ਦੌਰ ‘ਤੇ ਜਾਣਗੇ ਤਅੇ ਮੁੱਖ ਹਿੱਸੇਦਾਰੀ ਰਾਸ਼ਅਰਾਂ ਨਾਲ ਸਬੰਧਾਂ ਨੂੰ ਗਤੀ ਬਣਾਉਣ ਦੇ ਨਾਲ ਖੇਤਰ ਦੇ ਸਾਂਝੇ ਟੀਚਿਆਂ ਨੂੰ ਵਧਾਉਣ ਦੀ ਚਰਚਾ ਕਰਨਗੇ।
ਵਿਦੇਸ਼ ਮੰਤਰੀ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਬੁਲਾਰੇ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ‘ਚ ਚੋਣੀ ਜਿੱਤ ਉਨ੍ਹਾਂ ਲਈ ਇੱਕ ਦ੍ਰੜ ਤੇ ਵਿਸ਼ਵਾਰ ਭਾਰਤ ਦ੍ਰਿਸ਼ਟੀਕੋਟ ਨੂੰ ਵਧੀਆ ਮੌਕੇ ਪ੍ਰਦਾਨ ਕਰਦਾ ਜੋ ਗਲੋਬਲ ਪਲੇਟਫਾਰਮ ‘ਤੇ ਮੋਹਰੀ ਰੋਲ ਅਦਾ ਕਰਦਾ ਹੈ। ਪੋਂਪਿਓ ਆਪਣੀ ਯਾਤਰਾ ਤੋਂ ਪਹਿਲਾਂ 12 ਜੂਨ ਨੂੰ ਅਮਰੀਕਾ ਚੈਂਬਰ ਆਫ ਕਾਮਰਸ ‘ਚ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਇੰਡੀਆ ਆਈਡੀਆ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।