ਲੰਦਨ | ਭਾਰਤੀ ਕ੍ਰਿਕਟ ਟੀਮ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਬਲਿਦਾਨ ਬੈਜ ਨਾਲ ਪੈਦਾ ਹੋਏ ਵਿਵਾਦ ‘ਚੋਂ ਬਾਹਰ ਨਿਕਲ ਕੇ ਸਾਬਕਾ ਚੈਂਪੀਅਨ ਅਸਟਰੇਲੀਆ ਖਿਲਾਫ ਅੱਜ ਹੋਣ ਵਾਲੀ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਜਿੱਤ ਅਤੇ ਆਤਮਸਨਮਾਨ ਲਈ ਲੜੇਗੀ ਭਾਰਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਅਭਿਆਨ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸੀ ਪਰ ਇਸ ‘ਤੇ ਧੋਨੀ ਦੇ ਵਿਕਟਕੀਪਿੰਗ ਦਸਤਾਨਿਆਂ ‘ਤੇ ਲੱਗੇ ਭਾਰਤੀ ਫੌਜ ਦੇ ਬਲਿਦਾਨ ਬੈਜ ਸਬੰਧੀ ਪੈਦਾ ਹੋਏ ਵਿਵਾਦ ਨੇ ਗ੍ਰਹਿਣ ਲਾ ਦਿੱਤਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਵਿਵਾਦ ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਤੋਂ ਇਸ ਮਾਮਲੇ ‘ਚ ਲਚੀਲਾਪਨ ਵਿਖਾਉਣ ਦੀ ਅਪੀਲ ਕੀਤੀ ਸੀ ਪਰ ਆਈਸੀਸੀ ਨੇ ਭਾਰਤੀ ਬੋਰਡ ਦੀ ਅਪੀਲ ਠੁਕਰਾ ਦਿੱਤਾ ਸੀ
ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਧੋਨੀ ਆਪਣੇ ਦਸਤਾਨਿਆਂ ਨਾਲ ਤਾਂ ਖੇਡਣਗੇ ਪਰ ਉਨ੍ਹਾਂ ਨੂੰ ਇਸ ਚਿੰਨ ਨੂੰ ਲੁਕਾਉਣ ਲਈ ਉਸ ‘ਤੇ ਬੈਜ ਲਾਉਣਾ ਹੋਵੇਗਾ ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਅਤੇ ਸਾਬਕਾ ਚੈਂਪੀਅਨ ਅਸਟਰੇਲੀਆ ਦਰਮਿਆਨ ਮੁਕਾਬਲੇ ਤੋਂ 48 ਘੰਟੇ ਪਹਿਲਾਂ ਇਹ ਵਿਵਾਦ ਛਾਇਆ ਰਿਹਾ ਅਤੇ ਮਾਮਲਾ ਇੰਨਾ ਗਰਮਾਇਆ ਕਿ ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਇਸ ਮਾਮਲੇ ‘ਚ ਬਿਆਨ ਦੇਣਾ ਪਿਆ ਹੁਣ ਜੇਕਰ ਧੋਨੀ ਕੱਲ੍ਹ ਦੇ ਮੈਚ ‘ਚ ਇਨ੍ਹਾਂ ਦਸਤਾਨਿਆਂ ਨਾਲ ਉਤਰਦੇ ਹਨ ਤਾਂ ਉਨ੍ਹਾਂ ਨੂੰ ਆਈਸੀਸੀ ਦੀ ਫਟਕਾਰ ਦਾ ਸਾਹਮਣਾ ਕਰਨਾ ਪਵੇਗਾ ਐਤਵਾਰ ਨੂੰ ਮੈਚ ਸ਼ੁਰੂ ਹੋਣ ‘ਤੇ ਸਭ ਦੀਆਂ ਨਜ਼ਰਾਂ ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਕਿ ਉਹ ਬਲਿਦਾਨ ਦੇ ਚਿੰਨ੍ਹ ਨੂੰ ਕਿਸ ਤਰ੍ਹਾਂ ਢੱਕ ਕੇ ਆਉਂਦੇ ਹਨ ਭਾਰਤ ਅਤੇ ਅਸਟਰੇਲੀਆ ਇਸ ਸਾਲ ਦੋ ਵਨਡੇ ਲੜੀ ਖੇਡ ਚੁੱਕੇ ਹਨ ਭਾਰਤ ਨੇ ਅਸਟਰੇਲੀਆ ਨੂੰ ਉਸੇ ਦੀ ਜ਼ਮੀਨ ‘ਤੇ 2-1 ਨਾਲ ਹਰਾਇਆ ਸੀ ਜਦੋਂਕਿ ਅਸਟਰੇਲੀਆ ਨੇ ਭਾਰਤ ਨੂੰ ਉਸੇ ਦੀ ਧਰਮੀ ‘ਤੇ 3-2 ਨਾਲ ਹਰਾਇਆ ਸੀ ਅਸਟਰੇਲੀਆ ਵਿਸ਼ਵ ਕੱਪ ‘ਚ ਆਪਣੇ ਪਹਿਲੇ ਦੋ ਮੁਕਾਬਲੇ ਜਿੱਤ ਚੁੱਕਾ ਹੈ ਅਤੇ ਵਿਸ਼ਵ ਚੈਂਪੀਅਨ ਟੀਮ ਆਪਣੀ ਪੁਰਾਣੀ ਲੈਅ ‘ਚ ਨਜ਼ਰ ਆ ਰਹੀ ਹੈ ਭਾਰਤ ਨੂੰ ਇਸ ਵਾਰ ਪਿਛਲੇ ਵਿਸ਼ਵ ਕੱਪ ਦੀ ਹਾਰ ਦਾ ਬਦਲਾ ਵੀ ਲੈਣਾ ਹੈ ਭਾਰਤ ਇਸ ਮੁਕਾਬਲੇ ‘ਚ ਉਹੀ ਟੀਮ ਉਤਾਰੇਗਾ ਜਿਸ ਨੇ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ ਭਾਰਤ ਲਈ ਆਪਣੀ ਆਖਰੀ ਇਲੈਵਨ ‘ਚ ਆਖਰੀ ਚਿੰਤਾ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀ ਫਾਰਮ ਹੈ ਜੋ ਆਪਣੀ ਫਾਰਮ ਨਾਲ ਸੰਘਰਸ਼ ਕਰ ਰਹੇ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਸਸਤੇ ‘ਚ ਆਊਟ ਹੋ ਗਏ ਸਨ ਸ਼ਿਖਰ ਦਾ ਅਸਟਰੇਲੀਆ ਖਿਲਾਫ ਚੰਗਾ ਰਿਕਾਰਡ ਹੈ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਉਮੀਦ ਰਹੇਗੀ ਕਿ ਸ਼ਿਖਰ ਫਾਰਮ ‘ਚ ਪਰਤਣ ਅਤੇ ਇੱਕ ਵੱਡੀ ਪਾਰੀ ਖੇਡਣ ਇਹ ਮੁਕਾਬਲਾ ਯਕੀਨਂ ਰੂਪ ਨਾਲ ਧਮਾਕੇਦਾਰ ਹੋਵੇਗਾ ਕਿਉਂਕਿ ਦੋਵਾਂ ਟੀਮਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਤਾਬ ਦੀ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।