ਮੋਦੀ ਸਰਕਾਰ ‘ਚ ਹਰਸਿਮਰਤ, ਸੋਮ ਪ੍ਰਕਾਸ਼ ਤੇ ਪੁਰੀ ਨੂੰ ਮਿਲੇ ਇਹ ਵਿਭਾਗ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਬਹੁਮਤ ਨਾਲ ਦੇਸ਼ ਦੀ ਨਵੀਂ ਬਣੀ ਸਰਕਾਰ ਨੇ 24 ਕੈਬਨਿਟ ਮੰਤਰੀਆਂ ਤੇ 33 ਰਾਜ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰਾਲਿਆਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਨੂੰ ਲਗਾਤਾਰ ਦੂਜੀ ਵਾਰ ਮੋਦੀ ਦੀ ਕੈਬਨਿਟ ‘ਚ ਜਗ੍ਹਾ ਮਿਲੀ ਹੈ। ਹਰਸਿਮਰਤ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਵਾਲਾ ਮੰਤਰਾਲਾ ਭਾਵ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਦੂਜੀ ਵਾਰ ਹਰਸਿਮਰਤ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਨਾਲ ਸਬੰਧਤ ਦੋ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਵਣਜ ਅਤੇ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ ਜਦਕਿ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰ ‘ਚ ਰਾਜ ਮੰਤਰੀ ਬਣੇ (ਸੁਤੰਤਰ) ਹਰਦੀਪ ਪੁਰੀ ਨੂੰ ਮੁੜ ਸ਼ਹਿਰੀ ਵਿਭਾਗ ਦਿੱਤਾ ਗਿਆ ਹੈ।
ਆਓ ਦੇਖਦੇ ਹਾਂ ਮੋਦੀ ਕੈਬਨਿਟ ਦੀ ਪੂਰੀ ਸੂਚੀ…।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।