2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਰਾਏ ਰੱਖੀ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਸੀ ਸਰਵੇ
ਨਵੀਂ ਦਿੱਲੀ,ਏਜੰਸੀ
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵੋਟਰਾਂ ਲਈ ਰੁਜ਼ਗਾਰ ਦੇ ਮੌਕੇ, ਸਿਹਤ ਸੇਵਾਵਾਂ ਤੇ ਪੀਣ ਦਾ ਪਾਣੀ ਨੂੰ ਸਭ ਤੋਂ ਵੱਧ ਪਹਿਲ ਹੈ ਅਕਤੂਬਰ ਤੋਂ ਦਸੰਬਰ 2018 ਦਰਮਿਆਨ ਸਰਵੇ ਕਰਵਾਇਆ ਗਿਆ ਸੀ ਸੋਮਵਾਰ ਜਾਰੀ ਰਿਪੋਰਟ ਅਨਸਾਰ, ਮੋਦੀ ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ ਕਰਾਰ ਦਿੱਤਾ ਗਿਆ ਸਰਵੇ ‘ਚ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਗਿਆ ਸੀ, ਜਿਸ ‘ਚ 2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਸਲਾਹ ਰੱਖੀ ਏਡੀਆਰ ਦੇ ਸੰਸਥਾਪਕ ਮੈਂਬਰ ਜਗਦੀਪ ਛੋਕਰ ਨੇ ਦੱÎਸਆ ਕਿ ਅੱਤਵਾਦ ਨੂੰ ਵੀ ਸਰਵੇ ਦੇ 31 ਮੁੱਦਿਆਂ ‘ਚ ਸ਼ਾਮਲ ਕੀਤਾ ਗਿਆ ਸੀ ਸਰਵੇ ‘ਚ ਇਹ 30ਵੇਂ ਪਾਇਦਾਨ ‘ਤੇ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।