ਨਵੀਂ ਦਿੱਲੀ, ਸੱਚ ਕਹੂੰ ਨਿਊਜ਼
ਮੌਸਮ ਬਾਰੇ ਅਗੇਤਾ ਅਨੁਮਾਨ ਦੱਸਣ ਵਾਲੀ ਏਜੰਸੀ ਸਕਾਈਮੇਟ ਇਸ ਵਾਰ ਮਾਨਸੂਨ ਦੇ ਤਿੰਨ ਦੀ ਦੇਰੀ ਨਾਲ ਚਾਰ ਜੂਨ ਨੂੰ ਕੇਰਲ ਪਹੁੰਚਣ ਦਾ ਅਨੁਮਾਨ ਜਾਰੀ ਕੀਤਾ ਹੈ ਸਕਾਈਮੇਟ ਦੇ ਪ੍ਰਬੰਧ ਡਾਇਰੈਕਟਰ ਜਤਿਨ ਸਿੰਘ ਨੇ ਅੱਜ ਦੱਸਿਆ ਕਿ ਇਸ ਵਾਰ ਮਾਨਸੂਨ ਚਾਰ ਜੂਨ ਨੂੰ ਕੇਰਲ ‘ਚ ਦਸਤਕ ਦੇ ਸਕਦਾ ਹੈ ਹਾਲਾਂਕਿ ਇਸ ‘ਚ ਦੋ ਦਿਨ ਦਾ ਏਰਰ ਮਾਰਜਿਨ ਵੀ ਰੱਖਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਸਾਲ ਮਾਨਸੂਨ ਕਮਜ਼ੋਰ ਰਹਿਣ ਦਾ ਅਨੁਮਾਨ ਹੈ ਤੇ ਸਥਿਤੀ ਬਹੁਤ ਚੰਗੀ ਨਹੀਂ ਦਿਸ ਰਹੀ ਹੈ ਉਨ੍ਹਾਂ ਕਿਹਾ ਕਿ ਸਕਾਈਮੇਟ ਮਾਨਸੂਨ ਸਬੰਧੀ ਆਪਣੇ ਪੁਰਾਣੇ ਅਗੇਤੇ ਅਨੁਮਾਨ ‘ਤੇ ਕਾਇਮ ਹੈ ਕਿ ਇਸ ਸਾਲ ਮੀਂਹ ਲੰਮੇਰੀ ਵਿਧੀ ਔਸਤ ਦੀ 93 ਫੀਸਦੀ ਹੋਵੇਗੀ ਮੱਧ ਭਾਰਤ ‘ਚ ਸਭ ਤੋਂ ਘੱਟ 91 ਫੀਸਦੀ, ਪੂਰਬ ਤੇ ਪੂਰਬ-ਉਤਰ ‘ਚ 92 ਫੀਸਦੀ, ਦੱਖਣੀ ‘ਚ 95 ਫੀਸਦੀ ਤੇ ਪੱਛਮੀ ਉੱਤਰ ‘ਚ 96 ਫੀਸਦੀ ਮੀਂਹ ਦਾ ਅਨੁਮਾਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।